ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਕੈਨੇਡਾ ਡਰਾਈਵਰਾਂ ਨੂੰ ਲੈ ਕੇ ਲਗਾਤਾਰ ਆਪਣੇ ਕਾਨੂੰਨ ਸਖ਼ਤ ਕਰਨ ਲੱਗੇ ਹੋਏ ਹਨ। ਇਸੇ ਦੌਰਾਨ ਕੈਨੇਡਾ ਦੇ ਓਂਟਾਰੀਓ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਕਾਰ ਨੇ ਇੱਕ ਨਵੀਂ ਕਾਨੂੰਨੀ ਵਿਵਸਥਾ ਲਿਆਉਣ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਹਾਦਸੇ ਕਾਰਨ ਮਾਰੇ ਗਏ ਲੋਕਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਖ਼ਰਚਾ ਦੇਣਾ ਪਵੇਗਾ।
ਸੂਬਾ ਸਰਕਾਰ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਦੱਸਿਆ ਕਿ ਇਹ ਨਵੇਂ ਉਪਾਅ Safer Roads and Communities Act, 2024 ਦੀਆਂ ਮੌਜੂਦਾ ਵਿਵਸਥਾਵਾਂ 'ਤੇ ਅਧਾਰਤ ਹੋਣਗੇ। ਅਟਾਰਨੀ ਜਨਰਲ ਡੱਗ ਡਾਊਨੀ ਨੇ ਕਿਹਾ ਕਿ ਨਸ਼ੇ 'ਚ ਡਰਾਈਵਰਾਂ ਕਾਰਨ ਹਾਦਸਿਆਂ ਮਾਪੇ ਗੁਆਉਣ ਦਾ ਬੋਝ ਬੱਚਿਆਂ ਦੇ ਸਿਰ 'ਤੇ ਨਹੀਂ ਆਉਣਾ ਚਾਹੀਦਾ। ਉਨ੍ਹਾਂ ਅਨੁਸਾਰ, ਇਸ ਕਦਮ ਨਾਲ ਬੱਚਿਆਂ ਦੀ ਭਾਵਨਾਤਮਕ ਅਤੇ ਵਿੱਤੀ ਮੁਸ਼ਕਲਾਂ ਨੂੰ ਘਟਾਉਣ ਲਈ ਢੁੱਕਵਾਂ ਹੱਲ ਲੱਭਿਆ ਜਾ ਰਿਹਾ ਹੈ।
ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕਿਸੇ ਨਸ਼ੇੜੀ ਡਰਾਈਵਰ ਕਾਰਨ ਕਿਸੇ ਨਿਰਦੋਸ਼ ਦੀ ਜਾਨ ਜਾਂਦੀ ਹੈ ਤਾਂ ਇਹ ਪਿੱਛੇ ਰਹਿ ਗਏ ਪਰਿਵਾਰ, ਖਾਸ ਕਰ ਕੇ ਬੱਚਿਆਂ ਨੂੰ ਵੱਡਾ ਜ਼ਖ਼ਮ ਦੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਮੀਅਰ ਫੋਰਡ ਦੀ ਅਗਵਾਈ ਹੇਠ, ਸਰਕਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਤਾ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਚੁੱਕ ਰਹੀ ਹੈ।
ਇਹ ਪ੍ਰਸਤਾਵਿਤ ਨੀਤੀ ਆਉਣ ਵਾਲੇ ਕਾਨੂੰਨੀ ਪੈਕੇਜ ਦਾ ਹਿੱਸਾ ਹੈ ਜੋ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਉਣ ਅਤੇ ਅਪਰਾਧ ਦੇ ਪੀੜਤਾਂ ਦਾ ਸਮਰਥਨ ਕਰਨ ਲਈ ਸਰਕਾਰ ਦੇ ਕੰਮ ਦਾ ਸਮਰਥਨ ਕਰੇਗਾ। ਓਂਟਾਰੀਓ ਇਸ ਲੋੜ ਨੂੰ ਲਾਗੂ ਕਰਨ ਦੇ ਸਭ ਤੋਂ ਵਧੀਆ ਤਰੀਕੇ 'ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਲਈ ਟੈਕਸਾਸ ਵਿੱਚ 2023 ਵਿੱਚ ਲਾਗੂ ਕੀਤੇ ਗਏ ਸਮਾਨ ਕਾਨੂੰਨੀ ਉਦਾਹਰਣਾਂ ਦੀ ਖੋਜ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਟੈਕਸਾਸ ਵਿੱਚ ਦੋਸ਼ੀ ਡਰਾਈਵਰ, ਜਿਸ ਕਾਰਨ ਹਾਦਸੇ 'ਚ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਨੂੰ ਮ੍ਰਿਤਕ ਦੇ ਬੱਚੇ ਦੇ 18 ਸਾਲ ਦੇ ਹੋਣ ਜਾਂ ਹਾਈ ਸਕੂਲ ਦੀ ਗ੍ਰੈਜੂਏਸ਼ਨ ਤੱਕ ਭੁਗਤਾਨ ਕਰਨਾ ਪੈਂਦਾ ਹੈ। ਇਸੇ ਨੀਤੀ ਤਹਿਤ ਹੁਣ ਓਂਟਾਰੀਓ ਪ੍ਰਸ਼ਾਸਨ ਵੀ ਅਜਿਹੇ ਨਿਯਮ ਲਿਆਉਣ ਦੀਆਂ ਤਿਆਰੀਆਂ ਕਰ ਰਿਹਾ ਹੈ।
Epstein ਈ-ਮੇਲ ਲੀਕ ਹੋਣ ਤੋਂ ਬਾਅਦ US ਦੇ ਸਾਬਕਾ ਵਿੱਤ ਮੰਤਰੀ ਨੇ OpenAI ਬੋਰਡ ਤੋਂ ਦਿੱਤਾ ਅਸਤੀਫ਼ਾ
NEXT STORY