ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਅਧੀਨ ਪੁਲਸ ਸਟੇਸ਼ਨ ਖੁੰਡੀਆਂ ਦੇ ਪਿੰਡ ਚੋਰਕੋਟ ’ਚ ਬੀਤੀ ਰਾਤ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕ ਝੁਲਸ ਗਏ। ਸਾਰਿਆਂ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ
ਸੂਤਰਾਂ ਅਨੁਸਾਰ ਆਸਿਫ਼, ਉਸ ਦੀ ਪਤਨੀ ਨਰਗਿਸ ਅਤੇ 3 ਬੱਚੇ ਸਾਮੀ, ਏਮਾਨ, ਸਫ਼ੀ ਘਰ ਦੇ ਇਕ ਕਮਰੇ ’ਚ ਬਿਜਲੀ ਦਾ ਹੀਟਰ ਚਲਾ ਕੇ ਸੋ ਰਹੇ ਸੀ। ਜਦੋਂ ਉਹ ਗਹਿਰੀ ਨੀਂਦ ’ਚ ਸੀ ਤਾਂ ਅਚਾਨਕ ਹੀਟਰ ਤੋਂ ਰਜਾਈ ਨੂੰ ਅੱਗ ਲੱਗ ਗਈ, ਜੋ ਪੂਰੇ ਕਮਰੇ ’ਚ ਫੈਲ ਗਈ। ਕਮਰੇ ’ਚ ਸੁੱਤੇ ਪਏ 5 ਮੈਂਬਰ ਅੱਗ ਨਾਲ ਝੁਲਸ ਗਏ। ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸ੍ਰੀਲੰਕਾ ਨੇ ਰਾਜਪਕਸ਼ੇ ਭਰਾਵਾਂ 'ਤੇ ਪਾਬੰਦੀਆਂ ਨੂੰ ਲੈ ਕੇ ਕੈਨੇਡੀਅਨ ਡਿਪਲੋਮੈਟ ਨੂੰ ਕੀਤਾ ਤਲਬ
NEXT STORY