ਕੋਪੇਹੈਗਨ (ਡੈਨਮਾਰਕ)-ਯੂਰਪੀਨ ਦੇਸ਼ ਡੈਨਮਾਰਕ ਨੇ ਸੰਭਾਵਿਤ ਗੰਭੀਰ ਸਾਈਡ ਇਫੈਕਟ ਕਾਰਣ ਆਕਸਫੋਰਡ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ। ਡੈਨਮਾਰਕ ਦੇ ਸਿਹਤ ਰੈਗੂਲੇਟਰੀ ਨੇ ਵੀਰਵਾਰ ਨੂੰ ਕਿਹਾ ਕਿ ਵੈਕਸੀਨੇਸ਼ਨ ਕਰਨ ਵਾਲੇ ਲੋਕਾਂ ਦਰਮਿਆਨ ਖੂਨ ਦੇ ਦੱਬਿਆਂ ਦੇ ਕਈ ਮਾਮਲਿਆਂ ਤੋਂ ਬਾਅਦ ਦੇਸ਼ ਨੇ ਘਟੋ-ਘੱਟ 14 ਦਿਨਾਂ ਲਈ ਵੈਕਸੀਨ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ -ਪਲੇਨ ਕ੍ਰੈਸ਼ ਤੋਂ ਬਾਅਦ ਖਤਰਨਾਕ ਜੰਗਲ 'ਚ ਫਸਿਆ ਪਾਇਲਟ, ਚਿੜੀਆਂ ਦੇ ਅੰਡੇ ਖਾ ਕੇ 5 ਹਫਤੇ ਰਿਹਾ ਜ਼ਿਉਂਦਾ
ਬਿਆਨ 'ਚ ਕਿਹਾ ਗਿਆ ਹੈ ਕਿ ਡੈਨਮਾਰਕ ਨੇ ਖੂਨ ਦੇ ਥੱਬਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਆਕਸਫੋਰਡ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਵੈਕਸੀਨ ਨੂੰ ਮੁਅੱਤਲ ਕਰ ਦਿੱਤਾ ਹੈ। ਅੰਦਰੂਨੀ ਸੂਤਰਾਂ ਨੇ ਟਿੱਪਣੀ ਲਈ ਐਸਟ੍ਰਾਜੇਨੇਕਾ ਨਾਲ ਸੰਪਰਕ ਕੀਤਾ ਹੈ ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਸਿਹਤ ਏਜੰਸੀ ਨੇ ਕਿਹਾ ਕਿ ਵੈਕਸੀਨ ਨੂੰ 14 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਨੇ ਖੂਨ ਦੇ ਦੱਬਿਆਂ ਦੇ ਮਰੀਜ਼ ਦੀ ਡਿਟੇਲ ਨਹੀਂ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਛੇਹ ਹੋਰ ਯੂਰਪੀਨ ਦੇਸ਼ਾਂ ਨੇ ਵੀ ਐਸਟ੍ਰਾਜੇਨੇਕਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਇਸ ਤੋਂ ਪਹਿਲਾਂ ਵੈਕਸੀਨੇਸ਼ਨ ਦੌਰਾਨ ਇਕ ਬੀਬੀ ਦੀ ਮੌਤ ਤੋਂ ਬਾਅਦ ਆਸਟ੍ਰੀਆ ਨੇ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਇਕ ਸਿਹਤ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਇਕ ਬੀਬੀ ਦੀ ਮੌਤ ਹੋ ਗਈ ਹੈ ਜਦਕਿ ਸੰਭਾਵਿਤ ਸਾਈਡ ਇਫੈਕਟਸ ਨੂੰ ਲੈ ਕੇ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਚੀਨੀ ਸਾਂਸਦਾਂ ਨੇ ਹਾਂਗਕਾਂਗ 'ਤੇ ਕੰਟਰੋਲ ਸਖ਼ਤ ਕਰਨ 'ਤੇ ਜਤਾਈ ਸਹਿਮਤੀ
NEXT STORY