ਟੋਕੀਓ- ਸੋਸ਼ਲ ਮੀਡੀਆ 'ਤੇ ਜਾਪਾਨ ਵਿਚ 'ਡੋਮੀਨੋਜ਼' ਦੇ ਇਕ ਆਊਟਲੈੱਟ ਦੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ 'ਡੋਮੀਨੋਜ਼' ਦਾ ਨਾਂ ਬਦਲ ਕੇ 'ਡੋਮੀ-ਨੋਜ਼' ਕਰ ਦਿੱਤਾ ਹੈ। ਦਰਅਸਲ ਵੀਡੀਓ 'ਚ ਕੰਪਨੀ ਦਾ ਇਕ ਕਰਮਚਾਰੀ ਆਪਣੇ ਨੱਕ 'ਚ ਉਂਗਲੀ ਮਾਰ ਕੇ ਪੀਜ਼ਾ ਆਟੇ 'ਤੇ ਉਂਗਲ ਪੂੰਝਦਾ ਦਿਖਾਈ ਦੇ ਰਿਹਾ ਹੈ। ਉਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਡੋਮੀਨੋਜ਼ ਪੀਜ਼ਾ ਜਾਪਾਨ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ 'ਤੇ ਜਨਤਕ ਮੁਆਫੀ ਮੰਗੀ ਹੈ। ਐਕਸ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਡੋਮੀਨੋਜ਼ ਪੀਜ਼ਾ ਦੀ ਵਰਦੀ ਅਤੇ ਦਸਤਾਨੇ ਪਹਿਨੇ ਪੁਰਸ਼ ਕਰਮਚਾਰੀ ਨੂੰ ਕੈਮਰੇ ਦੇ ਪਿੱਛੇ ਵਿਅਕਤੀ ਨਾਲ ਗੱਲ ਕਰਦੇ ਆਟਾ ਗੁੰਨਦੇ ਹੋਏ ਦੇਖਿਆ ਜਾ ਸਕਦਾ ਹੈ, ਜਿਵੇਂ ਹੀ ਦੋਵੇ ਹੱਸਦੇ ਹਨ ਤਾਂ ਆਟਾ ਗੁੰਨ ਰਿਹਾ ਕਰਮਚਾਰੀ ਆਪਣੇ ਨੱਕ ਵਿਚ ਉਂਗਲ ਮਾਰ ਕੇ ਪੀਜ਼ਾ ਆਟੇ 'ਤੇ ਪੂੰਝ ਦਿੰਦਾ ਹੈ।
ਇਹ ਵੀ ਪੜ੍ਹੋ: ਧੋਖਾਧੜੀ ਦੇ ਮਾਮਲੇ 'ਚ ਟਰੰਪ ਖ਼ਿਲਾਫ਼ ਕਾਰਵਾਈ, ਲੱਗਾ 35.5 ਕਰੋੜ ਡਾਲਰ ਦਾ ਜੁਰਮਾਨਾ
ਡੋਮੀਨੋਜ਼ ਜਾਪਾਨ ਨੇ ਮੰਗੀ ਮੁਆਫੀ
ਡੋਮੀਨੋਜ਼ ਪੀਜ਼ਾ ਜਾਪਾਨ ਨੇ ਗਾਹਕਾਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਅਫਸੋਸ ਪ੍ਰਗਟ ਕਰਦੇ ਹੋਏ ਤੁਰੰਤ ਮੁਆਫੀ ਮੰਗੀ ਹੈ। ਕੰਪਨੀ ਨੇ ਲਿਖਿਆ, "ਇਹ ਵੀਡੀਓ ਸੋਮਵਾਰ ਕਰੀਬ 2 ਵਜੇ ਅਮਾਗਾਸਾਕੀ ਸ਼ਹਿਰ ਦੇ ਇਕ 'ਡੋਮੀਨੋਜ਼' ਸਟੋਰ 'ਤੇ ਬਣਾਈ ਗਈ ਸੀ ਅਤੇ ਇਸ ਪੀਜ਼ਾ ਆਟੇ ਦੀ ਵਰਤੋਂ ਨਹੀਂ ਕੀਤੀ ਗਈ ਸੀ ਅਤੇ ਇਸ ਆਟੇ ਨੂੰ ਸੁੱਟ ਦਿੱਤਾ ਗਿਆ ਸੀ। ਸਾਡੇ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਦਿਲੋਂ ਮੁਆਫੀ ਚਾਹੁੰਦੇ ਹਾਂ।"
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਿਲਿਆ ਪੈਸਿਆਂ ਦਾ ਆਫਰ, ਕੁੜੀ ਨੇ ਕਰ 'ਤਾ ਆਪਣੀ 'Best Friend' ਦਾ ਕਤਲ, ਹੋਈ 99 ਸਾਲ ਦੀ ਸਜ਼ਾ
ਕਰਮਚਾਰੀਆਂ ਖ਼ਿਲਾਫ਼ ਕਾਰਵਾਈ
ਮੰਗਲਵਾਰ ਨੂੰ ਵੀਡੀਓ ਵਿੱਚ ਸ਼ਾਮਲ ਕਰਮਚਾਰੀਆਂ ਦੀ ਪਛਾਣ ਕੀਤੀ ਗਈ ਅਤੇ ਹਯੋਗੋ ਸੂਬੇ ਦੇ ਅਮਾਗਾਸਾਕੀ ਸਿਟੀ ਵਿੱਚ ਸਟੋਰ ਤੋਂ ਕੱਢ ਦਿੱਤਾ ਗਿਆ। ਡੋਮੀਨੋਜ਼ ਜਾਪਾਨ ਨੇ ਵੀ ਕਿਹਾ ਕਿ ਕਾਨੂੰਨੀ ਕਾਰਵਾਈ 'ਤੇ ਵਿਚਾਰ ਕੀਤਾ ਜਾਵੇਗਾ। ਟੋਕੀਓ ਸਥਿਤ ਪੀਜ਼ਾ ਦੀ ਦਿੱਗਜ ਕੰਪਨੀ ਨੇ ਸਟੋਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਅਤੇ ਦੂਸ਼ਿਤ ਪੀਜ਼ਾ ਆਟੇ ਦਾ ਨਿਪਟਾਰਾ ਕਰ ਦਿੱਤਾ ਸੀ। ਕੰਪਨੀ ਦੀ ਜਾਂਚ ਦੌਰਾਨ ਅਜਿਹੀ ਹਰਕਤ ਕਰਨ ਵਾਲੇ ਕਰਮਚਾਰੀ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ, "ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਂ ਸੋਚਿਆ ਕਿ ਇਹ ਮਜ਼ਾਕੀਆ ਹੋਵੇਗਾ। ਮੈਨੂੰ ਸੱਚਮੁੱਚ ਇਸ ਦਾ ਅਫ਼ਸੋਸ ਹੈ।”
ਇਹ ਵੀ ਪੜ੍ਹੋ: ਇਸ ਸ਼ਹਿਰ 'ਚ ਮੁੜ ਪਰਤਿਆ ‘Work From Home’, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਹਦਾਇਤ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿਸਤਾਨੀ ਬਲਾਗਰ ਵਿਨੈ ਕਪੂਰ ਨੇ ਸ਼੍ਰੀ ਰਾਮ ਮੰਦਰ ਦੇ ਕੀਤੇ ਦਰਸ਼ਨ, ਕਿਹਾ- 'ਦਰਸ਼ਨ ਕਰਨ ਦਾ ਅਨੁਭਵ ਸ਼ਾਨਦਾਰ...'
NEXT STORY