ਵਾਸ਼ਿੰਗਟਨ— ਅਮਰੀਕੀ ਸ਼ੇਅਰ ਬਜ਼ਾਰ ਬੀਤੇ ਦੋ ਸਾਲਾਂ ਦੇ ਸਭ ਤੋਂ ਬੁਰੇ ਹਫਤੇ ਦਾ ਸਾਹਮਣਾ ਕਰ ਉਸ ਤੋਂ ਉਭਰਨ ਦੀ ਕੋਸ਼ਿਸ਼ 'ਚ ਦਿਖਾਈ ਦੇ ਰਿਹਾ ਹੈ। ਸੋਮਵਾਰ ਸਵੇਰੇ ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਅੰਕੜਿਆਂ 'ਚ ਡਾਓ ਜੋਨਸ ਇੰਡਸਟ੍ਰੀਅਲ 'ਚ 400 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਦੇਖਿਆ ਗਿਆ। ਇਹ ਭਾਰਤੀ ਸ਼ੇਅਰ ਬਜ਼ਾਰ ਲਈ ਚੰਗੀ ਖਬਰ ਸਾਬਿਤ ਹੋ ਸਕਦੀ ਹੈ।
ਇਸ ਵੇਲੇ ਡਾਓ ਜੋਂਸ ਇੰਡਸਟ੍ਰੀਅਲ 421 ਅੰਕਾਂ ਜਾਂ 1.74 ਫੀਸਦੀ ਦੇ ਵਾਧੇ ਨਾਲ 24,611 ਅੰਕਾਂ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਡਾਓ ਜੋਂਸ 24,190 ਅੰਕਾਂ 'ਤੇ ਬੰਦ ਹੋਇਆ ਸੀ। ਨੈਸਡੈਕ ਇਸ ਵੇਲੇ 104 ਅੰਕਾਂ ਜਾਂ 1.52 ਫੀਸਦੀ ਵਾਧੇ ਨਾਲ 6,978 ਅੰਕਾਂ 'ਤੇ ਹੈ। ਐੱਸ ਐਂਡ ਪੀ 500 38 ਅੰਕਾਂ ਜਾਂ 1.46 ਫੀਸਦੀ ਵਾਧੇ ਨਾਲ 2,657 ਅੰਕਾਂ 'ਤੇ ਹੈ। ਨਾਈਸ ਕੋਂਪੋਸਾਈਟ 152 ਅੰਕਾਂ ਜਾਂ 1.23 ਫੀਸਦੀ ਦੇ ਵਾਧੇ ਨਾਲ 12,558 ਅੰਕਾਂ 'ਤੇ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਹਫਤੇ ਡਾਓ ਜੋਂਸ ਇੰਡਸਟ੍ਰੀਅਲ ਦੇ ਸ਼ੇਅਰਜ਼ 'ਚ ਦੋ ਵਾਰ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਸੀ। ਇਸੇ ਦੇ ਨਾਲ ਹੀ ਗਿਰਾਵਟ ਦਾ ਪੱਧਰ ਪੂਰੀ ਦੁਨੀਆਂ ਦੇ ਬਜ਼ਾਰਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਸੀ। ਅਜਿਹੇ 'ਚ ਸੋਮਵਾਰ ਨੂੰ ਬਜ਼ਾਰ 'ਚ ਤੇਜ਼ੀ ਭਾਰਤ ਸਮੇਤ ਪੂਰੀ ਦੁਨੀਆ ਦੇ ਬਜ਼ਾਰ ਲਈ ਚੰਗਾ ਸੰਕੇਤ ਸਾਬਿਤ ਹੋ ਸਕਦਾ ਹੈ।
ਟੋਰਾਂਟੋ ਦੇ ਹਾਈਵੇਅ 401 'ਤੇ ਭਿਆਨਕ ਹਾਦਸਾ, 2 ਗੰਭੀਰ ਜ਼ਖਮੀ
NEXT STORY