ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ ਇਸਲਾਮਾਬਾਦ ਹਾਈ ਕੋਰਟ ਪਹੁੰਚੀ ਹੈ। ਲਖਵੀ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿਚ 166 ਲੋਕਾਂ ਦੀ ਜਾਨ ਗਈ ਸੀ। ਐਫ.ਆਈ.ਏ. ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਲਖਵੀ ਖਿਲਾਫ ਭਰਪੂਰ ਸਬੂਤ ਹਨ। ਉਸ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾਵੇ ਤਾਂ ਜੋ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾ ਸਕੇ।
ਇਸ 'ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਕੋਰਟ ਦੀ ਇਕ ਬੈਂਚ ਨੇ ਅਧਿਕਾਰੀਆਂ ਨੂੰ ਮੁੰਬਈ ਅੱਤਵਾਦੀ ਹਮਲੇ ਦਾ ਰਿਕਾਰਡ ਦੋ ਹਫਤੇ ਵਿਚ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ। ਇਸ ਮਾਮਲੇ ਦਾ ਰਿਕਾਰਡ ਅੱਤਵਾਦ ਰੋਕੂ ਅਦਾਲਤ ਕੋਲ ਹੈ। ਇਸੇ ਅਦਾਲਤ ਵਿਚ ਮੁੰਬਈ ਹਮਲੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲਸ਼ਕਰ ਦੇ 7 ਅੱਤਵਾਦੀਆਂ ਲਖਵੀ, ਅਬਦੁੱਲ ਵਾਜਿਦ, ਮਜ਼ਹਰ ਇਕਬਾਲ, ਹਮਾਦ ਅਮੀਨ ਸਾਦਿਕ, ਸ਼ਾਹਿਦ ਜਮੀਲ ਰਿਆਜ਼, ਜਮੀਲ ਅਹਿਮਦ ਅਤੇ ਯੁਨੁਸ ਅੰਜੁਮ ਦੇ ਖਿਲਾਫ ਟ੍ਰਾਇਲ ਚੱਲ ਰਿਹਾ ਹੈ। ਅੱਤਵਾਦ ਰੋਕੂ ਅਦਾਲਤ ਨੇ ਦਸੰਬਰ 2014 ਵਿਚ ਲਖਵੀ ਨੂੰ ਜ਼ਮਾਨਤ ਦੇ ਦਿੱਤੀ ਸੀ। ਉਦੋਂ ਤੋਂ ਉਹ ਕਿਸੇ ਅਣਪਛਾਤੀ ਥਾਂ 'ਤੇ ਲੁਕ ਕੇ ਰਹਿ ਰਿਹਾ ਹੈ।
ਤਾਲਿਬਾਨੀ ਹਮਲੇ 'ਚ ਪੰਜ ਅਫਗਾਨ ਫੌਜੀ ਹਲਾਕ
NEXT STORY