ਵਾਸ਼ਿੰਗਟਨ-ਅਮਰੀਕਾ 'ਚ ਫਾਈਜ਼ਰ ਜਾਂ ਮਾਡੇਰਨਾ ਦੀ ਇਕ ਖੁਰਾਕ ਲੈਣ ਵਾਲੇ ਕਰੀਬ ਅੱਠ ਫੀਸਦੀ ਲੋਕ ਦੂਜੀ ਖੁਰਾਕ ਲੈਣ ਲਈ ਨਹੀਂ ਆਏ। ਇਹ ਜਾਣਕਾਰੀ ਦੇਸ਼ ਦੇ ਇਨਫੈਕਸ਼ਨ ਬੀਮਾਰੀ ਦੇ ਚੋਟੀ ਦੇ ਮਾਹਰ ਡਾ. ਐਂਟਨੀ ਫਾਓਚੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਦੋ ਖੁਰਾਕਾਂ 'ਚੋਂ ਇਕ ਖੁਰਾਕ ਦਾ ਟੀਕਾ ਲਵਾ ਲਿਆ ਹੈ, ਉਨ੍ਹਾਂ ਲਈ ਕੋਰਸ ਪੂਰਾ ਕਰਨਾ ਜ਼ਰੂਰੀ ਹੈ ਤਾਂ ਕਿ ਵਾਇਰਸ ਨਾਲ ਉਨ੍ਹਾਂ ਦੀ ਵਾਧੂ ਰੱਖਿਆ ਹੋ ਸਕੇ।
ਇਹ ਵੀ ਪੜ੍ਹੋ-ਅਮਰੀਕਾ ਨੇ 4 ਮਈ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਈ ਰੋਕ
ਵ੍ਹਾਈਟ ਹਾਊਸ 'ਚ ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਕਈ ਵਿਗਿਆਨਕ ਅਧਿਐਨਾਂ ਦਾ ਹਵਾਲਾ ਦਿੱਤਾ ਜਿਸ 'ਚ ਦੱਸਿਆ ਗਿਆ ਕਿ ਦੂਜੀ ਖੁਰਾਕ ਲੈਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ 'ਚ ਇਨਫੈਕਸ਼ਨ ਦਾ ਖਤਰਾ ਘੱਟ ਹੋਵੇਗਾ ਅਤੇ ਵਾਇਰਸ ਦੇ ਪ੍ਰਤੀ ਮੁਕਾਬਲੇਬਾਜ਼ ਸਮਰਥਾ ਮਜ਼ਬੂਤ ਹੋਣਾ ਸ਼ਾਮਲ ਹੈ। ਡਾ. ਫਾਓਚੀ ਨੇ ਕਿਹਾ ਕਿ ਟੀਕਾ ਲਵਾਓ ਅਤੇ ਜੇਕਰ ਇਕ ਖੁਰਾਕ ਤੁਸੀਂ ਲੈ ਲਈ ਹੈ ਤਾਂ ਯਕੀਨੀ ਕਰੋ ਕਿ ਦੂਜੀ ਖੁਰਾਕ ਵੀ ਲਵੋ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੇ 4 ਮਈ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਈ ਰੋਕ
NEXT STORY