ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਰਿਮੋਟ ਕੰਟਰੋਲ ਧਮਾਕੇ ਵਿੱਚ 5 ਸਕੂਲੀ ਬੱਚਿਆਂ ਅਤੇ ਇੱਕ ਪੁਲਸ ਮੁਲਾਜ਼ਮ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। 'ਡਾਨ' ਅਖਬਾਰ ਦੀ ਖਬਰ ਮੁਤਾਬਕ ਸੂਬੇ ਦੇ ਮਸਤੂੰਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ 'ਤੇ ਸਥਿਤ ਇਕ ਸਕੂਲ ਨੇੜੇ ਸਵੇਰੇ 8.35 ਵਜੇ ਧਮਾਕਾ ਹੋਇਆ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਚੋਣਾਂ: ਕਮਲਾ, ਤੁਹਾਡੀ ਖੇਡ ਖਤਮ ਹੋ ਚੁੱਕੀ ਹੈ: ਡੋਨਾਲਡ ਟਰੰਪ
ਕਲਾਤ ਡਿਵੀਜ਼ਨ ਦੇ ਕਮਿਸ਼ਨਰ ਨਈਮ ਬਜ਼ਈ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ,'ਅਜਿਹਾ ਲੱਗਦਾ ਹੈ ਕਿ ਇੱਕ ਮੋਟਰਸਾਈਕਲ 'ਤੇ ਆਈਈਡੀ (ਇੰਪ੍ਰੋਵਾਈਜ਼ਡ ਵਿਸਫੋਟਕ ਉਪਕਰਣ) ਲਗਾਇਆ ਗਿਆ ਸੀ ਜੋ ਪੁਲਸ ਮੋਬਾਈਲ ਵਾਹਨ ਦੇ ਕੋਲ ਫਟਿਆ। ਹੁਣ ਤੱਕ 5 ਸਕੂਲੀ ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਮਲੇ 'ਚ 22 ਲੋਕ ਜ਼ਖ਼ਮੀ ਹੋਏ ਹਨ।'
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਕੂਟਨੀਤਕ ਵਿਵਾਦ ਦਰਮਿਆਨ ਜਸਟਿਨ ਟਰੂਡੋ ਨੇ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ
'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਜ਼ਖ਼ਮੀਆਂ 'ਚ ਜ਼ਿਆਦਾਤਰ ਸਕੂਲੀ ਬੱਚੇ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਧਮਾਕੇ 'ਚ ਪੁਲਸ ਦੀ ਇਕ ਗੱਡੀ ਅਤੇ ਕਈ ਆਟੋ-ਰਿਕਸ਼ਾ ਨੁਕਸਾਨੇ ਗਏ। ਖ਼ਬਰ ਵਿਚ ਸੂਬਾਈ ਸਿਹਤ ਵਿਭਾਗ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਧਮਾਕੇ ਤੋਂ ਬਾਅਦ ਕਵੇਟਾ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਸਾਰੇ ਡਾਕਟਰਾਂ, ਫਾਰਮਾਸਿਸਟਾਂ, ਸਟਾਫ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿ: ਪੰਜਾਬ ਸਰਕਾਰ ਨੇ ਸਪੈਸ਼ਲ ਐਜੂਕੇਸ਼ਨ ਸਕੂਲਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦਾ ਦਿੱਤਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲਾਸਟਿਕ ਦੀਆਂ ਬੋਤਲਾਂ ਨੂੰ ਲੈ ਕੇ Pepsi ਅਤੇ Coca-Cola ਵਿਰੁੱਧ ਮੁਕੱਦਮਾ ਦਾਇਰ
NEXT STORY