ਸਿੰਗਾਪੁਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਜ (ਮੰਗਲਵਾਰ ਨੂੰ) ਸਿੰਗਾਪੁਰ 'ਚ ਇਤਿਹਾਸਕ ਮੁਲਾਕਾਤ ਹੋਈ। ਇਸ ਤੋਂ ਪਹਿਲਾਂ ਦਾ ਸਮਾਂ ਵੀ ਕਿਮ ਜੋਂਗ ਨੇ ਵਧੀਆ ਤਰੀਕੇ ਨਾਲ ਬਤੀਤ ਕੀਤਾ। ਸੋਮਵਾਰ ਦੀ ਰਾਤ ਤਕਰੀਬਨ 9 ਵਜੇ ਕਿਮ ਆਪਣੇ 5 ਸਟਾਰ ਹੋਟਲ ਤੋਂ ਬਾਹਰ ਨਿਕਲੇ ਅਤੇ ਸਿੰਗਾਪੁਰ ਦੇ ਇਕ ਗਾਰਡਨ ਦੀ ਸੈਰ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਹਿਯੋਗੀ ਅਤੇ ਨਿੱਜੀ ਬਾਡੀਗਾਰਡ ਮੌਜੂਦ ਸਨ।

ਇਸ ਖਾਸ ਸਮੇਂ ਉਨ੍ਹਾਂ ਨੇ ਸੈਲਫੀ ਵੀ ਲਈ। ਕਿਮ ਨੂੰ ਹਮੇਸ਼ਾ ਗੰਭੀਰ ਅਤੇ ਗੁੱਸੇ 'ਚ ਰਹਿਣ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਸੀ ਪਰ ਉਨ੍ਹਾਂ ਦੀਆਂ ਗਾਰਡਨ 'ਚ ਘੁੰਮਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਖੱਟ ਰਹੀਆਂ ਹਨ।

ਕਿਮ ਜੋਂਗ ਸਭ ਤੋਂ ਪਹਿਲਾਂ 'ਗਾਰਡਨ ਬਾਏ ਦਿ ਵੇਅ' ਪੁੱਜੇ, ਇਹ ਇਲਾਕਾ ਸਿੰਗਾਪੁਰ ਦੀ ਖੁੱਲ੍ਹੀ ਥਾਂ ਹੈ। ਇਸ ਥਾਂ 'ਤੇ ਉਨ੍ਹਾਂ ਨਾਲ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਅਨ ਬਾਲਕ੍ਰਿਸ਼ਣ ਅਤੇ ਸਿੰਗਾਪੁਰ ਦੇ ਸਿੱਖਿਆ ਮੰਤਰੀ ਵੀ ਮੌਜੂਦ ਸਨ। ਇਸ ਦੌਰਾਨ ਇੱਥੇ ਫਲਾਵਰ ਵਾਲ ਕੋਲ ਤਿੰਨਾਂ ਨੇਤਾਵਾਂ ਨੇ ਸੈਲਫੀ ਵੀ ਲਈ। ਸੈਰ ਦੌਰਾਨ ਕਿਮ ਬਹੁਤ ਖੁਸ਼ ਨਜ਼ਰ ਆ ਰਹੇ ਸਨ।

ਉਹ ਗਾਰਡਨ 'ਚ ਮੌਜੂਦ ਲੋਕਾਂ ਨੂੰ ਦੇਖ ਕੇ ਮੁਸਕਰਾਏ ਅਤੇ ਲੋਕਾਂ ਵੱਲ ਹੱਥ ਵੀ ਹਿਲਾਇਆ। ਲੋਕ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਅਤੇ ਵੀਡੀਓਜ਼ ਬਣਾ ਰਹੇ ਸਨ। ਕਿਮ ਨਾਲ ਉਨ੍ਹਾਂ ਦੀ ਭੈਣ ਅਤੇ ਕਰੀਬੀ ਸਹਿਯੋਗੀ ਵੀ ਮੌਜੂਦ ਸਨ। ਤੁਹਾਨੂੰ ਦੱਸ ਦਈਏ ਕਿ ਟਰੰਪ ਅਤੇ ਕਿਮ ਦੀ ਇਤਿਹਾਸਕ ਮੁਲਾਕਾਤ ਲਈ ਸਿੰਗਾਪੁਰ ਨੇ 101 ਕਰੋੜ ਰੁਪਏ ਦਾ ਖਰਚਾ ਕੀਤਾ ਹੈ।
ਹੋਟਲ ਮਾਮਲਾ: ਟਰੰਪ 'ਤੇ ਗੈਰ-ਕਾਨੂੰਨੀ ਵਿਦੇਸ਼ੀ ਭੁਗਤਾਨ ਲੈਣ ਦਾ ਦੋਸ਼
NEXT STORY