ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਸੂਡਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ ਜਿੱਥੇ ਚੱਲ ਰਹੀ ਸਿਵਲ ਵਾਰ ਨੇ ਇੱਕ ਵਾਰ ਫ਼ਿਰ ਭਿਆਨਕ ਰੂਪ ਧਾਰ ਲਿਆ ਹੈ। ਦੇਸ਼ ਦੇ ਅਰਧ-ਸੈਨਿਕ ਸਮੂਹ ਰੈਪਿਡ ਸਪੋਰਟ ਫੋਰਸਿਜ਼ (RSF) ਵੱਲੋਂ ਕੀਤੇ ਗਏ ਇੱਕ ਡਰੋਨ ਹਮਲੇ ਵਿੱਚ ਘੱਟੋ-ਘੱਟ 24 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਹਮਲੇ ਦੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਮਰਨ ਵਾਲਿਆਂ ਵਿੱਚ 8 ਮਾਸੂਮ ਬੱਚੇ ਵੀ ਸ਼ਾਮਲ ਹਨ।
ਇਹ ਹਮਲਾ ਸੂਡਾਨ ਦੇ ਖਾਰਤੁਮ ਸ਼ਹਿਰ ਨੇੜੇ ਹੋਇਆ, ਜਿਸ ਨੇ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹਮਲੇ ਦੌਰਾਨ 24 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਸੂਡਾਨ ਦੀ ਫ਼ੌਜ ਅਤੇ RSF ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਸੱਤਾ ਦੀ ਜੰਗ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਬੇਘਰ ਹੋ ਗਏ ਹਨ।
RSF 'ਤੇ ਉੱਠ ਰਹੇ ਸਵਾਲ
ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਹਮਲਿਆਂ ਵਿੱਚ ਆਮ ਨਾਗਰਿਕਾਂ, ਖਾਸ ਕਰਕੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਜੰਗੀ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸੂਡਾਨ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਮਨੁੱਖੀ ਸਹਾਇਤਾ ਪਹੁੰਚਾਉਣ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੰਪ ਦਾ ਅਲਟੀਮੇਟਮ! ਰੂਸ-ਯੂਕਰੇਨ ਜੰਗ ਖਤਮ ਕਰਨ ਲਈ ਦਿੱਤੀ ਡੈੱਡਲਾਈਨ
NEXT STORY