ਲਾਹੌਰ (ਆਈ.ਏ.ਐੱਨ.ਐੱਸ.)- ਪਾਕਿਸਤਾਨ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਦੀ ਉੱਚ ਪੱਧਰੀ ਜਾਂਚ ਵਿੱਚ ਪਾਇਆ ਗਿਆ ਕਿ ਲਾਹੌਰ ਦੇ ਇੱਕ ਸਾਬਕਾ ਡੀ.ਐਸ.ਪੀ - ਜਿਸ ਨੂੰ "ਵਰਦੀ ਵਿੱਚ ਅੰਡਰਵਰਲਡ ਡੌਨ" ਮੰਨਿਆ ਜਾਂਦਾ ਸੀ, ਉਹ ਅਰਬਾਂ ਦੀ ਗੈਰ-ਕਾਨੂੰਨੀ ਜਾਇਦਾਦ ਦਾ ਮਾਲਕ ਸੀ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਐਸ.ਐਸ.ਪੀ, ਅੰਦਰੂਨੀ ਜਵਾਬਦੇਹੀ (ਆਈਏ) ਦੀ ਅਗਵਾਈ ਵਿੱਚ ਪੁਲਸ ਅਧਿਕਾਰੀਆਂ ਦਾ ਤਿੰਨ ਮੈਂਬਰੀ ਪੈਨਲ ਮੁਲਜ਼ਮ, ਸਾਬਕਾ ਡੀ.ਐਸ.ਪੀ ਮਜ਼ਹਰ ਇਕਬਾਲ, ਜੋ ਐਂਟੀ-ਨਾਰਕੋਟਿਕਸ ਇਨਵੈਸਟੀਗੇਸ਼ਨ ਯੂਨਿਟ (ANIU) ਦੀ ਅਗਵਾਈ ਕਰ ਰਿਹਾ ਸੀ, ਵਿਰੁੱਧ ਵਿਭਾਗੀ ਜਾਂਚ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਨੇ ਕਿਮ ਦਾ ਕੀਤਾ ਨਿੱਘਾ ਸਵਾਗਤ, ਰਾਕੇਟ ਲਾਂਚ ਸੈਂਟਰ ਦਾ ਕੀਤਾ ਦੌਰਾ (ਤਸਵੀਰਾਂ)
ਲਾਹੌਰ ਪੁਲਸ ਨੇ ਉਦੋਂ ਐਂਟੀ ਨਾਰਕੋਟਿਕਸ ਫੋਰਸ (ਏ.ਐਨ.ਐਫ) ਨੇ ਡਰੋਨ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ। ANF ਨੇ ਪਿਛਲੇ ਮਹੀਨੇ ਡਰੱਗ ਤਸਕਰ ਤੋਂ ਕਥਿਤ ਤੌਰ 'ਤੇ 75 ਮਿਲੀਅਨ ਪਾਕਿਸਤਾਨੀ ਰੁਪਏ (PKR) ਰਿਸ਼ਵਤ ਲੈਣ ਦੇ ਦੋਸ਼ ਵਿਚ ਇਕਬਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਫੋਰਸ ਅਨੁਸਾਰ ਸਮੱਗਲਰ ਦੇ ਘਰੋਂ 35 ਕਿਲੋ ਨਸ਼ੀਲਾ ਪਦਾਰਥ ਅਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਸਨ ਪਰ 450 ਗ੍ਰਾਮ ਨਸ਼ੀਲੇ ਪਦਾਰਥਾਂ ਦਾ ਹੀ ਮਾਮਲਾ ਦਰਜ ਕਰਕੇ ਉਸ ਨੂੰ ਛੱਡ ਦਿੱਤਾ ਸੀ। ਏ.ਐਨ.ਐਫ ਨੇ ਇੱਕ ਹੋਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਸਾਬਕਾ ਡੀ.ਐਸ.ਪੀ ਦਾ "ਫਰੰਟ ਮੈਨ" ਸੀ, ਜੋ ਕਿ ਕਈ ਸਾਲਾਂ ਤੋਂ ਸਰਹੱਦ ਪਾਰ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਤਿੰਨ ਮੈਂਬਰੀ ਪੈਨਲ ਨੇ ਇਕਬਾਲ ਦੁਆਰਾ ਲਾਹੌਰ ਵਿੱਚ ਪੁਲਸ ਸੇਵਾ ਦੌਰਾਨ ਖਰੀਦੀਆਂ ਗਈਆਂ 125 ਲਗਜ਼ਰੀ ਕਾਰਾਂ ਦਾ ਵੀ ਪਤਾ ਲਗਾਇਆ। ਫਿਲਹਾਲ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ 'ਚ 2 ਦਿਨ ਫਸੇ ਟਰੂਡੋ ਨੇ ਠੁਕਰਾਈ India ਦੀ ਪੇਸ਼ਕਸ਼, ਇੰਤਜ਼ਾਰ ਨੂੰ ਦਿੱਤੀ ਤਵੱਜੋ, ਜਾਣੋ ਪੂਰਾ ਮਾਮਲਾ
NEXT STORY