ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰੀਪਬਲਿਕਨ ਨੇਤਾ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਰੂਸ-ਯੂਕਰੇਨ ਜੰਗ ਸਬੰਧੀ ਆਪਣਾ ਵਿਵਾਦਤ ਬਿਆਨ ਦੇ ਦਿੱਤਾ। Truth Social 'ਤੇ ਇਕ ਪੋਸਟ ਵਿਚ ਟਰੰਪ ਨੇ ਕਿਹਾ ਕਿ ਜੇ ਰੂਸ "ਹੱਥ ਖੜੇ ਕਰ ਦੇਵੇ" ਅਤੇ ਮਾਸਕੋ, ਸੇਂਟ ਪੀਟਸਬਰਗ ਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਯੂਕਰੇਨ ਅਤੇ ਅਮਰੀਕਾ ਦੇ ਹਵਾਲੇ ਕਰ ਦੇਵੇ, ਤਾਂ ਵੀ "ਝੂਠੀ ਖ਼ਬਰਾਂ ਵਾਲਾ ਮੀਡੀਆ" ਅਤੇ ਡੈਮੋਕ੍ਰੈਟ ਪਾਰਟੀ ਇਸਨੂੰ ਟਰੰਪ ਦੀ ਨਾਕਾਮੀ ਵਜੋਂ ਪੇਸ਼ ਕਰਨਗੇ।
ਉਨ੍ਹਾਂ ਲਿਖਿਆ, "ਮੈਂ ਪੂਰੀ ਤਰ੍ਹਾਂ ਯਕੀਨੀ ਹਾਂ ਕਿ ਜੇ ਰੂਸ ਨੇ ਕਿਹਾ, ‘ਅਸੀਂ ਹਾਰ ਮੰਨਦੇ ਹਾਂ, ਯੂਕਰੇਨ ਅਤੇ ਅਮਰੀਕਾ ਨੂੰ ਮਾਸਕੋ, ਸੇਂਟ ਪੀਟਸਬਰਗ ਅਤੇ ਹਜ਼ਾਰ ਮੀਲ ਇਲਾਕਾ ਦੇ ਦਿੰਦੇ ਹਾਂ,’ ਤਾਂ ਵੀ ਮੀਡੀਆ ਕਹੇਗਾ ਇਹ ਟਰੰਪ ਦੀ ਸਭ ਤੋਂ ਵੱਡੀ ਹਾਰ ਹੈ।"
ਟਰੰਪ ਨੇ ਆਪਣੇ ਵਿਰੋਧੀਆਂ, ਖਾਸ ਕਰਕੇ ਡੈਮੋਕ੍ਰੈਟਸ ਨੂੰ “ਰੇਡੀਕਲ ਲੈਫਟ” ਅਤੇ ਮੀਡੀਆ ਨੂੰ “ਫੇਕ ਨਿਊਜ਼” ਕਿਹਾ – ਇਹ ਸ਼ਬਦ ਉਹ ਪਹਿਲਾਂ ਵੀ ਬਹੁਤ ਵਾਰ ਵਰਤ ਚੁੱਕੇ ਹਨ।
ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਟਰੰਪ ਖੁਦ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਮਧਸਥਤਾ ਕਰ ਰਹੇ ਆਖ ਰਹੇ ਹਨ। ਕੁਝ ਘੰਟੇ ਪਹਿਲਾਂ ਹੀ ਉਹਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਣੀ ਸੀ, ਜਦਕਿ ਪਿਛਲੇ ਹਫਤੇ ਉਹ ਰੂਸੀ ਰਾਸ਼ਟਰਪਤੀ ਪੂਟਿਨ ਨਾਲ ਮਿਲੇ ਸਨ – ਪਰ ਕੋਈ ਕਰਾਰ ਨਹੀਂ ਹੋਇਆ।
ਟਰੰਪ ਨੇ ਪਹਿਲਾਂ ਕਿਹਾ ਸੀ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ, ਤਾਂ 24 ਘੰਟਿਆਂ ਵਿੱਚ ਇਹ ਜੰਗ ਖਤਮ ਕਰ ਦੇਣਗੇ। ਉਹ ਇਹ ਵੀ ਸੰਕੇਤ ਦੇ ਚੁੱਕੇ ਹਨ ਕਿ ਯੂਕਰੇਨ ਨੂੰ ਆਪਣੇ ਕੁਝ ਇਲਾਕਿਆਂ ਤੋਂ ਹੱਥ ਖਿੱਚਣਾ ਪਵੇਗਾ ਅਤੇ NATO ਵਿਚ ਸ਼ਾਮਿਲ ਹੋਣ ਦੀ ਯੋਜਨਾ ਛੱਡਣੀ ਪਵੇਗੀ, ਤਾਂ ਹੀ ਰੂਸ ਜੰਗ ਰੋਕ ਸਕਦਾ ਹੈ।
ਉਥੇ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਟਰੰਪ ਦੀ ਮਧਸਥਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਰੂਸ ਨੂੰ ਸਿਰਫ਼ ਤਾਕਤ ਰਾਹੀਂ ਹੀ ਅਮਨ ਵੱਲ ਲਿਆਂਦਾ ਜਾ ਸਕਦਾ ਹੈ ਅਤੇ ਪ੍ਰੈਜ਼ੀਡੈਂਟ ਟਰੰਪ ਕੋਲ ਉਹ ਤਾਕਤ ਹੈ। ਅਸੀਂ ਸਹੀ ਤਰੀਕੇ ਨਾਲ ਅੱਗੇ ਵਧ ਕੇ ਅਮਨ ਲਿਆਉਣਾ ਚਾਹੀਦਾ ਹੈ।"
ਲੰਬੀ ਪੁਲਾਂਗ ਪੁੱਟਣ ਦੀ ਤਿਆਰੀ 'ਚ ਚੀਨ! Low Earth Orbit 'ਚ ਲਾਂਚ ਕੀਤੇ ਸੈਟੇਲਾਈਟ ਸਮੂਹ
NEXT STORY