ਵਾਸ਼ਿੰਗਟਨ (ਬਿਊਰੋ): ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਹਾਲੇ ਵੀ ਬਰਕਰਾਰ ਹੈ। ਚੋਣ ਨਤੀਜਿਆਂ ਤੋਂ ਬਾਅਦ ਭਾਵੇਂ ਉਹਨਾਂ ਦੀ ਕਾਫੀ ਆਲੋਚਨਾ ਹੋਈ ਹੈ ਪਰ ਪਾਰਟੀ ਵਿਚ ਉਹਨਾਂ ਦੇ ਪ੍ਰਸ਼ੰਸਕ ਹਾਲੇ ਵੀ ਮੌਜੂਦ ਹਨ। ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਪੌਲੀਟੀਕਲ ਐਕਸਨ ਕਾਨਫਰੰਸ (CPAC) ਦੀ ਬੈਠਕ ਵਿਚ ਟਰੰਪ ਦਾ ਸੁਨਹਿਰਾ ਪੁਤਲਾ ਲਗਾਇਆ ਗਿਆ। ਫਲੋਰੀਡਾ ਵਿਚ ਚੱਲ ਰਹੀ ਬੈਠਕ ਲਈ ਮੈਕਸੀਕੋ ਤੋਂ ਬਣਾਇਆ ਗਿਆ ਟਰੰਪ ਦਾ ਪੁਤਲਾ ਲਿਆਂਦਾ ਗਿਆ ਸੀ।
ਸੁਰਖੀਆਂ ਵਿਚ ਛਾਇਆ ਪੁਤਲਾ
ਪਾਰਟੀ ਵਿਚ ਚੱਲ ਰਹੇ ਵਿਚਾਰ ਵਟਾਂਦਰੇ ਦੌਰਾਨ ਸੁਨਿਹਰੀ ਪੁਤਲਾ ਆਨਲਾਈਨ ਕਾਫੀ ਚਰਚਾ ਵਿਚ ਰਿਹਾ। ਟਰੰਪ ਦੀ ਅਗਵਾਈ ਵਿਚ ਪਾਰਟੀ ਰਾਸ਼ਟਰਪਤੀ ਚੋਣਾਂ ਹਾਰ ਗਈ ਸੀ ਅਤੇ ਖੁਦ ਟਰੰਪ ਨੂੰ ਦੋ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਨਜਿੱਠਣ ਵਿਚ ਟਰੰਪ ਦੀ ਅਸਫਲਤਾ ਲਈ ਕਾਫੀ ਆਲੋਚਨਾ ਹੋਈ ਅਤੇ 6 ਜਨਵਰੀ ਨੂੰ ਸੰਸਦ 'ਤੇ ਹੋਏ ਹਮਲੇ ਨੇ ਟਰੰਪ ਦੇ ਅਕਸ ਨੂੰ ਹੋਰ ਵੀ ਖਰਾਬ ਕਰ ਦਿੱਤਾ।
ਮੂਰਤੀ ਨੇ ਫੜੀ ਜਾਦੂ ਦੀ ਛੜੀ
ਇਸ ਸਭ ਦੇ ਬਾਵਜੂਦ ਪਾਰਟੀ ਨੇ ਸੁਨਿਹਰੀ ਪੁਤਲੇ ਨਾਲ ਟਰੰਪ ਦਾ ਸਨਮਾਨ ਕੀਤਾ ਹੈ। ਇਸ ਪੁਤਲੇ ਵਿਚ ਟਰੰਪ ਜਾਦੂ ਦੀ ਛੜੀ ਹੱਥ ਵਿਚ ਫੜੇ ਹੋਏ ਹਨ। ਉਹਨਾਂ ਨੇ ਸੂਟ, ਜੈਕੇਟ, ਸਫੇਦ ਸ਼ਰਟ, ਲਾਲ ਟਾਈ ਅਤੇ ਅਮਰੀਕਾ ਦੇ ਝੰਡੇ ਜਿਹੇ ਦਿਸਣ ਵਾਲੇ ਸ਼ਾਰਟਸ ਪਹਿਨੇ ਹੋਏ ਹਨ।ਪੁਤਲੇ ਨਾਲ ਲੋਕਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚਵਾਈਆਂ ਜਦਕਿ ਸੋਸ਼ਲ ਮੀਡੀਆ 'ਤੇ ਇਸ ਪੁਤਲੇ ਦਾ ਕਾਫੀ ਮਜ਼ਾਕ ਵੀ ਬਣਿਆ। ਖਾਸ ਗੱਲ ਇਹ ਹੈ ਕਿ ਇਹ ਪੁਤਲਾ ਮੈਕਸੀਕੋ ਵਿਚ ਬਣਿਆ ਹੈ ਜਿਸ ਦੇ ਖ਼ਿਲਾਫ਼ ਗੈਰ ਕਾਨੂੰਨੀ ਪਲਾਇਨ ਨੂੰ ਲੈਕੇ ਟਰੰਪ ਕਾਫੀ ਸਖ਼ਤ ਰਹੇ ਸਨ ਅਤੇ ਉੱਥੇ ਕੰਧ ਬਣਾਉਣਾ ਚਾਹੁੰਦੇ ਸਨ।
6 ਮਹੀਨੇ ਵਿਚ ਬਣਿਆ ਪੁਤਲਾ
ਮੈਕਸੀਕੋ ਵਿਚ ਰਹਿਣ ਵਾਲੇ ਅਮਰੀਕੀ ਜੀਗਨ ਨੇ ਇਹ ਪੁਤਲਾ 6 ਮਹੀਨੇ ਵਿਚ ਬਣਾਇਆ ਹੈ। ਤਿੰਨ ਲੋਕਾਂ ਨੇ 200 ਪੌਂਡ ਦਾ ਪੁਤਲਾ ਬਣਾਉਣ ਵਿਚ ਉਸ ਦੀ ਮਦਦ ਕੀਤੀ। ਜੀਗਨ ਨੇ ਮੈਕਸੀਕੋ ਵਿਚ ਇਸ ਨੂੰ ਫਾਈਬਰ ਗਲਾਸ ਨਾਲ ਬਣਾਇਆ ਅਤੇ ਫਿਰ ਟਾਂਪਾ ਵਿਚ ਇਸ ਨੂੰ ਸੁਨਿਹਰੀ ਰੰਗ ਕੀਤਾ। ਜੀਗਨ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੰਪ ਨੂੰ ਵੋਟ ਦਿੱਤਾ ਸੀ ਪਰ ਉਹਨਾਂ ਨੂੰ ਟਰੰਪ ਨਾਲ ਕੋਈ ਮਤਲਬ ਨਹੀਂ ਹੈ। ਉਹਨਾਂ ਨੇ ਜਾਦੂ ਦੀ ਛੜੀ ਟਰੰਪ 'ਤੇ ਕੀਤੇ ਗਏ ਓਬਾਮਾ ਦੇ ਮਜ਼ਾਕ ਨੂੰ ਲੈਕੇ ਬਣਾਈ ਹੈ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਟਰੰਪ ਨੂੰ ਨੌਕਰੀਆਂ ਪੈਦਾ ਕਰਨ ਲਈਲ ਜਾਦੂ ਦੀ ਛੜੀ ਚਾਹੀਦੀ ਹੋਵੇਗੀ।
ਕੋਰੋਨਾ ਵੈਕਸੀਨ ਦੇ ਸਹਿਯੋਗ ਲਈ ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ
NEXT STORY