ਸਿਡਨੀ— ਆਸਟ੍ਰੇਲੀਆ ਦੀ ਹਾਈਕੋਰਟ ਨੇ ਸਪਰਮ ਡੋਨੇਟ ਕਰਨ ਵਾਲੇ ਇਕ ਵਿਅਕਤੀ ਨੂੰ ਹੀ ਬੱਚੇ ਦਾ ਅਸਲੀ ਪਿਤਾ ਕਰਾਰ ਦਿੱਤਾ ਹੈ। ਫੈਸਲੇ ਮੁਤਾਬਕ ਡੋਨਰ ਨੂੰ ਉਹ ਸਾਰੇ ਅਧਿਕਾਰ ਹੋਣਗੇ, ਜਿਸ ਰਾਹੀਂ ਉਹ ਬੱਚੇ ਦਾ ਭਵਿੱਖ ਤੈਅ ਕਰ ਸਕੇ। ਸਪਰਮ ਡੋਨਰ ਰੋਬਰਟ (ਅਸਲੀ ਨਾਮ ਨਹੀਂ) ਨੇ 2006 'ਚ ਆਪਣੀ ਸਮਲਿੰਗੀ ਦੋਸਤ ਨੂੰ ਸਪਰਮ ਡੋਨੇਟ ਕੀਤੇ ਸਨ। ਇਸ ਤੋਂ ਪਹਿਲਾਂ ਲੋਅਰ ਕੋਰਟ ਨੇ ਇਸ ਮਾਮਲੇ 'ਚ ਰੋਬਰਟ ਖਿਲਾਫ ਫੈਸਲਾ ਕੀਤਾ ਸੀ।
ਇਸ ਮਾਮਲੇ 'ਚ ਵਿਵਾਦ ਉਸ ਸਮੇਂ ਹੋਇਆ ਜਦ 2015 'ਚ ਬੱਚੀ ਦੀ ਮਾਂ ਨੇ ਆਪਣੀ ਸਮਲਿੰਗੀ ਸਹੇਲੀ ਨਾਲ ਨਿਊਜ਼ੀਲੈਂਡ ਜਾਣ ਦਾ ਫੈਸਲਾ ਲਿਆ। ਰੋਬਰਟ ਨੇ ਬੱਚੀ ਦੀ ਮਾਂ ਦੇ ਇਸ ਫੈਸਲੇ ਖਿਲਾਫ ਕੋਰਟ 'ਚ ਅਪੀਲ ਕੀਤੀ। ਲੋਅਰ ਕੋਰਟ 'ਚ ਮਾਮਲੇ ਦੀ ਲੰਬੀ ਸੁਣਵਾਈ ਚੱਲੀ। ਉਸ ਦੇ ਬਾਅਦ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਬੱਚੀ 'ਤੇ ਅਧਿਕਾਰ ਸਿਰਫ ਉਸ ਦੀ ਮਾਂ ਦਾ ਹੈ।
ਰੋਬਰਟ ਨੇ ਇਸ ਫੈਸਲੇ ਖਿਲਾਫ ਹਾਈ ਕੋਰਟ 'ਚ ਅਪੀਲ ਕੀਤੀ। ਬੁੱਧਵਾਰ ਨੂੰ ਹਾਈਕੋਰਟ ਨੇ ਇਹ ਫੈਸਲਾ ਲਿਆ। ਜੱਜ ਮਾਰਗ੍ਰੇਟ ਕਲੇਰੀ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਬਿਲਕੁਲ ਗਲਤ ਹੈ। ਬੱਚੀ ਦੇ ਜਨਮ ਸਰਟੀਫਿਕੇਟ 'ਤੇ ਰੋਬਰਟ ਦਾ ਨਾਮ ਹੈ ਅਤੇ ਉਨ੍ਹਾਂ ਦੋਹਾਂ ਦਾ ਸਬੰਧ ਬੇਹੱਦ ਆਤਮਿਕ ਹੈ। ਬੇਸ਼ੱਕ ਰੋਬਰਟ ਬੱਚੀ ਨਾਲ ਨਹੀਂ ਰਹਿੰਦਾ ਪਰ ਉਹ ਬੱਚੀ ਦਾ ਸਾਰਾ ਖਰਚ ਚੁੱਕ ਰਿਹਾ ਹੈ। ਲਿਹਾਜਾ ਉਸ ਨੂੰ ਹੀ ਅਸਲੀ ਪਿਤਾ ਮੰਨਿਆ ਜਾਵੇਗਾ।
ਕੋਰਟ ਨੇ ਇਹ ਵੀ ਕਿਹਾ ਕਿ ਰੋਬਰਟ ਨੂੰ ਬੱਚੀ ਦਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਮਾਂ ਨੂੰ ਬੱਚੀ ਨਾਲ ਆਸਟ੍ਰੇਲੀਆ 'ਚ ਰਹਿਣਾ ਪਵੇਗਾ ਤਾਂ ਕਿ ਰੋਬਰਟ ਨੂੰ ਬੱਚੀ ਨਾਲ ਮਿਲਣ 'ਚ ਪ੍ਰੇਸ਼ਾਨੀ ਨਾ ਹੋਵੇ। ਹਾਲਾਂਕਿ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਕੀ ਇਸ ਫੈਸਲੇ ਨੂੰ ਭਵਿੱਖ ਲਈ ਇਕ ਨਜੀਰ ਮੰਨਿਆ ਜਾਵੇਗਾ।
90 ਲੱਖ ਡਾਲਰ ਦੇ ਲਾਲਚ 'ਚ ਕੁੜੀ ਨੇ ਕੀਤੀ ਬੈਸਟ ਫ੍ਰੈਂਡ ਦੀ ਹੱਤਿਆ
NEXT STORY