ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ1 ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ ਕੀਤਾ ਹੈ। ਟਰੰਪ ਦਾ ਇਹ ਵਾਅਦਾ ਭਾਰਤੀਆਂ ਲਈ ਕਿਸੇ ਗੁੱਡ ਨਿਊਜ਼ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵੀਜ਼ਾ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਮਿਲਦਾ ਹੈ। ਪਿਛਲੇ ਕੁਝ ਸਮੇਂ 'ਚ ਇਸ ਵੀਜ਼ਾ ਦੇ ਨਵੇਂ ਨਿਯਮਾਂ ਤੋਂ ਭਾਰਤੀ ਚਿੰਤਤ ਸਨ। ਅਮਰੀਕਾ ਨਾਲ ਜਦੋਂ ਭਾਰਤ ਨੇ ਵਪਾਰ ਨਾਲ ਜੁੜੀ ਚਰਚਾ ਕੀਤੀ ਤਾਂ ਇਸ ਵੀਜ਼ਾ ਦਾ ਵੀ ਜ਼ਿਕਰ ਕੀਤਾ ਸੀ।
ਅਗਲੇ ਕੁਝ ਦਿਨਾਂ 'ਚ ਹੋ ਸਕਦਾ ਹੈ ਬਦਲਾਅ
ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਬਾਰਡਰ ਦਾ ਦੌਰਾ ਕਰਨ ਗਏ ਸਨ। ਇਥੇ ਉਨ੍ਹਾਂ ਨੇ ਕਾਨੂੰਨੀ ਇਮੀਗ੍ਰੇਸ਼ਨ ਨੂੰ ਆਪਣਾ ਸਮਰਥਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਪ੍ਰੋਫੈਸ਼ਨਲਸ ਲਈ ਐੱਚ1 ਬੀ ਵੀਜ਼ਾ ਸਿਸਟਮ ਨੂੰ ਬਦਲਣਗੇ ਤਾਂ ਕਿ ਇਸ ਵੀਜ਼ਾ ਦੇ ਧਾਰਕਾਂ ਲਈ ਨਾਗਰਿਕਤਾ ਦਾ ਰਸਤਾ ਖੁੱਲ੍ਹ ਸਕੇ। ਟਰੰਪ ਨੇ ਇਸ ਤੋਂ ਬਾਅਦ ਇਕ ਟਵੀਟ ਕੀਤਾ। ਇਸ ਟਵੀਟ 'ਚ ਉਨ੍ਹਾਂ ਨੇ ਲਿੱਖਿਆ ਕਿ ਅਮਰੀਕਾ 'ਚ ਐੱਚ1 ਬੀ ਵੀਜ਼ਾ ਧਾਰਕਾਂ ਨੂੰ ਭਰੋਸਾ ਦਿੱਤਾ ਜਾ ਸਕੇ ਕਿ ਅਗਲੇ ਕੁਝ ਦਿਨਾਂ 'ਚ ਬਦਲਾਅ ਹੋਣਗੇ, ਜਿਨ੍ਹਾਂ ਰਾਹੀਂ ਤੁਹਾਡੇ ਨਿਵਾਸ 'ਚ ਨਿਸ਼ਚਿਤਤਾ ਆ ਸਕਦੀ ਹੈ ਤੇ ਨਾਲ ਹੀ ਸੰਭਾਵਿਤ ਨਾਗਰਿਕਤਾ ਦਾ ਰਸਤਾ ਖੁੱਲ ਸਕਦਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ 76 ਫੀਸਦੀ ਭਾਰਤੀਆਂ ਨੂੰ ਇਹ ਵੀਜ਼ਾ ਮਿਲਿਆ ਸੀ। ਅਮਰੀਕਾ ਵਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਐੱਚ1 ਬੀ ਵੀਜ਼ਾ ਦੀ ਗਿਣਤੀ ਸੀਮਿਤ ਕੀਤੀ ਜਾਵੇਗੀ। ਇਸ ਐਲਾਨ ਨੇ ਕਈ ਆਈਟੀ ਪ੍ਰੋਫੈਸ਼ਨਲਸ ਨੂੰ ਚਿੰਤਾ 'ਚ ਪਾ ਦਿੱਤਾ ਸੀ। ਵੱਡੀਆਂ ਅਮਰੀਕੀ ਕੰਪਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਐੱਚ1 ਬੀ ਵਿਜ਼ਾ ਦੀ ਗਿਣਤੀ ਸੀਮਿਤ ਕਰਨ ਤੇ ਸਥਾਈ ਨਿਵਾਸ ਲਈ ਲੰਬੇ ਇੰਤਜ਼ਾਰ ਕਾਰਨ ਕੁਸ਼ਲ ਸਟਾਫ ਦੀ ਭਰਤੀ ਤੇ ਉਨ੍ਹਾਂ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਬਾਰੇ 'ਚ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਹੈ ਕਿ ਟਰੰਪ ਕਿਵੇਂ ਵੀਜ਼ਾ 'ਚ ਬਦਲਾਅ ਕਰਨਗੇ।
ਮਲੇਸ਼ੀਆ ਦੇ ਸੂਬੇ ਨੇ ਚੁਣਿਆ ਨਵਾਂ ਸੁਲਤਾਨ, ਸ਼ਾਹ ਬਣਨ ਦੀ ਉਮੀਦ
NEXT STORY