ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਦੋਹਾ ਕਤਰ ’ਚ ਹਨ। ਉਹ ਏ. ਐੱਫ. ਸੀ. ਫਾਈਨਲ ’ਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਭਾਗ ਲੈਣ ਪਹੁੰਚੇ ਸਨ। ਇਸ ਦੌਰਾਨ ਸ਼ਾਹਰੁਖ ਖ਼ਾਨ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਸੀਮ ਅਲ ਥਾਨੀ ਨਾਲ ਮੁਲਾਕਾਤ ਕੀਤੀ।
ਕਿੰਗ ਖ਼ਾਨ ਤੇ ਪ੍ਰਧਾਨ ਮੰਤਰੀ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਸ਼ਾਹਰੁਖ ਖ਼ਾਨ ਨੇ ਕਤਰ ਦੀ ਜੇਲ ’ਚ ਮੌਤ ਦੀ ਸਜ਼ਾ ਕੱਟ ਰਹੇ 8 ਭਾਰਤੀ ਜਲ ਸੈਨਾ ਦੇ ਅਫ਼ਸਰਾਂ ਨੂੰ ਰਿਹਾਅ ਕਰਵਾਉਣ ’ਚ ਯੋਗਦਾਨ ਪਾਇਆ ਹੈ। ਹੁਣ ਸ਼ਾਹਰੁਖ ਖ਼ਾਨ ਦੀ ਮੈਨੇਜਰ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੁਪਰਸਟਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ
ਕਿੰਗ ਖ਼ਾਨ ਦੀ ਮੈਨੇਜਰ ਪੂਜਾ ਡਡਲਾਨੀ ਨੇ ਆਪਣੀ ਤਰਫੋਂ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਸ਼ਾਹਰੁਖ ਖ਼ਾਨ ਦੀ ਮੈਨੇਜਰ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਇਹ ਬਿਆਨ ਉਨ੍ਹਾਂ ਰਿਪੋਰਟਾਂ ਦੇ ਸੰਦਰਭ ’ਚ ਹੈ, ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਕਤਰ ਤੋਂ ਭਾਰਤੀ ਜਲ ਸੈਨਾ ਦੇ ਅਫ਼ਸਰਾਂ ਦੀ ਰਿਹਾਈ ’ਚ ਸ਼ਾਹਰੁਖ ਖ਼ਾਨ ਦੀ ਭੂਮਿਕਾ ਹੈ ਪਰ ਸ਼ਾਹਰੁਖ ਖ਼ਾਨ ਦਾ ਦਫ਼ਤਰ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਅਜਿਹੇ ਕਿਸੇ ਵੀ ਕੰਮ ’ਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈ, ਇਹ ਕੰਮ ਭਾਰਤ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਹੀ ਨੇਪਰੇ ਚੜ੍ਹ ਸਕਿਆ ਹੈ ਤੇ ਖ਼ਾਨ ਦੀ ਇਸ ਮਾਮਲੇ ’ਚ ਕੋਈ ਭੂਮਿਕਾ ਨਹੀਂ ਹੈ।’’
ਪੂਜਾ ਡਡਲਾਨੀ ਨੇ ਅੱਗੇ ਲਿਖਿਆ, ‘‘ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਕੂਟਨੀਤੀ ਤੇ ਰਾਜਤੰਤਰ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਸਾਡੇ ਨੇਤਾਵਾਂ ਨੇ ਸ਼ਾਨਦਾਰ ਤਰੀਕੇ ਨਾਲ ਅੰਜਾਮ ਦਿੱਤਾ ਹੈ। ਮਿਸਟਰ ਖ਼ਾਨ ਵਾਂਗ ਹੋਰ ਭਾਰਤੀ ਵੀ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਦੀ ਸੁਰੱਖਿਅਤ ਘਰ ਵਾਪਸੀ ਤੋਂ ਖ਼ੁਸ਼ ਹਨ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
UAE ’ਚ ਹਿੰਦੂ ਮੰਦਰ ਬਣਨ ਕਾਰਨ ਭੜਕੇ ਕੱਟੜਪੰਥੀ, ਕਿਹਾ-‘ਅਰਬ ਦੇਸ਼ 'ਚ ਮੂਰਤੀ ਪੂਜਾ...ਤਬਾਹੀ ਦਾ ਦੂਜਾ ਮਨੁੱਖੀ ਰੂਪ’
NEXT STORY