ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀਆਂ ਅਫਵਾਹਾਂ ਦਰਮਿਆਨ ਉਨ੍ਹਾਂ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਨੀ ਗਾਲਾ ਦਾ ਇਕ ਮੁਲਾਜ਼ਮ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਦੇ ਕਮਰੇ ’ਚ ਗੁਪਤ ਕੈਮਰਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਿਪੋਰਟ ਮੁਤਾਬਕ ਇਸ ਕਰਮਚਾਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਬੈੱਡਰੂਮ ’ਚ ਕੈਮਰਾ ਲਗਾਉਣ ਲਈ ਪੈਸੇ ਦਿੱਤੇ ਗਏ ਸਨ। ਹਾਲਾਂਕਿ, ਇਕ ਹੋਰ ਕਰਮਚਾਰੀ ਨੇ ਇਹ ਜਾਣਕਾਰੀ ਸੁਰੱਖਿਆ ਟੀਮ ਨੂੰ ਦਿੱਤੀ, ਜਿਸ ਤੋਂ ਬਾਅਦ ਜਾਸੂਸੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪਾਕਿਸਤਾਨ ’ਚ ਬਵਾਲ ਮਚ ਗਿਆ ਹੈ।
ਇਹ ਵੀ ਪੜ੍ਹੋ: 'ਬੁੱਲਫਾਈਟ' ਦੌਰਾਨ ਡਿੱਗੀ ਦਰਸ਼ਕ ਗੈਲਰੀ, ਨਵਜਨਮੇ ਬੱਚੇ ਸਮੇਤ 4 ਦੀ ਮੌਤ, ਮਚੀ ਹਫੜਾ-ਦਫੜੀ (ਵੀਡੀਓ)
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖ਼ਾਨ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਦੀ ਸੂਚਨਾ ਮਿਲਣ ਤੋਂ ਬਾਅਦ ਬਾਨੀ ਗਾਲਾ ਸੁਰੱਖਿਆ ਟੀਮ ਨੇ ਕਰਮਚਾਰੀ ਨੂੰ ਹਿਰਾਸਤ ’ਚ ਲਿਆ। ਸੁਰੱਖਿਆ ਟੀਮ ਨੇ ਉਸਨੂੰ ਸੰਘੀ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀਆਂ ਅਫਵਾਹਾਂ ਵਿਚਕਾਰ ਵਾਪਰੀ ਹੈ। ਇਸ ਤੋਂ ਪਹਿਲਾਂ ਖ਼ਤਰੇ ਦੇ ਮੱਦੇਨਜ਼ਰ ਸ਼ਹਿਰ ’ਚ ਬਾਨੀ ਗਾਲਾ ਨੇੜੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਪੀ.ਟੀ.ਆਈ. ਕਈ ਲੋਕ ਦਾਅਵਾ ਕਰ ਰਹੇ ਹਨ ਕਿ ਇਮਰਾਨ ਖਾਨ ਦੀ ਜਾਨ ਨੂੰ ਖ਼ਤਰਾ ਹੈ। ਪੀ.ਟੀ.ਆਈ ਆਗੂ ਸ਼ਾਹਬਾਜ਼ ਗਿੱਲ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਰਕਾਰ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ। ਗਿੱਲ ਨੇ ਦਾਅਵਾ ਕੀਤਾ, ਮੁਲਾਜ਼ਮ ਸਾਬਕਾ ਪੀ. ਐੱਮ. ਕਮਰੇ ਦੀ ਸਫਾਈ ਕਰਦਾ ਹੈ। ਉਸ ਨੂੰ ਜਾਸੂਸੀ ਸਾਜ਼ੋ-ਸਾਮਾਨ ਰੱਖਣ ਲਈ ਭੁਗਤਾਨ ਕੀਤਾ ਗਿਆ ਸੀ। ਇਹ ਘਿਣਾਉਣੀ ਅਤੇ ਮੰਦਭਾਗੀ ਗੱਲ ਹੈ। ਸਾਡੇ ਲੋਕਾਂ ਨੂੰ ਜਾਣਕਾਰੀ ਲੈਣ ਲਈ ਧਮਕਾਇਆ ਜਾ ਰਿਹਾ ਹੈ। ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਬਚਣਾ ਚਾਹੀਦਾ ਹੈ। ਫੜੇ ਗਏ ਮੁਲਾਜ਼ਮ ਨੇ ਕਈ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਫਿਲਹਾਲ ਸਾਂਝਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
27 ਸਾਲਾਂ 'ਚ ਪਹਿਲੀ ਵਾਰ ਨਾਸਾ ਨੇ ਆਸਟ੍ਰੇਲੀਆ ਤੋਂ 'ਰਾਕੇਟ' ਕੀਤਾ ਲਾਂਚ
NEXT STORY