ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ ਨਹੀਂ ਪਤਾ ਕਿ ਉਹ ਯੂਕ੍ਰੇਨ ਵਿਚ ਚੱਲ ਰਹੇ ਰੂਸ ਦੇ ਫ਼ੌਜੀ ਅਭਿਆਨ ਦਰਮਿਆਨ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੂੰ ਮਿਲਣ ਲਈ ਜਲਦ ਕੀਵ ਜਾਣਗੇ ਜਾਂ ਨਹੀਂ। ਜਦੋਂ ਬਾਈਡੇਨ ਨੂੰ ਪੁੱਛਿਆ ਗਿਆ ਕਿ ਕੀ ਉਹ ਕੀਵ ਜਾਣਗੇ, ਤਾਂ ਉਨ੍ਹਾਂ ਕਿਹਾ, 'ਮੈਨੂੰ ਨਹੀਂ ਪਤਾ।'
ਇਹ ਵੀ ਪੜ੍ਹੋ: ਕੰਗਾਲ ਪਾਕਿ ਸਿਰ ਚੜ੍ਹਿਆ 42,000 ਅਰਬ ਰੁਪਏ ਤੋਂ ਜ਼ਿਆਦਾ ਕਰਜ਼, ਮੁੜ 1 ਅਰਬ ਦਾ ਕਰਜ਼ਾ ਲੈਣ ਦੀ ਤਿਆਰੀ
ਬਾਈਡੇਨ ਪ੍ਰਸ਼ਾਸਨ ਕਥਿਤ ਤੌਰ 'ਤੇ ਇਕ ਉੱਚ ਪੱਧਰੀ ਅਮਰੀਕੀ ਅਧਿਕਾਰੀ ਨੂੰ ਕੀਵ ਭੇਜਣ ਦੇ ਫ਼ੈਸਲੇ 'ਤੇ ਵਿਚਾਰ ਕਰ ਰਿਹਾ ਹੈ। ਇਹ ਅਧਿਕਾਰੀ ਖ਼ੁਦ ਬਾਈਡੇਨ, ਉਪ-ਰਾਸ਼ਟਰਪਤੀ ਕਮਲਾ ਹੈਰਿਸ, ਰੱਖਿਆ ਸਕੱਤਰ ਲਾਇਡ ਆਸਟਿਨ ਜਾਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਹੋ ਸਕਦੇ ਹਨ। ਜਦੋਂ ਪਿਛਲੇ ਹਫ਼ਤੇ ਇਕ ਪੱਤਰਕਾਰ ਨੇ ਬਾਈਡੇਨ ਨੂੰ ਪੁੱਛਿਆ ਕਿ ਕੀ ਉਹ ਕੀਵ ਜਾਣ ਲਈ ਤਿਆਰ ਹਨ, ਤਾਂ ਉਨ੍ਹਾਂ ਇਸ ਦਾ ਜਵਾਬ ਹਾਂ ਵਿਚ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬੀ ਜੋੜੇ ’ਤੇ ਲੱਗਾ ਕੋਕੀਨ ਸਮੱਗਲਿੰਗ ਦਾ ਦੋਸ਼, ਪਤੀ ਨੂੰ 10 ਤੇ ਪਤਨੀ ਨੂੰ 9 ਸਾਲ ਦੀ ਸ਼ਜਾ
ਇਸੇ ਦਰਮਿਆਨ ਸੋਮਵਾਰ ਨੂੰ ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡੇਨ ਦੀ ਕੀਵ ਜਾਣ ਦੀ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਬਾਈਡੇਨ ਕੀਵ ਦਾ ਦੌਰਾ ਕਰਨ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਅਜਿਹਾ ਕਰਨਗੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'ਪਾਰਟੀਗੇਟ' ਮਾਮਲੇ 'ਚ PM ਬੋਰਿਸ ਜਾਨਸਨ ਨੇ 'ਤਹਿ-ਦਿਲੋਂ' ਮੰਗੀ ਮੁਆਫ਼ੀ
NEXT STORY