ਇੰਟਰਨੈਸ਼ਨਲ ਡੈਸਕ– ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਬੁੱਧਵਾਰ ਨੂੰ ਪਰਿਵਾਰ ਦੇ ਵਪਾਰਕ ਸਾਮਰਾਜ ਦੇ ਖ਼ਿਲਾਫ਼ ਚੱਲ ਰਹੇ ਸਿਵਲ ਧੋਖਾਧੜੀ ਮੁਕੱਦਮੇ ’ਚ ਗਵਾਹੀ ਦਿੱਤੀ। 42 ਸਾਲਾ ਇਵਾਂਕਾ ਟਰੰਪ, ਜੋ 2017 ’ਚ ਟਰੰਪ ਸੰਗਠਨ ਛੱਡ ਕੇ ਆਪਣੇ ਪਿਤਾ ਦੀ ਵ੍ਹਾਈਟ ਹਾਊਸ ਸਲਾਹਕਾਰ ਬਣੀ ਸੀ, ਇਸ ਮਾਮਲੇ ’ਚ ਦੋਸ਼ੀ ਨਹੀਂ ਹੈ ਪਰ ਉਸ ਨੂੰ ਅਦਾਲਤ ਨੇ ਗਵਾਹੀ ਲਈ ਸੰਮਨ ਕੀਤਾ ਸੀ। ਜਦੋਂ ਇਵਾਂਕਾ ਟਰੰਪ ਨੂੰ ਅਦਾਲਤ ’ਚ ਬੁਲਾਇਆ ਜਾ ਰਿਹਾ ਸੀ ਤਾਂ ਜੱਜ ਆਰਥਰ ਐਂਗਰੋਨ ਨੇ ਚੁਟਕੀ ਲਈ ਤੇ ਕਿਹਾ ਕਿ ‘ਇਹ ਕੌਣ ਹੈ?’
ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ, ਉਨ੍ਹਾਂ ਦੇ ਪੁੱਤਰ ਡੌਨ ਜੂਨੀਅਰ, ਏਰਿਕ ਤੇ ਟਰੰਪ ਆਰਗੇਨਾਈਜੇਸ਼ਨ ਦੇ ਹੋਰ ਅਧਿਕਾਰੀਆਂ ’ਤੇ ਬੈਂਕ ਲੋਨ ਤੇ ਬੀਮਾ ਲੈਣ ਲਈ ਅਰਬਾਂ ਡਾਲਰਾਂ ਦੀ ਜਾਇਦਾਦ ਦੀ ਕੀਮਤ ਵਧਾਉਣ ਦਾ ਦੋਸ਼ ਹੈ। ਇਸ ਸਬੰਧੀ ਕੇਸ ਦਾਇਰ ਕਰਨ ਵਾਲੇ ਨਿਊਯਾਰਕ ਰਾਜ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਵਾਂਕਾ ਟਰੰਪ ਦੀ ਗਵਾਹੀ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੇ ਵਿੱਤੀ ਧੋਖਾਧੜੀ ਨਾਲ ਜੁੜੇ ਬਿਆਨਾਂ ਦੇ ਆਧਾਰ ’ਤੇ ਕਰਜ਼ਾ ਸੁਰੱਖਿਅਤ ਕਰਨ ਲਈ ਗੱਲਬਾਤ ਕੀਤੀ ਸੀ।
ਲੈਟੀਆ ਜੇਮਸ ਨੇ ਕਿਹਾ ਕਿ ਇਵਾਂਕਾ ਆਪਣੇ ਆਪ ਨੂੰ ਕੰਪਨੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗੀ ਪਰ ਸਬੂਤ ਦਰਸਾਉਂਦੇ ਹਨ ਕਿ ਉਹ ਅਸਲ ’ਚ ਸ਼ਾਮਲ ਸੀ। ਇਵਾਂਕਾ ਨੂੰ ਇਸ ਧੋਖਾਧੜੀ ਦੇ ਮਾਮਲੇ ਦਾ ਨਿੱਜੀ ਤੌਰ ’ਤੇ ਫ਼ਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਵਾਂਕਾ ਦੀ ਗਵਾਹੀ ਉਸ ਦੇ ਪਿਤਾ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਹੋਈ ਹੈ। ਉਸ ਤੋਂ ਪਹਿਲਾਂ ਡੋਨਾਲਡ ਟਰੰਪ ਤੇ ਉਸ ਦੇ ਦੋ ਭਰਾਵਾਂ ਡੌਨ ਜੂਨੀਅਰ ਤੇ ਏਰਿਕ ਨੇ ਗਵਾਹੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੀ ਔਰਤ ਨੇ 'Tim Hortons' 'ਤੇ ਕੀਤਾ ਮੁਕੱਦਮਾ, ਕੌਫੀ ਚੇਨ ਦੀ ਇਕ ਗਲਤੀ ਪੈ ਗਈ ਭਾਰੀ
2024 ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਪਿਛਲੇ ਸੋਮਵਾਰ ਨੂੰ ਸਟੈਂਡ ਲਿਆ ਤੇ ਜੱਜ ਨਾਲ ਵਾਰ-ਵਾਰ ਝੜਪ ਕੀਤੀ। ਉਨ੍ਹਾਂ ਇਸ ਮਾਮਲੇ ਨੂੰ ਚੋਣਾਂ ’ਚ ਬੇਇੱਜ਼ਤੀ ਤੇ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ’ਚ ਟਰੰਪ ਤੇ ਉਨ੍ਹਾਂ ਦੇ ਦੋ ਪੁੱਤਰਾਂ ਦੇ ਜੇਲ ਜਾਣ ਦੀ ਸੰਭਾਵਨਾ ਘੱਟ ਹੈ ਪਰ ਉਨ੍ਹਾਂ ਨੂੰ 25 ਕਰੋੜ ਡਾਲਰ ਤੱਕ ਦਾ ਜੁਰਮਾਨਾ ਤੇ ਪਰਿਵਾਰ ਨੂੰ ਕੰਪਨੀ ਦੇ ਪ੍ਰਬੰਧਨ ਤੋਂ ਹਟਾਏ ਜਾਣ ਦੀ ਸੰਭਾਵਨਾ ਹੈ।
ਅਦਾਲਤ ’ਚ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਜੱਜ ਐਂਗਰੋਨ ਨੇ ਫ਼ੈਸਲਾ ਕੀਤਾ ਕਿ ਲੈਟੀਆ ਜੇਮਜ਼ ਦੇ ਦਫ਼ਤਰ ਨੇ ਪਹਿਲਾਂ ਹੀ ਕਾਫੀ ਮਜ਼ਬੂਤ ਸਬੂਤ ਦਿਖਾਏ ਸਨ ਕਿ ਟਰੰਪ ਨੇ 2014 ਤੇ 2021 ਦੇ ਵਿਚਕਾਰ ਆਪਣੀ ਵਿੱਤੀ ਫਾਈਲਿੰਗ ’ਤੇ ਆਪਣੀ ਕੁਲ ਜਾਇਦਾਦ 812 ਮਿਲੀਅਨ ਡਾਲਰ ਤੋਂ 2.2 ਬਿਲੀਅਨ ਡਾਲਰ ਤੱਕ ਵਧਾ ਦਿੱਤੀ ਸੀ। ਇਸ ਤੋਂ ਬਾਅਦ ਜੱਜ ਨੇ ਮੈਨਹਟਨ ’ਚ ਟਰੰਪ ਟਾਵਰ ਤੇ 40 ਵਾਲ ਸਟਰੀਟ ਵਰਗੀਆਂ ਸਕਾਈਸਕ੍ਰੈਪਰਸ ਜਾਇਦਾਦਾਂ ਦਾ ਪ੍ਰਬੰਧਨ ਕਰਨ ਵਾਲੀਆਂ ਕੰਪਨੀਆਂ ਦੇ ਖ਼ਿਲਾਫ਼ ਆਦੇਸ਼ ਦਿੱਤਾ।
ਹਾਲਾਂਕਿ ਇਹ ਮਾਮਲਾ ਅਜੇ ਅਦਾਲਤ ’ਚ ਵਿਚਾਰ ਅਧੀਨ ਹੈ ਪਰ ਇਸ ਦੇ ਸਾਬਕਾ ਰਾਸ਼ਟਰਪਤੀ ਲਈ ਵਿਆਪਕ ਨਤੀਜੇ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਤਰ੍ਹਾਂ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ’ਚੋਂ ਇਹ ਧੋਖਾਧੜੀ ਦਾ ਇਕ ਮਾਮਲਾ ਹੈ। ਇਸ ਕਾਰਨ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ’ਚ ਪ੍ਰਧਾਨ ਦਾ ਅਹੁਦਾ ਹਾਸਲ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ
NEXT STORY