ਇੰਟਰਨੈਸ਼ਨਲ ਡੈਸਕ - ਅਮਰੀਕਾ ਹੱਡ-ਚੀਰਵੀਂ ਠੰਢ ਦੀ ਲਪੇਟ ਵਿੱਚ ਹੈ। ਇਸ ਹਫ਼ਤੇ ਦੱਖਣ ਤੋਂ ਉੱਤਰ-ਪੂਰਬ ਤੱਕ ਲਗਭਗ 7 ਕਰੋੜ ਅਮਰੀਕੀਆਂ ਨੂੰ ਘਾਤਕ ਠੰਡ ਅਤੇ ਬਰਫੀਲੇ ਤੂਫਾਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰੀ ਮੌਸਮ ਰਿਪੋਰਟ ਅਨੁਸਾਰ, ਧਰੁਵੀ ਵਾਵਰੋਲਾ (polar vortex) ਅਮਰੀਕਾ ਨਾਲ ਟਕਰਾ ਚੁੱਕਾ ਹੈ। ਪੋਲਰ ਵੌਰਟੈਕਸ, ਜਦੋਂ ਉੱਤਰੀ ਧਰੁਵ ਦੁਆਲੇ ਘੁੰਮਦਾ ਹੈ ਅਤੇ ਦੱਖਣ ਵੱਲ ਵਧਦਾ ਹੈ, ਤਾਂ ਇਹ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਬਰਫੀਲੇ ਤੂਫਾਨ ਦਾ ਕਾਰਨ ਬਣਦਾ ਹੈ। ਇਸ ਸਮੇਂ ਦੌਰਾਨ ਪੈਣ ਵਾਲੀ ਠੰਢ ਜਾਨਲੇਵਾ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ 2024 'ਚ ਰਿਕਾਰਡ 2000 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ
ਯੂਐਸਏ ਟੂਡੇ ਦੀ ਰਿਪੋਰਟ ਅਨੁਸਾਰ, ਅਮਰੀਕੀ ਮੌਸਮ ਵਿਭਾਗ ਨੇ ਪੂਰਬੀ ਤੱਟ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਕਿਉਂਕਿ ਉੱਤਰੀ ਮੈਦਾਨੀ ਇਲਾਕਿਆਂ ਅਤੇ ਮੱਧ-ਪੱਛਮੀ ਅਮਰੀਕਾ ਵਿੱਚ 15 ਤੋਂ 25 ਸੈਂਟੀਮੀਟਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਕਈ ਸ਼ਹਿਰਾਂ ਵਿੱਚ ਮੋਹਲੇਧਾਰ ਮੀਂਹ ਪੈ ਸਕਦਾ ਹੈ। ਐਤਵਾਰ ਦੁਪਹਿਰ ਤੋਂ ਹੀ ਨਿਊ ਇੰਗਲੈਂਡ ਅਤੇ ਮਿਡ-ਐਟਲਾਂਟਿਕ ਵਿੱਚ ਐਮਰਜੈਂਸੀ ਲਾਗੂ ਹੋ ਗਈ ਹੈ। ਲੋਕਾਂ ਨੂੰ ਗੱਡੀ ਚਲਾਉਣ ਤੋਂ ਬਚਣ ਲਈ ਵੀ ਕਿਹਾ ਗਿਆ ਹੈ, ਕਿਉਂਕਿ ਮੀਂਹ ਅਤੇ ਬਰਫ਼ਬਾਰੀ ਕਾਰਨ ਸੜਕਾਂ 'ਤੇ ਤਿਲਕਣ ਹੋਵੇਗੀ। ਮੈਸੇਚਿਉਸੇਟਸ, ਨਿਊ ਹੈਂਪਸ਼ਾਇਰ, ਮੇਨ ਅਤੇ ਕਨੈਕਟੀਕਟ ਦੇ ਕੁਝ ਹਿੱਸਿਆਂ ਵਿੱਚ 10 ਇੰਚ (25 ਸੈਂਟੀਮੀਟਰ) ਤੱਕ ਬਰਫ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ: ਹਾਦਸਾਗ੍ਰਸਤ ਟੈਂਕਰ 'ਚੋਂ ਤੇਲ ਕੱਢਣ ਦੌਰਾਨ ਧਮਾਕਾ, ਜ਼ਿੰਦਾ ਸੜ੍ਹੇ 80 ਤੋਂ ਵਧੇਰੇ ਲੋਕ
ਨੈਸ਼ਨਲ ਵੈਦਰ ਸਰਵਿਸ ਦੇ ਮੈਰੀਲੈਂਡ ਦੇ ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਅੰਦਾਜ਼ਾ ਲਗਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਊ ਇੰਗਲੈਂਡ ਅਤੇ ਮਿਡ-ਐਟਲਾਂਟਿਕ ਸਮੇਤ ਲਗਭਗ 7 ਕਰੋੜ ਵਸਨੀਕ ਕਿਸੇ ਨਾ ਕਿਸੇ ਕਿਸਮ ਦੇ ਸਰਦੀਆਂ ਦੇ ਤੂ-ਫਾਨ ਦੀ ਚੇਤਾਵਨੀ ਦੇ ਅਧੀਨ ਹੋਣਗੇ। ਫਿਲਾਡੇਲਫੀਆ, ਨਿਊਯਾਰਕ ਅਤੇ ਬੋਸਟਨ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਕਈ ਇੰਚ ਬਰਫ਼ ਪੈ ਸਕਦੀ ਹੈ, ਜਿਸ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਵੱਡੇ ਸ਼ਹਿਰਾਂ ਤੋਂ ਬਾਹਰ ਹੋਵੇਗੀ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀ.ਸੀ. ਤੋਂ ਲੈ ਕੇ ਪੂਰੇ ਆਈ-95 ਕੋਰੀਡੋਰ ਅਤੇ ਫਿਰ ਉਥੋਂ ਹੋਰ ਅੰਦਰੂਨੀ ਹਿੱਸਿਆਂ ਤੱਕ ਸੜਕਾਂ ਦੀ ਸਥਿਤੀ ਖ਼ਤਰਨਾਕ ਹੋ ਸਕਦੀ ਹੈ। ਆਰਕਟਿਕ ਧਮਾਕੇ ਕਾਰਨ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੌਕੀ ਪਰਬਤ ਤੋਂ ਲੈ ਕੇ ਉੱਤਰੀ ਮੈਦਾਨੀ ਇਲਾਕਿਆਂ ਤੱਕ, ਤਾਪਮਾਨ ਮਾਈਨਸ 34 ਡਿਗਰੀ ਸੈਲਸੀਅਸ ਤੋਂ ਮਾਈਨਸ 48 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਨੌਰਥ ਡਕੋਟਾ ਅਤੇ ਮਿਨੀਸੋਟਾ ਦੇ ਕੁਝ ਹਿੱਸਿਆਂ ਵਿੱਚ ਮਾਈਨਸ 40 ਡਿਗਰੀ ਸੈਲਸੀਅਸ ਤੱਕ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਸਹੁੰ ਚੁੱਕਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਅਮਰੀਕੀਆਂ ਨਾਲ ਕੀਤਾ ਇਹ ਵਾਅਦਾ
ਓਕਲਾਹੋਮਾ ਅਤੇ ਟੈਨੇਸੀ ਵੈਲੀ ਤੱਕ ਦੱਖਣ ਵਿੱਚ ਜ਼ੀਰੋ ਤੋਂ ਹੇਠਾਂ ਹਵਾਵਾਂ ਚੱਲਣ ਦੀ ਉਮੀਦ ਹੈ। ਮੱਧ ਅਤੇ ਪੂਰਬੀ ਅਮਰੀਕਾ ਵਿੱਚ ਵੱਧ ਤੋਂ ਵੱਧ ਤਾਪਮਾਨ 10 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਕੇਂਦਰੀ ਅਟਲਾਂਟਿਕ ਅਤੇ ਉੱਤਰ-ਪੂਰਬ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 10 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 18 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਦੱਖਣੀ ਅਮਰੀਕਾ ਦੇ 30 ਮਿਲੀਅਨ ਲੋਕਾਂ ਨੂੰ ਵੀ ਬਰਫ਼ਬਾਰੀ, ਗੜੇਮਾਰੀ ਅਤੇ ਮੀਂਹ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਕਸਾਸ ਤੋਂ ਲੈ ਕੇ ਉੱਤਰੀ ਫਲੋਰੀਡਾ ਅਤੇ ਕੈਰੋਲੀਨਾ ਤੱਕ ਮੌਸਮ ਖਰਾਬ ਰਹੇਗਾ। ਹਿਊਸਟਨ ਸ਼ਹਿਰ ਅਤੇ ਆਰਕਟਿਕ ਖੇਤਰ ਵੀ ਬਰਫ਼ਬਾਰੀ ਅਤੇ ਮੀਂਹ ਲਈ ਤਿਆਰ ਹਨ। ਇਹ ਸੀਜ਼ਨ ਹਿਊਸਟਨ ਸ਼ਹਿਰ ਲਈ ਦਿਲਚਸਪ ਅਤੇ ਚੁਣੌਤੀਪੂਰਨ ਦੋਵੇਂ ਹੋਵੇਗਾ, ਕਿਉਂਕਿ ਇਸ ਸ਼ਹਿਰ ਵਿੱਚ 4 ਸਾਲਾਂ ਵਿੱਚ ਇੱਕ ਵਾਰ ਬਰਫ਼ਬਾਰੀ ਹੁੰਦੀ ਹੈ। ਲੁਈਸਿਆਨਾ ਦੇ ਗਵਰਨਰ ਜੈਫ ਲੈਂਡਰੀ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਟਰੰਪ 'ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦਾ ਦਾਅਵਾ, ਆਉਣ ਵਾਲਾ ਹੈ ਭਿਆਨਕ ਭੂਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਦੀ ਸੱਤਾ 'ਚ ਵਾਪਸੀ ਦੇ ਨਾਲ ਹੀ ਪਰਿਵਾਰ ਕਰ ਰਹੇ 'ਸਮੂਹਿਕ ਦੇਸ਼ ਨਿਕਾਲੇ' ਦੀ ਤਿਆਰੀ
NEXT STORY