ਬੈਕਾਂਕ(ਬਿਊਰੋ)— ਕਈ ਲੋਕ ਹੁੰਦੇ ਹਨ ਜੋ ਆਪਣੀ ਸਿਹਤ ਪ੍ਰਤੀ ਕਾਫੀ ਲਾਪ੍ਰਵਾਹੀ ਵਰਤਦੇ ਹਨ ਅਤੇ ਡਾਕਟਰ ਕੋਲ ਜਾਣ ਵਿਚ ਵੀ ਕਾਫੀ ਲੇਟ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਸਰੀਰ ਸਬੰਧੀ ਕੋਈ ਵੀ ਸਮੱਸਿਆ ਇੰਨੀ ਵਧ ਜਾਂਦੀ ਹੈ, ਜਿਸ ਦਾ ਬਾਅਦ ਵਿਚ ਸਾਰੀ ਉਮਰ ਪਛਤਾਵਾ ਰਹਿ ਜਾਂਦਾ ਹੈ। ਅਜਿਹਾ ਕੀ ਕੁੱਝ ਹੋਇਆ ਥਾਈਲੈਂਡ ਦੀ ਰਹਿਣ ਵਾਲੀ ਜੇਨੀ ਯੂ ਨਾਲ।
ਦੰਦਾਂ ਦੇ ਦਰਦ ਨੂੰ ਕੀਤਾ ਇਗਨੋਰ
ਜੇਨੀ ਨੂੰ 2015 ਵਿਚ ਦੰਦਾਂ ਵਿਚ ਦਰਦ ਹੋਣਾ ਸ਼ੁਰੂ ਹੋਇਆ ਸੀ। ਉਸ ਸਮੇਂ ਉਨ੍ਹਾਂ ਨੇ ਦਰਦ ਨੂੰ ਇਗਨੋਰ ਕਰ ਦਿੱਤਾ। ਹੋਲੀ-ਹੋਲੀ ਜਦੋਂ ਦਰਦ ਕਾਫੀ ਵਧਣ ਲੱਗਾ ਤਾਂ ਇਕ ਸਾਲ ਬਾਅਦ ਜੇਨੀ ਨੇ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਚੈਕਅੱਪ ਕਰਨ ਤੋਂ ਬਾਅਦ ਡਾਕਟਰਾਂ ਨੇ ਜੇਨੀ ਨੂੰ ਸਾਊਥ ਕੋਰੀਆ ਦੇ ਐਕਸਪਰਟ ਡਾਕਟਰ ਸਿਯੋਲ ਕੋਲ ਰੈਫਰ ਕਰ ਦਿੱਤਾ। ਉਥੇ ਜਾ ਕੇ ਪਤਾ ਲੱਗਾ ਕਿ ਜੇਨੀ ਦੇ ਜਬਾੜੇ ਦੇ ਖੱਬੇ ਪਾਸੇ ਟਿਊਮਰ ਸੀ, ਜਿਸ ਨੇ ਹੁਣ ਟਰਮੀਨਲ ਕੈਂਸਰ ਦਾ ਰੂਪ ਲੈ ਲਿਆ ਸੀ। ਉਹ ਜਿਸ ਦਰਦ ਨੂੰ ਸਾਧਾਰਨ ਸਮਝ ਕੇ ਇਗਨੋਰ ਕਰ ਰਹੀ ਸੀ, ਦਰਅਸਲ ਉਹ ਕੋਈ ਦੰਦ ਦਾ ਦਰਦ ਸੀ ਹੀ ਨਹੀਂ। ਇਹ ਸਭ ਸੁਣ ਕੇ ਖੁਦ ਜੇਨੀ ਵੀ ਹੈਰਾਨ ਰਹਿ ਗਈ।
ਬਦਸੂਰਤੀ ਵਿਚ ਬਦਲ ਗਈ ਖੂਬਸੂਰਤੀ
ਜ਼ਿਕਰਯੋਗ ਹੈ ਕਿ ਜੇਨੀ ਨੇ ਆਪਣੇ ਕੈਂਸਰ ਦੇ ਇਲਾਜ ਲਈ 6 ਵਾਰ ਕੀਮੋਥੇਰੇਪੀ ਵੀ ਕਰਵਾਈ ਪਰ ਟਿਊਮਰ ਦਾ ਆਕਾਰ ਵਧਦਾ ਹੀ ਗਿਆ। ਜੇਨੀ ਦੇ ਚਿਹਰੇ ਦਾ ਆਕਾਰ ਵਧਣ ਕਾਰਨ ਉਨ੍ਹਾਂ ਦਾ ਰੰਗ, ਰੂਪ ਬਿਲਕੁਲ ਬਦਲ ਗਿਆ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਹੋਈਆਂ ਜਨਤਕ
NEXT STORY