ਕੰਸਾਸ(ਬਿਊਰੋ)—ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਸ ਨੇ ਡਿਲਿਵਰੀ ਤੋਂ ਪਹਿਲਾਂ ਆਪਣਾ ਪੇਪਰ ਪੂਰਾ ਕੀਤਾ ਅਤੇ ਫਿਰ ਬੱਚੇ ਨੂੰ ਜਨਮ ਦਿੱਤਾ। ਇਸ ਮਾਂ ਦਾ ਨਾਂ ਹੈ ਨਾਈਜੀਆ ਥੋਮਸ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਹਸਪਤਾਲ ਵਿਚ ਇਹ ਮਾਂ ਡਿਲਿਵਰੀ ਤੋਂ ਪਹਿਲਾਂ ਪ੍ਰੀਖਿਆ ਦੇ ਰਹੀ ਸੀ ਅਤੇ ਇਹ ਤਸਵੀਰ ਨਾਈਜੀਆ ਦੀ ਮਾਂ ਨੇ ਹੀ 11 ਦਸੰਬਰ ਨੂੰ ਖਿੱਚੀ ਸੀ, ਜਿਸ ਵਿਚ ਉਹ ਲੈਪਟਾਪ 'ਤੇ ਕੁੱਝ ਲਿਖਦੀ ਨਜ਼ਰ ਆ ਰਹੀ ਹੈ।
ਇਕ ਖਬਰ ਮੁਤਾਬਕ ਨਾਈਜੀਆ ਅਮਰੀਕਾ ਦੇ ਕੰਸਾਸ ਸ਼ਹਿਰ ਦੇ ਜਾਨਸਨ ਕਾਊਂਟੀ ਕਮਿਊਨਿਟੀ ਕਾਲਜ ਤੋਂ ਸਾਈਕੋਲਾਜੀ ਦੀ ਪੜ੍ਹਾਈ ਕਰ ਰਹੀ ਹੈ। ਦੱਸਣਯੋਗ ਹੈ ਕਿ ਪ੍ਰੈਗਨੈਂਸੀ ਦੌਰਾਨ ਵੀ ਉਹ 9 ਮਹੀਨੇ ਤੱਕ ਉਹ ਕਾਲਜ ਵਿਚ ਰਹੀ ਅਤੇ ਪੜ੍ਹਾਈ ਕੀਤੀ। ਉਨ੍ਹਾਂ ਦੀ ਇਹ ਪ੍ਰੇਰਨਾਦਾਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹੁਣ ਤੱਕ ਇਸ ਤਸਵੀਰ ਨੂੰ 1.3 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ 27 ਹਜ਼ਾਰ ਵਾਰ ਟਵਿਟਰ 'ਤੇ ਰੀ-ਟਵੀਟ ਵੀ ਹੋ ਚੁਕੀ ਹੈ। ਨਾਈਜੀਆ ਨੇ ਦੱਸਿਆ-ਮੈਂ ਡਿਸਸੋਸੀਏਟਿਵ ਆਈਡੈਂਟਿਟੀ ਡਿਸਆਰਡਰ 'ਤੇ ਸਾਈਕੋਲਾਜੀ ਰਿਸਰਚ ਪੇਪਰ ਲਿਖ ਰਹੀ ਸੀ ਅਤੇ ਮੈਂ ਇਕ ਹਫਤੇ ਤੱਕ ਇਹ ਕੰਮ ਨਹੀਂ ਛੱਡ ਸਕਦੀ ਸੀ। ਫਿਰ 12 ਦਸੰਬਰ ਨੂੰ ਉਨ੍ਹਾਂ ਨੇ ਪੇਪਰ ਪੂਰਾ ਕਰਨ ਤੋਂ ਬਾਅਦ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ। ਜਿਸ ਦਾ ਨਾਂ ਐਂਥਨੀ ਜਾਨਸਨ ਰੱਖਿਆ ਹੈ। ਇਹ ਹੀ ਨਹੀਂ ਉਨ੍ਹਾਂ ਦੇ ਸਮੇਸਟਰ ਵਿਚ ਚੰਗੇ ਨੰਬਰ ਵੀ ਆਏ ਹਨ।
ਇਸ ਔਰਤ ਨੂੰ ਮਿਲੀ 115 ਸਾਲ ਪੁਰਾਣੀ ਚਾਕਲੇਟ, ਕਿਹਾ-'ਮੇਰਾ ਕ੍ਰਿਸਮਿਸ ਦਾ ਤੋਹਫਾ'
NEXT STORY