ਕੈਲੇਫੋਰਨੀਆ— ਵਿਗਿਆਨਕਾਂ ਨੇ ਪਹਿਲੀ ਵਾਰ ਕਿਸੇ ਬਿਮਾਰੀ ਨੂੰ ਠੀਕ ਕਰਨ ਲਈ ਕਿਸੇ ਮਨੁੱਖ ਦੇ ਡੀ.ਐੱਨ.ਏ. ਨੂੰ ਪੂਰੀ ਤਰ੍ਹਾਂ ਬਦਲਣ ਲਈ ਸ਼ਰੀਰ ਦੇ ਅੰਦਰ ਹੀ ਜੀਨ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ। ਇਹ ਟੈਸਟ ਸੋਮਵਾਰ ਨੂੰ ਕੈਲੇਫੋਰਨੀਆ ਦੇ 44 ਸਾਲਾਂ ਬ੍ਰਿਆਨ ਮੇਡੇਐਕਸ 'ਤੇ ਕੀਤਾ ਗਿਆ।
ਬ੍ਰਿਆਨ ਹੰਟਰ ਸਿੰਡ੍ਰੋਮ ਨਾਂ ਦੀ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ 'ਚ ਸ਼ਰੀਰ ਦੇ ਅੰਗ ਸਹੀਂ ਢੰਗ ਨਾਲ ਕੰਮ ਨਹੀਂ ਕਰਦੇ। ਇਹ ਬਿਮਾਰੀ ਕਿਸੇ ਮਨੁੱਖ ਦੇ ਜਨਮ ਦੇ ਸਮੇਂ ਤੋਂ ਹੀ ਮੌਜੂਦ ਹੁੰਦੀ ਹੈ ਪਰ ਇਸ ਦੇ ਲੱਛਣ ਕੁਝ ਸਾਲਾਂ ਬਾਅਦ ਦਿਖਾਈ ਦੇਣੇ ਸ਼ੁਰੂ ਹੁੰਦੇ ਹਨ।
ਬ੍ਰਿਆਨ ਦੱਸਦਾ ਹੈ ਕਿ ਮੈਂ ਇਸ ਟੈਸਟ ਦਾ ਰਿਸਕ ਲੈਣ ਲਈ ਤਿਆਰ ਸੀ ਕਿਉਂਕਿ ਇਹ ਮੇਰੇ ਨਾਲ ਮੇਰੇ ਵਰਗੇ ਹੋਰ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਨਾਲ ਮੈਂ ਵੀ ਡਰਿਆ ਹੋਇਆ ਸੀ ਪਰ ਨਾਲ ਹੀ ਮੈਂ ਉਤਸ਼ਾਹਿਤ ਵੀ ਸੀ। ਮੈਂ ਅਜਿਹੇ ਕਿਸੇ ਚਮਤਕਾਰੀ ਤਰੀਕੇ ਦਾ ਇੰਤਜ਼ਾਰ ਕਰ ਰਿਹਾ ਸੀ, ਜਿਸ ਨਾਲ ਮੇਰੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇ।
ਉਂਝ ਤਾਂ ਡਾਕਟਰਾਂ ਨੇ ਇਹ ਆਪਰੇਸ਼ਨ ਕਰ ਦਿੱਤਾ ਹੈ ਪਰ ਇਹ ਕਿੰਨਾ ਸਫਲ ਹੁੰਦਾ ਹੈ ਇਹ ਕੁਝ ਮਹੀਨੇ ਬਾਅਦ ਹੀ ਪਤਾ ਲਗੇਗਾ ਪਰ ਜੇਕਰ ਵਿਗਿਆਨਕਾਂ ਦੀ ਇਹ ਕੋਸ਼ਿਸ਼ ਸਫਲ ਹੁੰਦੀ ਹੈ ਤਾਂ ਜੀਨ ਥੈਰੇਪੀ ਦੇ ਖੇਤਰ 'ਚ ਇਹ ਮੀਲ ਦੀ ਪੱਥਰ ਸਾਬਿਤ ਹੋਵੇਗੀ। ਇਹ ਤਰੀਕਾ ਸਿਰਫ ਕੁਝ ਬਿਮਾਰੀਆਂ ਨੂੰ ਦੂਰ ਕਰਨ 'ਚ ਹੀ ਮਦਦਗਾਰ ਸਾਬਿਤ ਹੁੰਦੀ ਹੈ। ਇਸ ਤੋਂ ਇਲਾਵਾ ਜੀਨ ਥੈਰੇਪੀ ਦੇ ਇਸ ਤਰੀਕੇ ਨਾਲ ਕਦੀਂ-ਕਦੀਂ ਮਰੀਜਾਂ ਨੂੰ ਸਾਇਡ ਇਫੈਕਟਸ ਵੀ ਝੱਲਣੇ ਪੈਂਦੇ ਹਨ। ਜਦੋਂ ਸ਼ਰੀਰ ਨਵੇਂ ਤਰ੍ਹਾਂ ਦੇ ਜੀਨ ਲਈ ਤਿਆਰ ਨਹੀਂ ਹੁੰਦਾ ਤਾਂ ਇਹ ਸ਼ਰੀਰ ਦੇ ਅੰਦਰ ਹੀ ਵਧਣ ਲਗਦਾ ਹੈ ਤੇ ਇਸ ਨਾਲ ਮਰੀਜ ਨੂੰ ਕੈਂਸਰ ਵਰਗੇ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਵਿਗਿਆਨਕਾਂ ਵੱਲੋਂ ਹਾਲ ਹੀ 'ਚ ਕੀਤਾ ਗਿਆ ਇਹ ਟੈਸਟ ਕਈ ਮਰੀਜਾਂ ਲਈ ਵਰਦਾਨ ਸਾਬਿਤ ਹੋਵੇਗਾ।
ਸੰਯੁਕਤ ਰਾਸ਼ਟਰ ਦੀ ਤਰਜ 'ਤੇ ਸਿੰਗਾਪੁਰ ਨੇ ਉੱਤਰ ਕੋਰੀਆ ਨਾਲ ਤੋੜੇ ਵਪਾਰਕ ਸਬੰਧ
NEXT STORY