ਕੈਨਬਰਾ— ਹੋ ਸਕਦਾ ਹੈ ਕਿ ਤੁਹਾਨੂੰ ਜਲਦੀ ਹੀ ਆਪਣੀ ਬਾਲਕਨੀ 'ਚ ਵੀ ਘੰਟੀ ਲਗਵਾਉਣੀ ਪੈ ਜਾਵੇ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਘਰ ਖਾਣੇ ਜਾਂ ਸਾਮਾਨ ਦੀ ਡਿਲਵਰੀ ਦਰਵਾਜ਼ੇ ਰਾਹੀਂ ਨਹੀਂ ਬਲਕਿ ਬਾਲਕਨੀ 'ਚ ਡਰੋਨ ਰਾਹੀਂ ਹੋਣ ਲੱਗੇ। ਆਸਟ੍ਰੇਲੀਆ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਥੇ ਡਰੋਨ ਰਾਹੀਂ ਖਾਣੇ ਜਾਂ ਸਾਮਾਨ ਦੀ ਡਿਲਵਰੀ ਕਰਨ ਲਈ ਅਧਿਕਾਰਿਕ ਮਨਜ਼ੂਰੀ ਦੇ ਦਿੱਤੀ ਗਈ ਹੈ।
ਆਸਟ੍ਰੇਲੀਆ ਦੇ ਐਵੀਏਸ਼ਨ ਰੈਗੂਲੇਟਰ ਸਿਵਲ ਐਵੀਏਸ਼ਨ ਸਕਿਓਰਿਟੀ ਅਥਾਰਟੀ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਵਿੰਗ ਐਵੀਏਸ਼ਨ ਪ੍ਰਾਈਵੇਟ ਲਿਮਟਡ ਨੂੰ ਉੱਤਰੀ ਕੈਨਬਰਾ 'ਚ ਜਾਰੀ ਡਰੋਨ ਰਾਹੀਂ ਡਿਲਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਰੋਨ ਕੰਪਨੀ 'ਵਿੰਗ' ਗੂਗਲ ਦੀ ਹੀ ਕੰਪਨੀ ਐਲਫਾਬੈੱਟ 'ਚੋਂ ਨਿਕਲੀ ਹੈ। ਵਿੰਗ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਡਰੋਨ ਰਾਹੀਂ ਸਪਲਾਈ ਦਾ ਪ੍ਰੀਖਣ ਕਰ ਰਹੀ ਹੈ ਤੇ ਹੁਣ ਉਹ ਇਸ ਸੇਵਾ ਨੂੰ ਪੂਰੇ ਸਮੇਂ ਚਲਾਉਣ 'ਚ ਸਮਰੱਥ ਹੈ।
ਕੰਪਨੀ ਨੇ ਦੱਸਿਆ ਕਿ ਉਹ ਡਰੋਨ ਰਾਹੀਂ ਖਾਣਾ, ਦਵਾਈਆਂ, ਸਥਾਨਕ ਪੱਧਰ 'ਤੇ ਬਣੀ ਕਾਫੀ ਤੇ ਚਾਕਲੇਟ ਦੀ ਸਪਲਾਈ ਕਰ ਰਹੀ ਹੈ। ਹੁਣ ਤੱਕ ਕਰੀਬ 3000 ਤੋਂ ਜ਼ਿਆਦਾ ਡਿਲਵਰੀਆਂ ਕੀਤੀਆਂ ਗਈਆਂ ਹਨ ਤੇ ਰੈਗੂਲੇਸ਼ਨ ਨੇ ਇਸ ਵਿਵਸਥਾ ਨੂੰ ਸੁਰੱਖਿਅਤ ਪਾਇਆ। ਕੰਪਨੀ ਨੇ ਕਿਹਾ ਕਿ ਉਸ ਨੂੰ ਦਿਨ 'ਚ 11 ਤੋਂ 12 ਘੰਟੇ ਡਰੋਨ ਰਾਹੀਂ ਡਿਲਵਰੀ ਕਰਨ ਦੀ ਆਗਿਆ ਮਿਲੀ ਹੈ। ਇਹ ਸਾਰੇ ਡਰੋਨ ਜਹਾਜ਼ ਵੀ ਰਿਮੋਟ ਨਾਲ ਚਲਾਏ ਜਾਣ ਵਾਲੇ ਹੋਣੇ ਚਾਹੀਦੇ ਹਨ ਨਾ ਕਿ ਖੁਦ ਚੱਲਣ ਵਾਲੇ। ਵਿੰਗ ਦਾ ਕਹਿਣਾ ਹੈ ਕਿ ਇਸ ਸੁਵਿਧਾ ਨਾਲ ਆਵਾਜਾਈ ਤੇ ਪ੍ਰਦੂਸ਼ਣ 'ਚ ਕਮੀ ਆਵੇਗੀ। ਨਾਲ ਹੀ ਸਮੇਂ ਦੀ ਵੀ ਬੱਚਤ ਹੋਵੇਗੀ।
ਮੁੰਬਈ ਹਮਲੇ ਦੇ ਮਾਸਟਰਮਾਈਂਡ ਦੀ ਜ਼ਮਾਨਤ ਰੱਦ ਕਰਵਾਉਣ ਪਹੁੰਚੀ ਪਾਕਿ ਜਾਂਚ ਏਜੰਸੀ
NEXT STORY