ਵਾਸ਼ਿੰਗਟਨ ਡੀ. ਸੀ, (ਰਾਜ ਗੋਗਨਾ)—ਭਾਰਤੀ ਅੰਬੈਸੀ ਦਾ ਪਿਛਲੇ ਦਿਨੀਂ ਵਿਦੇਸ਼ੀ ਭਾਰਤੀ ਭਾਈਚਾਰੇ ਵਲੋਂ ਬਹੁਤ ਜਲੂਸ ਕੱਢਿਆ ਗਿਆ ਹੈ। ਜਿਸ ਦਾ ਮੁੱਖ ਕਾਰਨ ਭਾਰਤੀ ਅੰਬੈਸੀ ਅਫਸਰਾਂ ਦਾ ਵਤੀਰਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਜਨਤਾ ਦੇ ਕਰਮਚਾਰੀ ਘੱਟ ਅਤੇ ਅਫਸਰ ਜ਼ਿਆਦਾ ਸਮਝਦੇ ਹਨ। ਜਦੋਂ ਵੀ ਕਦੇ ਕੋਈ ਸਮਾਗਮ ਹੁੰਦਾ ਹੈ, ਉਸ ਸਮੇਂ ਭਾਰਤੀ ਅੰਬੈਸੀ ਅਫਸਰ ਸਿੱਖਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਹੁਣ ਇਸ ਦਾ ਨੋਟਿਸ ਲਿਆ ਗਿਆ ਹੈ। ਅਜਿਹਾ ਪਹਿਲਾਂ ਨਹੀਂ ਸੀ, ਜਿਸ ਕਰਕੇ ਭਾਰਤੀ ਅੰਬੈਸੀ ਸਾਹਮਣੇ ਕਦੇ ਮੁਜ਼ਾਹਰਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਂਦਾ ਸੀ ਅਤੇ ਨੁਮਾਇੰਦਿਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਸਨ। ਅਜਿਹਾ ਹੁਣ ਵੇਖਣ ਨੂੰ ਨਹੀਂ ਮਿਲਿਆ ਜਿਸ ਕਰਕੇ ਨੌਜਵਾਨ ਵਰਗ ਮੁਜ਼ਾਹਰਿਆ ਤੇ ਉੱਤਰ ਆਇਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਅੰਬੈਸਡਰ ਬਹੁਤ ਸੁਲਝੇ ਅਤੇ ਤਜ਼ਰਬੇਕਾਰ ਅਫਸਰ ਹਨ। ਉਨ੍ਹਾਂ ਵਲੋਂ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਉਣ ਸਮੇਂ ਗੁਰੂਘਰਾਂ ਦੇ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਿਸ ਕਰਕੇ ਸਮਾਗਮ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਸੀ। ਜਿੰਨਾ ਵਧੀਆ ਪ੍ਰੋਗਰਾਮ ਸੀ ਓਨੀ ਗਿਣਤੀ ਸਰੋਤਿਆਂ ਦੀ ਨਹੀਂ ਸੀ। ਦੂਜੀ ਗੱਲ ਅੰਬੈਸੀ ਅਫਸਰਾਂ ਨੂੰ ਸਹੀ ਸੰਸਥਾਵਾਂ ਤੇ ਸਖਸ਼ੀਅਤਾਂ ਬਾਰੇ ਨਹੀਂ ਪਤਾ ਜਿਸ ਕਰਕੇ ਅੰਬੈਸੀ ਦੀ ਸਥਿਤੀ ਹਾਸੋ-ਹੀਣੀ ਹੈ। ਲੋੜ ਹੈ ਵਿਦੇਸ਼ੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੀ ਜਿਸ ਕਰਕੇ ਅੰਬੈਸੀ ਦੇ ਨੁਮਾਇੰਦਿਆ ਨੂੰ ਜਨਤਾ ਵਿੱਚ ਵਿਚਰਨ ਲਈ ਗੁਰਦੁਆਰਾ, ਮੰਦਰਾਂ, ਮਸਜਿਦ ਅਤੇ ਵਿਦੇਸ਼ੀ ਭਾਰਤੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਜੋ ਸਮੇਂ ਦੀ ਲੋੜ ਵੀ ਹੈ।
ਪਾਪੂਆ ਨਿਊ ਗਿਨੀ 'ਚ ਲੱਗੇ 6.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ
NEXT STORY