ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਉੱਘੇ ਨੇਤਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕਾ ਨੂੰ ਅੱਗੇ ਲੈ ਕੇ ਜਾ ਰਹੇ ਹਨ। ਉਸਨੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਬਾਈਡੇਨ ਦੇ ਵਿਰੋਧੀ, ਡੋਨਾਲਡ ਟਰੰਪ ਦੇ "ਵਿਨਾਸ਼ਕਾਰੀ ਅਤੇ ਦੇਸ਼ ਨੂੰ ਪਛੜਨ ਵਾਲੇ" ਏਜੰਡੇ ਨੂੰ ਹਰਾਉਣ ਲਈ ਮੌਜੂਦਾ ਰਾਸ਼ਟਰਪਤੀ ਦੇ ਸਮਰਥਨ ਵਿੱਚ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਕਵਾਤਰਾ ਦੀ ਅਮਰੀਕਾ 'ਚ ਰਾਜਦੂਤ ਵਜੋਂ ਨਿਯੁਕਤੀ ਦਾ ਭਾਰਤੀ-ਅਮਰੀਕੀ ਸੰਗਠਨਾਂ ਨੇ ਕੀਤਾ ਸਵਾਗਤ
ਬਾਈਡੇਨ ਸਮਰਥਕ ਅਤੇ ਏਸ਼ੀਅਨ ਅਮਰੀਕਨਾਂ ਬਾਰੇ ਵ੍ਹਾਈਟ ਹਾਊਸ ਸਲਾਹਕਾਰ ਕੌਂਸਲ ਦੇ ਮੈਂਬਰ ਅਜੈ ਜੈਨ ਭੁਟੋਰੀਆ ਦੀਆਂ ਇਹ ਟਿੱਪਣੀਆਂ ਬਾਈਡੇਨ ਦੀ ਰਾਸ਼ਟਰਪਤੀ ਨਾਮਜ਼ਦਗੀ ਨੂੰ ਲੈ ਕੇ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਵਿੱਚ ਮਤਭੇਦ ਦੀਆਂ ਰਿਪੋਰਟਾਂ ਦੇ ਵਿਚਕਾਰ ਆਈਆਂ ਹਨ। ਸਿਖਰ ਪੱਧਰ 'ਤੇ ਬਹੁਤ ਸਾਰੇ ਡੈਮੋਕਰੇਟਸ ਚਾਹੁੰਦੇ ਹਨ ਕਿ ਬਾਈਡੇਨ ਨਵੇਂ ਉਮੀਦਵਾਰ ਲਈ ਰਾਹ ਪੱਧਰਾ ਕਰਨ ਲਈ ਨਵੰਬਰ ਵਿਚ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਪਿੱਛੇ ਹਟ ਜਾਵੇ। ਭੂਟੋਰੀਆ ਨੇ ਸ਼ਨੀਵਾਰ ਨੂੰ ਕਿਹਾ, 'ਅਸੀਂ ਸਿਰਫ ਵਿਰੋਧੀ ਖ਼ਿਲਾਫ਼ ਮੁਹਿੰਮ ਨਹੀਂ ਚਲਾ ਰਹੇ ਹਾਂ, ਸਗੋਂ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ। ਰਾਸ਼ਟਰਪਤੀ ਬਾਈਡੇਨ ਸਾਡੇ ਉਮੀਦਵਾਰ ਹਨ ਕਿਉਂਕਿ ਉਹ ਕਦਰਾਂ-ਕੀਮਤਾਂ ਅਤੇ ਤਰੱਕੀ ਲਈ ਖੜ੍ਹੇ ਹਨ ਜੋ ਸਾਰੇ ਅਮਰੀਕੀਆਂ ਨੂੰ ਲਾਭ ਪਹੁੰਚਾਉਂਦੇ ਹਨ।'' ਭੂਟੋਰੀਆ ਨੇ ਕਿਹਾ ਕਿ ਬਾਈਡੇਨ ਅਤੇ ਕਮਲਾ ਹੈਰਿਸ ਅਮਰੀਕਾ ਨੂੰ ਅੱਗੇ ਲੈ ਕੇ ਜਾ ਰਹੇ ਹਨ, ਜਦਕਿ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਅਤੇ ਜੇ.ਡੀ. ਵੈਨਸ ਪ੍ਰਤੀਕਿਰਿਆਸ਼ੀਲ ਏਜੰਡਾ ਲਾਗੂ ਕਰਨ ਦੀ ਧਮਕੀ ਦਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਰਾਸ਼ਟਰਪਤੀ ਚੋਣਾਂ : ਬਾਈਡੇਨ ਨੇ ਪਹਿਲੀ ਵਾਰ ਹਟਣ ਦੇ ਦਿੱਤੇ ਸੰਕੇਤ, ਕਮਲਾ ਹੈਰਿਸ ਮੁੱਖ ਦਾਅਵੇਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਂ ਇਸ ਕਾਰਨ ਚੀਨ ਦੇ ਰੀਅਲ ਅਸਟੇਟ ਸੈਕਟਰ ਨੂੰ ਕਰਨਾ ਪੈ ਰਿਹਾ 'ਗੰਭੀਰ ਸੰਕਟ' ਦਾ ਸਾਹਮਣਾ
NEXT STORY