ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਅਲਬਾਮਾ ਦੇ ਸ਼ਹਿਰ ਟਸਕਾਲੂਸਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਭਾਰਤੀ ਮੂਲ ਦੇ ਨਾਮੀਂ ਡਾਕਟਰ ਪੇਰਮਸ਼ੇਟੀ ਰਮੇਸ਼ ਬਾਬੂ (64) ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਮੇਸ਼ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਨਾਇਡੂਪੇਟ ਮੰਡਲ ਦੇ ਪਿੰਡ ਮੇਨਾਕੁਰੂ ਦੇ ਰਹਿਣ ਵਾਲਾ ਸੀ। ਇਹ ਭਾਰਤੀ ਨਾਮਵਰ ਡਾਕਟਰ ਸਿਹਤ ਦੇ ਖੇਤਰ ਵਿੱਚ ਪਿਛਲੇ 38 ਸਾਲ ਤੋਂ ਸੀ। ਅਤੇ ਉਸ ਦੀ ਪ੍ਰਸਿੱਧੀ ਅਤੇ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਅਲਬਾਮਾ ਰਾਜ ਦੇ ਸ਼ਹਿਰ ਟਸਕਾਲੂਸਾ ਵਿੱਚ ਇੱਕ ਗਲੀ ਦਾ ਨਾਮ ਉਸ ਦੇ ਨਾਮ 'ਤੇ ਰੱਖਿਆ ਗਿਆ ਸੀ।
ਭਾਰਤੀ ਮੂਲ ਦੇ ਇਸ ਨਾਮਵਰ ਡਾਕਟਰ ਰਮੇਸ਼ ਬਾਬੂ ਨੂੰ ਕੋਵਿਡ ਦੌਰਾਨ ਉਸ ਦੀਆਂ ਸੇਵਾਵਾਂ ਦੇ ਬਦਲੇ ਪੁਰਸਕਾਰ ਵੀ ਦਿੱਤਾ ਗਿਆ ਸੀ।ਇਹ ਘਟਨਾ ਬੀਤੀ ਸ਼ਾਮ ਅਮਰੀਕਾ ਦੇ ਸ਼ਹਿਰ ਟਸਕਾਲੂਸਾ ਵਿੱਚ ਵਾਪਰੀ, ਜਦੋਂ ਉਹ ਆਪਣੇ ਘਰ ਨੇੜੇ ਇਕ ਕਾਰ ਸ਼ੈੱਡ ਕੋਲ ਖੜ੍ਹਾ ਸੀ।ਡਾਕਟਰ ਰਮੇਸ਼ ਬਾਬੂ, ਜਿੰਨੇ ਅਮਰੀਕਾ ਵਿੱਚ ਕਈ ਹਸਪਤਾਲਾਂ ਦਾ ਪ੍ਰਬੰਧਨ ਕੀਤਾ ਅਤੇ ਕ੍ਰਿਮਸਨ ਨੈੱਟਵਰਕ ਨਾਮ ਹੇਠ ਕੰਮ ਕਰਨ ਵਾਲੇ ਸਥਾਨਕ ਮੈਡੀਕਲ ਅਫਸਰਾਂ ਦੇ ਇੱਕ ਸਮੂਹ ਦਾ ਵੀ ਸੰਸਥਾਪਕ ਸੀ।ਉਹ ਇਸ ਟੀਮ ਦੇ ਮੈਡੀਕਲ ਡਾਇਰੈਕਟਰ ਵਜੋਂ ਵੀ ਕੰਮ ਕਰ ਰਿਹਾ ਸੀ।ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਵਿਆਪਕ ਸੇਵਾਵਾਂ ਲਈ ਅਮਰੀਕਾ ਚ’ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ।
ਪੜ੍ਹੋ ਇਹ ਅਹਿਮ ਖ਼ਬਰ- GPS ਵੀ ਨਾ ਆਇਆ ਕੰਮ, ਸਾਊਦੀ ਅਰਬ ਦੇ ਰੇਗਿਸਤਾਨ 'ਚ ਨੌਜਵਾਨ ਦੀ ਮੌਤ
ਡਾ. ਰਮੇਸ਼ ਬਾਬੂ ਪੇਰਮਸ਼ੇੱਟੀ ਨੇ ਆਂਧਰਾ ਪ੍ਰਦੇਸ਼ ਦੇ ਮੇਨਾਕੁਰੂ ਹਾਈ ਸਕੂਲ ਵਿੱਚ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਤਿਰੂਪਤੀ ਐਸ.ਵੀ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਪੂਰੀ ਕੀਤੀ। ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ ਅਤੇ ਨਿਊਯਾਰਕ ਦੇ ਜਮਾਇਕਾ ਵਿੱਚ ਆਪਣੀ ਪੀਜੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਡਾਕਟਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਅਮਰੀਕਾ ਵਿੱਚ ਚੰਗਾ ਨਾਮ ਕਮਾਇਆ।ਉਸ ਦੀ ਪਤਨੀ ਸ਼੍ਰੀਲਤਾ ਉੱਥੇ ਇੱਕ ਡਾਕਟਰ ਵਜੋਂ ਉਸ ਨਾਲ ਕੰਮ ਕਰ ਰਹੀ ਸੀ। ਇਸ ਜੋੜੇ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਰਮੇਸ਼ ਬਾਬੂ ਦੀ ਮੌਤ ਦੀ ਖ਼ਬਰ ਦੇ ਨਾਲ ਅਮਰੀਕਾ ਅਤੇ ਉਨ੍ਹਾਂ ਦੇ ਪਿੰਡ ਵਿੱਚ ਗਹਿਰਾ ਸੋਗ ਛਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਡੋਨੇਸ਼ੀਆ 'ਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 13 ਲੋਕਾਂ ਦੀ ਮੌਤ, 6 ਲਾਪਤਾ
NEXT STORY