ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਪਤੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਨਤੀਜਿਆਂ ਮੁਤਾਬਕ, ਜੋਅ ਬਾਈਡੇਨ ਅਗਲੇ ਰਾਸ਼ਟਰਪਤੀ ਚੁਣੇ ਗਏ ਹਨ। ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੇ ਆਪਣੇ ਦੂਜੇ ਕਾਰਜਕਾਲ ਦੇ ਲਈ ਵਾਪਸੀ ਨਹੀਂ ਕਰ ਸਕੇ ਪਰ ਇਹ ਸਿਰਫ ਉਹਨਾਂ ਦੀ ਚੁਣਾਵੀ ਹਾਰ ਨਹੀਂ ਸਗੋਂ ਅੱਗੇ ਹੋਰ ਵੀ ਮੁਸ਼ਕਲਾਂ ਹੋ ਸਕਦੀਆਂ ਹਨ। ਰਾਸ਼ਟਰਪਤੀ ਅਹੁਦੇ ਤੋਂ ਹਟਣ ਦੇ ਬਾਅਦ ਟਰੰਪ ਜੇਲ੍ਹ ਵੀ ਜਾ ਸਕਦੇ ਹਨ।
ਬੀ.ਬੀ.ਸੀ. ਦੀ ਖ਼ਬਰ ਦੇ ਮੁਤਾਬਕ, ਮਾਹਰਾਂ ਦਾ ਦਾਅਵਾ ਹੈ ਕਿ ਟਰੰਪ ਦੇ ਕਾਰਜਕਾਲ ਵਿਚ ਹੋਏ ਕਥਿਤ ਘਪਲਿਆਂ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਣ ਦੇ ਬਾਅਦ ਅਪਰਾਧਿਕ ਕਾਰਵਾਈ ਦੇ ਇਲਾਵਾ ਮੁਸ਼ਕਲ ਵਿੱਤੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਉਹਨਾਂ ਦੇ ਖਿਲਾਫ਼ ਅਧਿਕਾਰਤ ਕੰਮਾਂ ਦੇ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਿਆ ਸੀ। ਪੇਸ ਯੂਨੀਵਰਸਿਟੀ ਵਿਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬੈਨੇਟ ਗਰਸ਼ਮੈਨ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਟਰੰਪ 'ਤੇ ਅਪਰਾਧਿਕ ਮਾਮਲੇ ਚਲਾਏ ਜਾਣਗੇ।
ਪ੍ਰੋਫੈਸਰ ਬੈਨੇਟ ਨੇ ਨਿਊਯਾਰਕ ਵਿਚ ਇਕ ਦਹਾਕੇ ਤੱਕ ਚਾਰਜਰ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਹਨ। ਬੈਨੇਟ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ 'ਤੇ ਬੈਂਕ ਧੋਖਾਧੜੀ, ਟੈਕਸ ਧੋਖਾਧੜੀ, ਮਨੀ ਲਾਂਡਰਿੰਗ, ਚੁਣਾਵੀ ਧੋਖਾਧੜੀ ਜਿਹੇ ਮਾਮਲਿਆਂ ਵਿਚ ਦੋਸ਼ ਲੱਗ ਸਕਦੇ ਹਨ। ਉਹਨਾਂ ਦੇ ਕੰਮਾਂ ਨਾਲ ਜੁੜੀਆਂ ਜਾਣਕਾਰੀਆਂ ਜਿਹੜੀਆਂ ਮੀਡੀਆ ਵਿਚ ਆ ਰਹੀਆਂ ਹਨ ਉਹ ਵਿੱਤੀ ਹਨ। ਭਾਵੇਂਕਿ ਮਾਮਲਾ ਸਿਰਫ ਇੱਥੇ ਤੱਕ ਸੀਮਤ ਨਹੀਂ ਹੈ। ਅਮਰੀਕੀ ਮੀਡੀਆ ਰਿਪੋਰਟਾਂ ਦੇ ਮੁਤਾਬਕ, ਟਰੰਪ ਨੂੰ ਭਾਰੀ ਵਿੱਤੀ ਘਾਟੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਵਿਚ ਵੱਡੇ ਪੱਧਰ 'ਤੇ ਨਿੱਜੀ ਕਰਜ਼ ਅਤੇ ਉਹਨਾਂ ਦੇ ਕਾਰੋਬਾਰ ਦੀਆਂ ਮੁਸ਼ਕਲਾਂ ਸ਼ਾਮਲ ਹਨ। ਨਿਊਯਾਰਕ ਟਾਈਮਜ਼ ਦੇ ਮੁਤਾਬਕ, ਅਗਲੇ ਚਾਰ ਸਾਲਾਂ ਵਿਚ ਟਰੰਪ ਨੇ 30 ਕਰੋੜ ਡਾਲਰ ਤੋਂ ਵੱਧ ਦਾ ਕਰਜ਼ ਚੁਕਾਉਣਾ ਹੈ ਉਹ ਵੀ ਅਜਿਹੇ ਸਮੇਂ 'ਤੇ ਜਦੋਂ ਉਹਨਾਂ ਦੇ ਨਿੱਜੀ ਨਿਵੇਸ਼ ਬਹੁਤ ਚੰਗੀ ਸਥਿਤੀ ਵਿਚ ਨਹੀਂ ਹਨ। ਹੋ ਸਕਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਨਾ ਰਹਿਣ 'ਤੇ ਲੈਣਦਾਰ ਕਰਜ਼ ਦੇ ਭੁਗਤਾਨ ਨੂੰ ਲੈ ਕੇ ਬਹੁਤ ਘੱਟ ਨਰਮੀ ਵਰਤਣ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਓਪਲ ਟ੍ਰੈਵਲ ਐਪ ਗਾਹਕਾਂ ਨੂੰ ਦੇਵੇਗਾ ਇਹ ਸਹੂਲਤ
ਟਰੰਪ ਦੇ ਆਲੋਚਕ ਕਹਿੰਦੇ ਹਨ ਕਿ ਰਾਸ਼ਟਰਪਤੀ ਅਹੁਦੇ 'ਤੇ ਹੋਣਾ ਕਾਨੂੰਨੀ ਅਤੇ ਵਿੱਤੀ ਸਮੱਸਿਆਵਾਂ ਵਿਚ ਉਹਨਾਂ ਦਾ ਸੁਰੱਖਿਆ ਕਵਚ ਬਣਿਆ ਹੋਇਆ ਹੈ। ਜੇਕਰ ਇਹ ਸਭ ਨਹੀਂ ਰਹੇਗਾ ਤਾਂ ਉਹਨਾਂ ਦੇ ਮੁਸ਼ਕਲਾਂ ਭਰਪੂਰ ਦਿਨ ਆ ਸਕਦੇ ਹਨ। ਟਰੰਪ ਇਹ ਦਾਅਵਾ ਕਰਦੇ ਆਏ ਹਨ ਕਿ ਉਹ ਆਪਣੇ ਦੁਸ਼ਮਣਾਂ ਦੀਆਂ ਸਾਜਿਸ਼ਾਂ ਦੇ ਸ਼ਿਕਾਰ ਹੋਏ ਹਨ। ਉਹਨਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਤੇ ਅਹੁਦੇ 'ਤੇ ਰਹਿੰਦੇ ਹੋਏ ਵੀ ਅਪਰਾਧ ਕੀਤੇ ਹਨ। ਟਰੰਪ ਨੇ ਸਪਸ਼ੱਟ ਤੌਰ 'ਤੇ ਆਪਣੇ ਖਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਨਾਲ ਹੀ ਟਰੰਪ ਦੱਸਦੇ ਹਨ ਕਿ ਨਿਆਂ ਵਿਭਾਗ ਨੇ ਉਹਨਾਂ ਦੇ ਪ੍ਰਸ਼ਾਸਨ 'ਤੇ ਲੱਗੇ ਘਪਲਿਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਚਲਾਏ ਗਏ ਮਹਾਦੋਸ਼ ਵਿਚੋਂ ਵੀ ਉਹ ਸਫਲਤਾਪੂਰਵਕ ਰਿਹਾਅ ਹੋ ਗਏ ਪਰ ਇਹ ਸਾਰੀਆਂ ਜਾਂਚ ਅਤੇ ਪ੍ਰਕਿਰਿਆਵਾਂ ਰਾਸ਼ਟਰਪਤੀ ਨੂੰ ਮਹਾਦੋਸ਼ ਤੋਂ ਮਿਲੀ ਸੁਰੱਖਿਆ ਦੇ ਦੌਰਾਨ ਹੋਈਆਂ ਸਨ। ਨਿਆਂ ਵਿਭਾਗ ਬਾਰ-ਬਾਰ ਇਹ ਕਹਿੰਦਾ ਰਿਹਾ ਹੈ ਕਿ ਰਾਸ਼ਟਰਪਤੀ ਦੇ ਖਿਲਾਫ਼ ਅਹੁਦੇ 'ਤੇ ਰਹਿੰਦੇ ਹੋਏ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਮਾਹਰਾਂ ਨੇ ਦੱਸਿਆ ਕਿ ਇਹਨਾਂ ਜਾਂਚ ਨੂੰ ਟਰੰਪ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਆਧਾਰ ਬਣਾਇਆ ਜਾ ਸਕਦਾ ਹੈ।
ਕੈਨੇਡਾ 'ਚ ਬਹੁ-ਮੰਜ਼ਲਾ ਇਮਾਰਤ ਤੋਂ ਹੇਠਾਂ ਡਿੱਗਿਆ ਭਾਰਤੀ ਵਿਦਿਆਰਥੀ, ਹੋਈ ਮੌਤ
NEXT STORY