ਅਸਤਾਨਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਈਰਾਨ ਵਿਚਾਲੇ ਲੰਬੇ ਸਮੇਂ ਦੇ ਸਮਝੌਤੇ ਰਾਹੀਂ ਹਾਲ ਹੀ ਵਿਚ ਚਾਬਹਾਰ ਬੰਦਰਗਾਹ ’ਤੇ ਹੋਈ ਪ੍ਰਗਤੀ ਨਾ ਸਿਰਫ ਭੂਮੀ ਨਾਲ ਘਿਰੇ ਮੱਧ ਏਸ਼ੀਆਈ ਸੂਬਿਆਂ ਲਈ ਮਹੱਤਵਪੂਰਨ ਹੈ, ਸਗੋਂ ਭਾਰਤ ਅਤੇ ਯੂਰੇਸ਼ੀਆ ਵਿਚਕਾਰ ਵਪਾਰ ਨੂੰ ਵੀ ਜ਼ੋਖਿਮ ਤੋਂ ਦੂਰ ਕਰਦਾ ਹੈ।
ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ ਦੇ ਸ਼ਿਖਰ ਸੰਮੇਲਨ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਪੜ੍ਹਿਆ।
ਭਾਸ਼ਣ ਦੇ ਪਾਠ ਅਨੁਸਾਰ ਮੋਦੀ ਨੇ ਇਹ ਵੀ ਕਿਹਾ ਕਿ ਚੁਣੌਤੀਆਂ ’ਤੇ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੇ ਨਾਲ ਤਰੱਕੀ ਦੇ ਰਾਹਾਂ ਨੂੰ ਸਰਗਰਮੀ ਅਤੇ ਸਹਿਯੋਗ ਢੰਗ ਨਾਲ ਲੱਭਣਾ ਵੀ ਮਹੱਤਵਪੂਰਨ ਹੈ। ਮੌਜੂਦਾ ਗਲੋਬਲ ਬਹਿਸ ਨਵੇਂ ਸੰਪਰਕ ਮਾਰਗ ਬਣਾਉਣ ’ਤੇ ਕੇਂਦ੍ਰਿਤ ਹੈ, ਜੋ ਇਕ ਪੁਨਰ-ਸੰਤੁਲਿਤ ਸੰਸਾਰ ਲਈ ਬਿਹਤਰ ਹੋਵੇਗਾ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਅਕਤੂਬਰ 2024 'ਚ ਐਸਸੀਓ ਮੀਟਿੰਗ ਦੀ ਕਰੇਗਾ ਮੇਜ਼ਬਾਨੀ: ਵਿਦੇਸ਼ ਦਫ਼ਤਰ
NEXT STORY