ਵਾਸ਼ਿੰਗਟਨ-ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਭਾਰਤ 'ਚ ਵੀ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ 'ਚ ਇਨਫੈਕਸ਼ਨ ਦੇ ਲਗਾਤਾਰ ਮਾਮਲਿਆਂ ਦਰਮਿਆਨ ਅਮਰੀਕਾ ਨੇ ਕਿਹਾ ਕਿ 4 ਮਈ ਤੋਂ ਭਾਰਤ ਤੋਂ ਅਮਰੀਕਾ ਲਈ ਯਾਤਰਾ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਸਰਕਾਰ ਨੇ ਸੈਂਟ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਸਿਫਾਰਿਸ਼ 'ਤੇ ਇਹ ਫੈਸਲਾ ਲਿਆ ਹੈ। ਸਾਕੀ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਣ ਅਤੇ ਕਈ ਤਰ੍ਹਾਂ ਦੇ ਵੈਰੀਐਂਟ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ
ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਭਾਰਤ 'ਚ ਕੋਰੋਨਾ ਦੇ ਵਧਦੇ ਕੇਸ ਦੇ ਮੱਦੇਨਜ਼ਰ ਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਅਤੇ ਛੇਤੀ ਤੋਂ ਛੇਤੀ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਕਿ ਅਜਿਹਾ ਕਰਨਾ ਸੁਰੱਖਿਅਤ ਹੈ, ਕਿਉਂਕਿ ਭਾਰਤ ’ਚ ਕੋਵਿਡ-19 ਦੇ ਮਾਮਲੇ ਵਧਣ ਦਰਮਿਆਨ ਹਰ ਤਰ੍ਹਾਂ ਦੇ ਮੈਡੀਕਲ ਦੇਖ-ਭਾਲ ਦੇ ਸਰੋਤ ਸੀਮਿਤ ਹੋ ਗਏ ਹਨ। ਅਮਰੀਕਾ ਨੇ ਭਾਰਤ ’ਤੇ ਚੌਥੇ ਦੌਰ ਦੀ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜੋ ਵਿਦੇਸ਼ ਵਿਭਾਗ ਵੱਰੋਂ ਜਾਰੀ ਕੀਤੇ ਜਾਣ ਵਾਲੀ ਸਭ ਤੋਂ ਵੱਡੇ ਪੱਧਰ ਦੀ ਐਡਵਾਈਜ਼ਰੀ ਹੁੰਦੀ ਹੈ।
ਵਿਦੇਸ਼ ਵਿਭਾਗ ਨੇ ਟਵੀਟ ਕੀਤਾ ਕਿ ਭਾਰਤ ਛੱਡਣ ਦੀ ਇੱਛਾ ਰੱਖਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਅਜੇ ਮੁਹੱਈਆ ਕਮਰਸ਼ੀਅਲ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਕਰੀਬ 4 ਲੱਖ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 3521 ਲੋਕਾਂ ਨੇ ਜਾਨ ਗੁਆਈ ਹੈ। ਪਰ ਰਾਹਤ ਦੀ ਗੱਲ ਇਹ ਹੈ ਕਿ 2 ਲੱਖ 98 ਹਜ਼ਾਰ 951 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਯੂਰਪੀਨ ਦੇਸ਼ਾਂ ਨੂੰ ਮਿਲੀ ਚਿਤਾਵਨੀ, ਸਮੇਂ ਤੋਂ ਪਹਿਲਾਂ ਦਿੱਤੀ ਢਿੱਲ ਤਾਂ ਹਾਲਾਤ ਹੋਣਗੇ ਬੇਕਾਬੂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ ਤੋਂ ਭਾਰਤ ਆਵੇਗੀ 'ਆਕਸੀਜਨ ਫੈਕਟਰੀ', ਮਿੰਟਾਂ 'ਚ ਬਣੇਗੀ 500 ਲੀਟਰ ਆਕਸੀਜਨ
NEXT STORY