ਸਿੰਗਾਪੁਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਾਲੇ ਮੁਲਾਕਾਤ, ਜਿਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸਨ। ਆਖਰਕਾਰ ਦੋਹਾਂ ਨੇਤਾਵਾਂ ਦੀ ਮੁਲਾਕਾਤ ਸਿੰਗਾਪੁਰ ਦੇ ਲੋਕਪ੍ਰਿਅ ਥਾਂ ਸੈਂਟੋਸਾ ਟਾਪੂ 'ਤੇ ਸਥਿਤ ਕੈਪੇਲਾ ਹੋਟਲ 'ਚ ਹੋਈ। ਦੋਹਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਅਤੇ ਹੱਸ ਕੇ ਗੱਲਬਾਤ ਕੀਤੀ। ਅਹਿਮ ਸਵਾਲ ਇਹ ਹੈ ਕਿ ਇਸ ਮੁਲਾਕਾਤ ਤੋਂ ਪਹਿਲਾਂ ਤੱਕ ਇਕ-ਦੂਜੇ ਪ੍ਰਤੀ ਬੇਹੱਦ ਸਖਤ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਦੋਹਾਂ ਨੇਤਾਵਾਂ ਦੇ ਮਿਲਣ ਦੌਰਾਨ ਕਿਮ ਦੇ ਉਹ ਪਹਿਲੇ ਸ਼ਬਦ ਕੀ ਸਨ, ਜਿਨ੍ਹਾਂ ਨੂੰ ਸੁਣ ਕੇ ਟਰੰਪ ਖੁਸ਼ ਹੋ ਗਏ।
ਆਓ ਜਾਣਦੇ ਹਾਂ ਕੀ ਸੀ ਕਿਮ ਦੇ ਪਹਿਲੇ ਸ਼ਬਦ—
ਅਮਰੀਕਾ ਅਤੇ ਉੱਤਰੀ ਕੋਰੀਆਈ ਝੰਡਿਆਂ ਦੇ ਸਾਹਮਣੇ ਦੋਵੇਂ ਨੇਤਾ ਇਕ-ਦੂਜੇ ਵੱਲ ਵਧੇ ਅਤੇ ਮਜ਼ਬੂਤੀ ਨਾਲ ਇਕ-ਦੂਜੇ ਨਾਲ ਹੱਥ ਮਿਲਾਇਆ। ਇਸ ਦੌਰਾਨ ਹੱਥ ਮਿਲਾਉਂਦੇ ਸਮੇਂ ਸਭ ਤੋਂ ਪਹਿਲਾਂ ਕਿਮ ਜੋਂਗ ਨੇ ਟਰੰਪ ਨਾਲ ਗੱਲਬਾਤ ਸ਼ੁਰੂ ਕੀਤੀ। ਕਿਮ ਨੇ ਟਰੰਪ ਨੂੰ ਕਿਹਾ, ''ਤੁਹਾਡੇ ਨਾਲ ਮਿਲ ਕੇ ਚੰਗਾ ਲੱਗਾ 'ਮਿਸਟਰ ਪ੍ਰੈਜੀਡੈਂਟ।'' ਇਸ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਅਸਲ ਵਿਚ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਅਸੀਂ ਇਕ ਸ਼ਾਨਦਾਰ ਚਰਚਾ ਕਰਾਂਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਬਿਹਤਰ ਸੰਬੰਧ ਸਥਾਪਤ ਹੋਣ ਵਾਲੇ ਹਨ। ਇਸ ਤੋਂ ਬਾਅਦ ਕਿਮ ਨੇ ਕਿਹਾ ਕਿ ਇੱਥੇ ਆਉਣਾ ਆਸਾਨ ਨਹੀਂ ਸੀ। ਕੁਝ ਰੁਕਾਵਟਾਂ ਆਈਆਂ ਪਰ ਅਸੀਂ ਇਨ੍ਹਾਂ ਨੂੰ ਹਰਾ ਕੇ ਅੱਜ ਇੱਥੇ ਹਾਂ। ਹੱਥ ਮਿਲਾਉਣ ਤੋਂ ਬਾਅਦ ਦੋਵੇਂ ਨੇਤਾ ਹੋਟਲ ਦੇ ਅੰਦਰ ਚੱਲੇ ਗਏ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9.00 ਵਜ ਕੇ 6 ਮਿੰਟ 'ਤੇ ਕਮਰੇ ਵਿਚ ਗਏ, ਜਿੱਥੇ ਉਨ੍ਹਾਂ ਨੇ ਮੁਲਾਕਾਤ ਕੀਤੀ।
ਟਰੰਪ ਨੂੰ ਮਿਲਣ ਤੋਂ ਪਹਿਲਾਂ ਕਿਮ ਨੇ ਸਿੰਗਾਪੁਰ ਦੇ ਗਾਰਡਨ 'ਚ ਕੀਤੀ ਸੈਰ
NEXT STORY