ਟੋਰਾਂਟੋ- ਓਨਟਾਰੀਓ ਦੇ ਮੌਜੂਦਾ ਪ੍ਰੀਮੀਅਰ ਡਗ ਫੋਰਡ ਇਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾਉਣ ਜਾ ਰਹੇ ਹਨ। ਕੈਨੇਡਾ ਵਿਚ ਓਨਟਾਰੀਓ ਸੂਬਾਈ ਵਿਧਾਨ ਸਭਾ ਲਈ ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਸਾਰੇ ਜੇਤੂ ਡਗ ਫੋਰਡ ਦੀ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਦੇ ਹਨ, ਜਿਸ ਨੇ 124 ਮੈਂਬਰੀ ਸੂਬਾਈ ਸੰਸਦ ਵਿੱਚ 80 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਜਿੱਤਣ ਵਾਲੇ 6 ਪੰਜਾਬੀਆਂ ਵਿੱਚ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਮਿਲਟਨ ਤੋਂ ਪਰਮ ਗਿੱਲ, ਮਿਸੀਸਾਗਾ ਸਟਰੀਟਵਿਲੇ ਤੋਂ ਨੀਨਾ ਟਾਂਗਰੀ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਅਤੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਸ਼ਾਮਲ ਹਨ। ਫਾਈਨਲ ਰਿਜ਼ਲਟ ਵਿਚ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਨੇ 124 ਵਿੱਚੋਂ 80 ਸੀਟਾਂ ਜਿੱਤ ਕੇ ਚੰਗਾ ਪ੍ਰਦਰਸ਼ਨ ਕੀਤਾ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਪੀ. ਨੇ 31 ਸੀਟਾਂ, ਲਿਬਰਲ ਪਾਰਟੀ ਨੇ 8, ਜਦੋਂ ਕਿ ਗ੍ਰੀਨਜ਼ ਅਤੇ ਆਜ਼ਾਦ ਉਮੀਦਵਾਰਾਂ ਨੇ ਇਕ-ਇਕ ਸੀਟ ਜਿੱਤੀ।
ਇਹ ਵੀ ਪੜ੍ਹੋ: ਓਨਟਾਰੀਓ ਸੂਬਾਈ ਚੋਣਾਂ 'ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
ਉਥੇ ਹੀ ਪੀ.ਐੱਮ. ਟਰੂਡੋ ਦੀ ਲਿਬਰਲ ਪਾਰਟੀ 8 ਸੀਟਾਂ ਹੀ ਜਿੱਤ ਸਕੀ। ਅਜਿਹੇ ਵਿਚ ਪਹਿਲਾਂ ਤੋਂ ਹੀ ਐੱਨ.ਡੀ.ਪੀ. ਦੇ ਸਹਾਰੇ ਚੱਲ ਰਹੇ ਜਸਟਿਨ ਟਰੂਡੋ ਲਈ ਅਗਲੀਆਂ ਫੈਡਰਲ ਚੋਣਾਂ ਜਿੱਤਣੀਆਂ ਬੇਹੱਦ ਮੁਸ਼ਕਲ ਹੋ ਗਈਆਂ ਹਨ। ਬਰੈਂਪਟਨ ਨੋਰਥ ਵਿਚ ਇਸ ਵਾਰ ਪੰਜਾਬੀ ਵੋਟ ਵੰਡੇ ਜਾਣ ਨਾਲ ਸੀਟ ਹੱਥੋਂ ਨਿਕਲ ਗਈ ਹੈ। ਹਰਿੰਦਰ ਮੱਲ੍ਹੀ ਨੂੰ 7756 ਵੋਟਾਂ ਮਿਲੀਆਂ ਤਾਂ ਐੱਨ.ਡੀ.ਪੀ. ਦੇ ਸੰਦੀਪ ਸਿੰਘ ਨੂੰ 5387 ਵੋਟਾਂ ਮਿਲੀਆਂ। ਪੰਜਾਬੀ ਵੋਟ ਵੰਡੇ ਜਾਣ ਨਾਲ ਪੀਸੀ ਦੇ ਗ੍ਰਾਹਮ ਮੈਕਗ੍ਰੇਗਰ 12474 ਵੋਟਾਂ ਲੈ ਕੇ ਜਿੱਤ ਗਏ। ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਸਫਦਰ ਹੁਸੈਨ ਨੇ 6118 ਵੋਟਾਂ ਲੈ ਕੇ ਐੱਨ.ਡੀ.ਪੀ. ਦੀ ਸਾਰਾ ਸਿੰਘ ਦਾ ਰਸਤਾ ਰੋਕ ਦਿੱਤਾ। ਸਾਰਾ ਨੂੰ 6524 ਵੋਟਾਂ ਮਿਲੀਆਂ ਅਤੇ ਪੀਸੀ ਦੇ ਚਾਰਮਿਨ ਵਿਲੀਅਮਸ 10,120 ਵੋਟ ਲੈ ਕੇ ਜਿੱਤ ਗਏ। ਬਰੈਂਪਟਨ ਇਸਟ ਤੋਂ ਗੁਰਰਤਨ ਨੂੰ ਜੰਨਤ ਗਰੇਵਾਲ ਨੇ 6140 ਵੋਟਾਂ ਲੈ ਕੇ ਹਰਾ ਦਿੱਤਾ। ਗੁਰਰਤਨ ਨੂੰ 8940 ਵੋਟਾਂ ਮਿਲੀਆਂ ਅਤੇ 12,552 ਵੋਟਾਂ ਲੈ ਕੇ ਹਰਦੀਪ ਗਰੇਵਾਲ ਸੀਟ ਲੈ ਗਏ। ਬਰੈਂਪਟਨ ਸਾਊਥ ਵਿਚ ਪ੍ਰਭਮੀਤ ਸਰਕਾਰੀਆ ਦੇ ਸਾਹਮਣੇ ਕੋਈ ਪੰਜਾਬ ਨਹੀਂ ਸੀ ਅਤੇ ਉਹ 12,980 ਵੋਟਾਂ ਲੈ ਕੇ ਜਿੱਤ ਗਏ। ਬਰੈਂਪਟਨ ਵੈਸਟ ਵਿਚ ਅਮਰਜੋਤ ਸੰਧੂ 14,5445 ਵੋਟਾਂ ਲੈ ਕੇ ਜਿੱਤ ਗਏ।
ਇਹ ਵੀ ਪੜ੍ਹੋ: ਗੋਲੀਬਾਰੀ ਤੋਂ ਬਾਅਦ ਹੁਣ ਅਮਰੀਕਾ ਦੇ ਹਸਪਤਾਲ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, 3 ਗੰਭੀਰ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗੋਲੀਬਾਰੀ ਤੋਂ ਬਾਅਦ ਹੁਣ ਅਮਰੀਕਾ ਦੇ ਹਸਪਤਾਲ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, 3 ਗੰਭੀਰ ਜ਼ਖ਼ਮੀ
NEXT STORY