ਕਾਬੁਲ-ਅਮਰੀਕਾ ਅਤੇ ਨਾਟੋ ਬਲਾਂ ਦੇ ਪਿਛਲੇ ਮਹੀਨੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਨਿਕਾਸੀ ਮੁਹਿੰਮ ਤਹਿਤ ਪਹਿਲੀ ਵਾਰ ਵੱਡੇ ਪੱਧਰ 'ਤੇ ਵੀਰਵਾਰ ਨੂੰ ਦਰਜਨਾਂ ਵਿਦੇਸ਼ੀ ਨਾਗਰਿਕ ਇਕ ਵਪਾਰਕ ਉਡਾਣ ਤੋਂ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ। ਅਫਗਾਨਿਸਤਾਨ ਤੋਂ ਬਾਹਰ ਨਿਕਲੇ ਇਨ੍ਹਾਂ ਲੋਕਾਂ 'ਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਰਵਾਨਗੀ ਨੂੰ ਅਮਰੀਕਾ ਅਤੇ ਤਾਲਿਬਾਨ ਨੇਤਾਵਾਂ ਦਰਮਿਆਨ ਤਾਲਮੇਲ ਦੀ ਸਫਲਤਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਤਾਲਿਬਾਨ ਨੇ ਕਿਹਾ ਕਿ ਉਹ ਵਿਦੇਸ਼ੀਆਂ ਅਤੇ ਅਫਗਾਨ ਨਾਗਰਿਕਾਂ ਨੂੰ ਵੈਲਿਡ ਯਾਤਰਾ ਦਸਤਾਵੇਜ਼ਾਂ ਨਾਲ ਦੇਸ਼ 'ਚੋਂ ਬਾਹਰ ਜਾਣ ਦੇਵੇਗਾ।
ਇਹ ਵੀ ਪੜ੍ਹੋ : ਵਿਸ਼ਵ ਪੱਧਰੀ ਅਧਿਆਪਕ ਪੁਰਸਕਾਰ ਦੀ ਸੂਚੀ ’ਚ ਦੋ ਭਾਰਤੀ ਅਧਿਆਪਕ ਸ਼ਾਮਲ
ਪਰ ਹੋਰ ਹਵਾਈ ਅੱਡੇ 'ਤੇ ਚਾਰਟਰ ਜਹਾਜ਼ਾਂ ਨੂੰ ਲੈ ਕੇ ਟਰਕਰਾਅ ਕਾਰਨ ਤਾਲਿਬਾਨ ਦੇ ਭਰੋਸੇ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਸੀ। ਵੀਰਵਾਰ ਦੀ ਇਹ ਉਡਾਣ ਕਤਰ ਏਅਰਵੇਜ਼ ਦੀ ਹੈ ਅਤੇ ਦੋਹਾ ਜਾ ਰਹੀ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਰਵਾਨਾ ਹੋਏ ਕਰੀਬ 200 ਲੋਕਾਂ 'ਚ ਅਮਰੀਕੀ, ਗ੍ਰੀਨ ਕਾਰਡ ਧਾਰਕ ਅਤੇ ਜਰਮਨੀ,ਹੰਗਰੀ ਅਤੇ ਕੈਨੇਡਾ ਸਮੇਤ ਹੋਰ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਯਾਤਰੀਆਂ ਨੇ ਜਾਂਚ ਦੌਰਾਨ ਆਪਣੇ ਦਸਤਾਵੇਜ਼ ਪੇਸ਼ ਕੀਤੇ। ਇਸ ਦਰਮਿਆਨ ਪਿਛਲੇ ਦਿਨੀਂ ਹਫੜਾ-ਦਫੜੀ ਦੌਰਾਨ ਭਾਗ ਹਵਾਈ ਅੱਡੇ ਦੇ ਕੁਝ ਅਨੁਭਵੀ ਕਰਮਚਾਰੀ ਵਾਪਸ ਕੰਮ 'ਤੇ ਪਰਤੇ ਆਏ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਹੁਣ ਤੱਕ 6.50 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ
ਇਸ ਤੋਂ ਪਹਿਲਾਂ ਕਤਰ ਦੇ ਵਿਸ਼ੇਸ਼ ਦੂਤ ਮੁਤਲਾਕ ਬਿਨ ਮਾਜਿਦ ਅਲ-ਕਹਤਾਨੀ ਨੇ ਕਿਹਾ ਸੀ ਕਿ ਉਡਾਣ ਅਮਰੀਕੀ ਅਤੇ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਲੈ ਕੇ ਰਵਾਨਾ ਹੋਵੇਗੀ। ਉਨ੍ਹਾਂ ਨੇ ਇਸ ਨੂੰ 'ਇਤਿਹਾਸਕ ਦਿਨ' ਕਰਾਰ ਦਿੱਤਾ। ਵਿਸ਼ੇਸ਼ ਦੂਰ ਨੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਿਹਾ ਕਿ ਇਸ ਨੂੰ ਤੁਸੀਂ ਜੋ ਚਾਹੇ, ਕਹਿ ਸਕਦੇ ਹੋ, ਚਾਰਟਰ ਜਾਂ ਵਪਾਰਕ ਉਡਾਣ, ਸਾਰਿਆਂ ਕੋਲ ਟਿਕਟ ਅਤੇ ਬੋਰਡਿੰਗ ਪਾਸ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਹੀ ਇਕ ਹੋਰ ਵਪਾਰਕ ਉਡਾਣ ਸ਼ੁੱਕਰਵਾਰ ਨੂੰ ਰਵਾਨਾ ਹੋਵੇਗੀ। ਵਿਸ਼ੇਸ਼ ਦੂਰ ਨੇ ਕਿਹਾ ਕਿ ਉਮੀਦ ਹੈ ਕਿ ਅਫਗਾਨਿਸਤਾਨ 'ਚ ਜੀਵਨ ਆਮ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦਾ ਰਡਾਰ ਹੁਣ ਸਰਗਰਮ ਹੈ ਅਤੇ ਕਰੀਬ 70 ਮੀਲ (112 ਕਿਮੀ) ਦੀ ਦੂਰੀ ਨੂੰ ਕਵਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਪਾਕਿਸਤਾਨ ਨਾਲ ਤਾਲਮੇਲ ਕਰ ਰਹੇ ਹਨ।
ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਸੰਘੀ ਕਰਮਚਾਰੀਆਂ ਦੇ ਟੀਕਾਕਰਨ 'ਤੇ ਦਿੱਤਾ ਜ਼ੋਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੋਣਵੇਂ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਸੁਧਾਰਾਂ ਨੂੰ ਅਸਫਲ ਕਰ ਰਹੇ ਹਨ : ਲੇਖੀ
NEXT STORY