ਬੀਜਿੰਗ— ਚੀਨ ਦੇ ਦੱਖਣੀ-ਪੱਛਮੀ ਅਤੇ ਮੱਧ ਹਿੱਸੇ ਵਿਚ ਤੇਜ਼ ਮੀਂਹ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਘੱਟ ਤੋਂ ਘੱਟ 8 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 7 ਹੋਰ ਲਾਪਤਾ ਦੱਸੇ ਜਾ ਰਹੇ ਹਨ। ਨਾਗਰਿਕ ਪ੍ਰਸ਼ਾਸਨ ਮੰਤਰਾਲੇ ਨੇ ਦੱਸਿਆ ਕਿ ਚੋਂਗਕਿੰਗ ਨਗਰਪਾਲਿਕਾ ਅਤੇ ਹੇਨਾਨ, ਹੁਬਈ, ਸਿਚੁਆਨ, ਗੁਝੋਊ, ਯੂਨਾਨ ਅਤੇ ਸ਼ਾਂਕਸੀ ਸੂਬਿਆਂ ਵਿਚ ਤੇਜ਼ ਮੀਂਹ ਕਾਰਨ ਕਰੀਬ 6,700 ਲੋਕ ਬੇਘਰ ਹੋ ਗਏ। ਇਨ੍ਹਾਂ ਖੇਤਰਾਂ ਵਿਚ 500 ਤੋਂ ਜ਼ਿਆਦਾ ਮਕਾਨ ਢਹਿ ਗਏ ਅਤੇ 2700 ਤੋਂ ਜ਼ਿਆਦਾ ਨੂੰ ਨੁਕਸਾਨ ਪਹੁੰਚਿਆ। ਮੀਂਹ ਕਾਰਨ ਯੁਆਨ ਨੂੰ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ।
ਲੰਡਨ 'ਚ 2017 ਦੇ ਡਿਗਰੀ ਵੰਡ ਸਮਾਰੋਹ 'ਚ ਛਾਈ ਪੰਜਾਬ ਦੀ ਧੀ
NEXT STORY