ਵੈਨਕੂਵਰ (ਮਲਕੀਤ ਸਿੰਘ)- ਅਹਿਮਦੀਆ ਮੁਸਲਿਮ ਜਮਾਤ (ਲੋਅਰ ਮੇਨਲੈਂਡ) ਵੱਲੋਂ ਸਰੀ ਸੈਂਟਰ ਸੰਸਦੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਦੀ ਹਮਾਇਤ ਕਰਨ ਦੇ ਫੈਸਲੇ ਨਾਲ ਸ. ਢਿੱਲੋਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਬੰਧ ਵਿੱਚ ਸ. ਢਿੱਲੋਂ ਵੱਲੋਂ ਬੀਤੇ ਦਿਨ ਇਥੋਂ ਦੀ ਬੈਤੂਰ ਰਹਿਮਾਨ ਮਸਜਿਦ ਵਿੱਚ ਉਕਤ ਜਮਾਤ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਸੰਬੰਧਿਤ ਕਈ ਅਹਿਮ ਨੁਕਤਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਵੀਜ਼ਾ ਫ੍ਰੀ ਹੋਇਆ ਅਮਰੀਕਾ, 90 ਦਿਨ ਰਹਿ ਸਕਣਗੇ 41 ਦੇਸ਼ਾਂ ਦੇ ਨਾਗਰਿਕ
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਉਕਤ ਜਮਾਤ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੇ ਭਾਈਚਾਰੇ ਨੂੰ ਦਰਪੇਸ਼ ਵੱਖ-ਵੱਖ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ | ਜਿਸ ਮਗਰੋਂ ਸ. ਢਿੱਲੋਂ ਵੱਲੋਂ ਉਕਤ ਭਾਈਚਾਰੇ ਨੂੰ ਕੰਜ਼ਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਭਰੋਸਾ ਦਵਾਇਆ ਗਿਆ ਕਿ ਭਵਿੱਖ ਵਿੱਚ ਉਹਨਾਂ ਦੇ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਇਆ ਕਰੇਗਾ| ਇਸ ਮੌਕੇ 'ਤੇ ਉਕਤ ਜਮਾਤ ਦੇ ਪ੍ਰਧਾਨ ਨਾਇਮ ਅਹਿਮਦ ਮਲਕ ਵੱਲੋਂ ਰਾਜਵੀਰ ਸਿੰਘ ਢਿੱਲੋਂ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਭਰੋਸਾ ਦਵਾਇਆ ਗਿਆ ਕਿ ਉਹਨਾਂ ਦਾ ਭਾਈਚਾਰਾ ਸ. ਢਿੱਲੋਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਵੇਗਾ| ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਤਾਹਿਰ ਘੁੰਮਣ, ਵਿਧਾਇਕ ਮਨਦੀਪ ਧਾਲੀਵਾਲ, ਬਲਵੀਰ ਢੋਟ, ਤੇਗਜੋਤ ਬਲ ਬਲਬੀਰ ਢੰਡ, ਰਾਜਬੀਰ ਬਾਜਵਾ, ਸੁਖ ਚੀਮਾ, ਸੰਦੀਪ ਤੂਰ, ਜਗਦੀਪ ਸੰਧੂ, ਜੱਗੀ ਜੌਹਲ, ਇਕਬਾਲ ਸੰਧੂ, ਅਮਰੀਕ ਸਿੱਧੂ, ਰਿੱਕੀ ਬਾਜਵਾ, ਦੀਪ ਰੰਧਾਵਾ ਅਤੇ ਪਰਮਿੰਦਰ ਸੁਨੱਖਾ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੰਦਰ ਦੀ ਇਮਾਰਤ 'ਤੇ ਨਫਰਤੀ ਸ਼ਬਦਾਵਲੀ ਲਿਖੇ ਜਾਣ ਦਾ ਮਾਮਲਾ, ਪ੍ਰਬੰਧਕਾਂ ਵੱਲੋਂ ਰੋਸ ਦਾ ਪ੍ਰਗਟਾਵਾ
NEXT STORY