ਵਾਸ਼ਿੰਗਟਨ— ਬੀਤਿਆ ਹਫਤਾ ਅਮਰੀਕੀ ਬਾਜ਼ਾਰ ਲਈ ਭਾਰੀ ਗਿਰਾਵਟ ਭਰਿਆ ਰਿਹਾ। ਡਾਓ ਜੋਂਸ ਲਈ ਇਹ ਸਭ ਤੋਂ ਖਰਾਬ ਹਫਤਾ ਵੀ ਦੱਸਿਆ ਗਿਆ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਓ ਜੋਂਸ 424.69 ਅੰਕ ਯਾਨੀ 1.8 ਫੀਸਦੀ ਦੀ ਗਿਰਾਵਟ ਨਾਲ 23,533.20 'ਤੇ ਬੰਦ ਹੋਇਆ, ਜੋ ਨਵੰਬਰ ਦੇ ਬਾਅਦ ਇਸ ਦਾ ਹੇਠਲਾ ਪੱਧਰ ਸੀ ਪਰ ਸੋਮਵਾਰ ਨੂੰ ਡਾਓ ਜੋਂਸ 'ਚ ਵੱਡਾ ਉਛਾਲ ਦੇਖਿਆ ਗਿਆ। ਹਫਤੇ ਦੇ ਪਹਿਲੇ ਦਿਨ ਦੁਪਹਿਰ ਬਾਅਦ ਡਾਓ ਜੋਂਸ 671.68 ਅੰਕਾਂ ਮਤਲਬ 2.85 ਫੀਸਦੀ ਦੇ ਉਛਾਲ ਨਾਲ 24,204.88 ਅੰਕ 'ਤੇ ਪਹੁੰਚ ਗਿਆ, ਜੋ ਕਿ ਅਮਰੀਕੀ ਬਜ਼ਾਰ ਦੇ ਨਾਲ-ਨਾਲ ਦੁਨੀਆ ਭਰ ਦੇ ਬਜ਼ਾਰਾਂ ਲਈ ਚੰਗੀ ਖਬਰ ਸਾਬਿਤ ਹੋ ਸਕਦੀ ਹੈ।
ਇਸ ਦੇ ਨਾਲ ਹੀ ਐਸ ਐਂਡ ਪੀ-500 70.33 ਅੰਕ ਮਤਲਬ 2.72 ਫੀਸਦੀ ਵਧ ਕੇ 2,658.52 ਅੰਕ 'ਤੇ ਪਹੁੰਚ ਗਿਆ। ਨੈਸ਼ਡੈਕ 227 ਅੰਕ ਮਤਲਬ 3.26 ਫੀਸਦੀ ਦੇ ਵਾਧੇ ਨਾਲ 7,220.54 ਅੰਕ 'ਤੇ ਪਹੁੰਚ ਗਿਆ।
ਰੂਸ ਮਾਲ ਅਗਨੀਕਾਂਡ : ਲੋਕਾਂ ਦੀ ਮੌਤ 'ਤੇ ਭਾਰਤ ਨੇ ਕੀਤਾ ਦੁੱਖ ਜ਼ਾਹਿਰ
NEXT STORY