ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਚੱਲ ਰਹੇ ਫੌਜੀ ਸੰਘਰਸ਼ ਨੂੰ ਇੱਕ 'ਮਾਮੂਲੀ ਜਿਹੀ ਗੱਲ' ਕਰਾਰ ਦਿੱਤਾ ਹੈ। ਟਰੰਪ ਨੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਉਸ ਬਿਆਨ ਨਾਲ ਸਹਿਮਤੀ ਜਤਾਈ ਹੈ, ਜਿਸ 'ਚ ਉਨ੍ਹਾਂ ਨੇ ਮਿਡਲ ਈਸਟ 'ਚ ਜਾਰੀ ਇਸ ਤਣਾਅ ਨੂੰ ਜੰਗ ਮੰਨਣ ਤੋਂ ਇਨਕਾਰ ਕੀਤਾ ਸੀ।
ਓਵਲ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਇਰਾਨ 'ਤੇ ਹੁਣ 'ਰੁਕ-ਰੁਕ ਕੇ' ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ, "ਮੈਂ ਵੈਂਸ ਦੀ ਗੱਲ ਨਾਲ ਸਹਿਮਤ ਹਾਂ। ਸਾਡੇ ਲਈ ਇਹ ਮਹਿਜ਼ ਇੱਕ ਫੌਜੀ ਕਾਰਵਾਈ ਹੈ, ਕੋਈ ਬਹੁਤ ਵੱਡੀ ਗੱਲ ਜਾਂ ਜੰਗ ਨਹੀਂ।"
ਟਰੰਪ ਅਤੇ ਵੈਂਸ ਵੱਲੋਂ ਇਸ ਸੰਘਰਸ਼ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਪਿਛਲੇ 6 ਮਹੀਨਿਆਂ 'ਚ ਇਸ ਕਾਰਵਾਈ ਦੌਰਾਨ ਅਮਰੀਕਾ ਦੇ 37.5 ਅਰਬ ਡਾਲਰ ਤੋਂ ਵੱਧ ਖ਼ਰਚ ਹੋ ਚੁੱਕੇ ਹਨ ਅਤੇ 18 ਅਮਰੀਕੀ ਫੌਜੀ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ- ਵੀਆਚਾ ਆਰਮੀ ਬੇਸ 'ਚ ਹੋ ਗਿਆ ਜ਼ਬਰਦਸਤ ਧਮਾਕਾ ! ਘੱਟੋ-ਘੱਟ 10 ਲੋਕਾਂ ਦੀ ਮੌਤ, 60 ਹੋਰ ਜ਼ਖ਼ਮੀ
ਇਸ ਗੱਲਬਾਤ ਦੌਰਾਨ ਜਦੋਂ ਪੱਤਰਕਾਰਾਂ ਨੇ ਜੰਗ ਦੌਰਾਨ ਜਾਨ ਗੁਆਉਣ ਵਾਲੇ 18 ਜਵਾਨਾਂ ਬਾਰੇ ਸਵਾਲ ਚੁੱਕੇ, ਤਾਂ ਟਰੰਪ ਨੇ ਇਸ ਦੀ ਤੁਲਨਾ ਪੁਰਾਣੀਆਂ ਜੰਗਾਂ ਨਾਲ ਕਰਦਿਆਂ ਕਿਹਾ ਕਿ ਵੀਅਤਨਾਮ ਜੰਗ 'ਚ ਅਮਰੀਕਾ ਨੇ ਹਜ਼ਾਰਾਂ ਜਵਾਨ ਗੁਆਏ ਸਨ, ਉਸ ਮੁਕਾਬਲੇ ਇਹ ਨੁਕਸਾਨ ਬਹੁਤ ਘੱਟ ਹੈ। ਟਰੰਪ ਨੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਕਾਰਵਾਈ ਕਾਰਨ ਇਰਾਨ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਨਵੰਬਰ ਮਹੀਨੇ ਹੋਣ ਵਾਲੀਆਂ ਮਿਡ-ਟਰਮ ਚੋਣਾਂ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਇਸ ਸੰਘਰਸ਼ ਨੂੰ ਜਲਦ ਸੁਲਝਾਉਣ ਜਾਂ ਇਸ ਦੇ ਪ੍ਰਭਾਵ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਚੋਣਾਂ 'ਚ ਟਰੰਪ ਦੀ ਅਗਵਾਈ ਵਾਲੀ ਰਿਪਲਬੀਕਨ ਪਾਰਟੀ ਨੂੰ ਜ਼ਿਆਦਾ ਨੁਕਸਾਨ ਨਾ ਝੱਲਣਾ ਪਵੇ।
ਇਹ ਵੀ ਪੜ੍ਹੋ- ਹੜ੍ਹਾਂ ਮਗਰੋਂ ਨੇਪਾਲ 'ਚ ਲੈਂਡਸਲਾਈਡ ਨੇ ਵਧਾਇਆ ਖ਼ਤਰਾ ! ਭਾਰਤ ਲਈ ਵੀ ਖੜ੍ਹੀ ਹੋਈ 'ਚਿੰਤਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਭਾਰਤੀ ਨਾਗਰਿਕ ਕਾਬੂ
NEXT STORY