ਦੁਬਈ (ਭਾਸ਼ਾ): ਅਦਨ ਦੀ ਖਾੜੀ ਵਿਚ ਜਹਾਜ਼ ਡੁੱਬਣ ਦੇ ਬਾਅਦ ਤੋਂ 10 ਤੋਂ ਵੱਧ ਮਹੀਨੇ ਤੱਕ ਯਮਨ ਵਿਚ ਫਸੇ ਰਹੇ 14 ਭਾਰਤੀ ਮੱਲਾਹ ਸ਼ਨੀਵਾਰ ਨੂੰ ਦੁਬਈ ਤੋਂ ਜਹਾਜ਼ ਜ਼ਰੀਏ ਭਾਰਤ ਲਈ ਰਵਾਨਾ ਹੋਏ। ਜਿਬੂਤੀ ਵਿਚ ਭਾਰਤੀ ਦੂਤਾਵਾਸ ਨੇ ਇਕ ਬਿਆਨ ਵਿਚ ਦੱਸਿਆ ਕਿ ਯਮਨ ਵਿਚ ਸਥਾਨਕ ਹੂਤੀ ਬਲ ਨੇ 14 ਫਰਵਰੀ, 2020 ਨੂੰ 14 ਮੱਲਾਹਾਂ ਨੂੰ ਫੜ ਲਿਆ ਸੀ। ਬਿਆਨ ਵਿਚ ਦੱਸਿਆ ਗਿਆ,''ਭਾਰਤੀ ਦੂਤਾਵਾਸ, ਜਿਬੂਤੀ ਨੂੰ ਲਗਾਤਾਰ ਅਤੇ ਸਖ਼ਤ ਕੋਸ਼ਿਸ਼ਾਂ ਦੇ ਬਾਅਦ ਸਨਾ ਸਥਿਤ ਆਪਣੇ ਦਫਤਰ ਦੇ ਜ਼ਰੀਏ 28 ਨਵੰਬਰ ਨੂੰ ਉਹਨਾਂ ਨੂੰ ਛੁਡਾਉਣ ਵਿਚ ਸਫਲਤਾ ਮਿਲੀ।''
ਦੂਤਾਵਾਸ ਦੇ ਮੁਤਾਬਕ, ਫਸੇ ਹੋਏ ਭਾਰਤੀਆਂ ਦਾ ਪਾਸਪੋਰਟ, ਹੋਰ ਦਸਤਾਵੇਜ਼ ਅਤੇ ਉਹਨਾਂ ਦਾ ਸਾਮਾਨ ਗੁੰਮ ਹੋ ਗਿਆ ਸੀ। ਉਹਨਾਂ ਨੇ ਸਾਰੇ ਸਮੁੰਦਰੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਹਨਾਂ ਦੀ ਸਥਿਤੀ ਬਾਰੇ ਨੋਟਿਸ ਲੈਣ ਅਤੇ ਉਹਨਾਂ ਨੂੰ ਸਹਿਯੋਗ ਦੇਣ। ਜਿਹੜੇ ਮੱਲਾਹਾਂ ਨੂੰ ਰਿਹਾਅ ਕਰਾਇਆ ਗਿਆ ਹੈ, ਉਹਨਾਂ ਦੀ ਪਛਾਣ ਮੋਹਨਰਾਜ, ਥਾਨੀਗਾਚਲਮ, ਵਿਲੀਅਮ ਨਿਕਮਡੇਨ, ਅਹਿਮਦ ਅਬਦੁੱਲ ਗਫੂਰ ਵਾਕਨਕਰ, ਫੈਰੂਜ ਨਸਰੂਦੀਨ ਜਾਰੀ, ਸੰਦੀਪ ਬਾਲੂ ਲੋਹਾਰ, ਨੀਲੇਸ਼ ਧਨਰਾਜ , ਲੋਹਾਰ, ਹਿਰੋਨ ਐੱਸ.ਕੇ., ਦਾਊਦ ਮਹਿਮੂਦ ਜਿਵਰਾਕ, ਚੇਤਨ ਹਰੀ ਚੰਦਰ ਗਾਵਸ, ਤਨਮਯ ਰਾਜੇਂਦਰ ਮਾਨੇ, ਸੰਜੀਵ ਕੁਮਾਰ, ਮਣੀਰਾਜ ਮਰੀਅਪਨ, ਪ੍ਰਵੀਨ ਥੰਮਾਕਰਨਤਾਵਿਦਾ ਅਤੇ ਅਬਦੁੱਲ ਵਹਾਬ ਮੁਸਤਬਾ ਦੇ ਰੂਪ ਵਿਚ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ
ਦੁਬਈ ਵਿਚ ਭਾਰਤੀ ਦੂਤਾਵਾਸ ਨੇ ਇਹਨਾਂ ਮੱਲਾਹਾਂ ਦੇ ਇੱਥੇ ਪਹੁੰਚਣ ਦੀ ਪੁਸ਼ਟੀ ਕੀਤੀ। ਖਾੜੀ ਮਹਾਰਾਸ਼ਟਰ ਵਪਾਰ ਮੰਚ (GMBF) ਦੇ ਚੰਦਰਸ਼ੇਖਰ ਭਾਟੀਆ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੇ ਸ਼ਨੀਵਾਰ ਰਾਤ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੰਬਈ ਦੇ ਲਈ ਉਡਾਣ ਭਰੀ। ਭਾਟੀਆ ਦੇ ਜੀ.ਐੱਮ.ਬੀ.ਐੱਫ. ਦੇ ਗਲੋਬਲ ਪ੍ਰਧਾਨ ਸੁਨੀਲ ਮਾਂਜਰੇਕਰ ਦੇ ਦਸਤਖ਼ਤ ਵਾਲਾ ਪੱਤਰ ਵੀ ਸਾਂਝਾ ਕੀਤਾ ਹੈ, ਜਿਸ ਵਿਚ ਉਹਨਾਂ ਨੇ ਮੱਲਾਹਾਂ ਦੀ ਰਿਹਾਈ ਯਕੀਨੀ ਕਰਨ ਲਈ ਸਕਰਾਰ ਅਤੇ ਅਧਿਕਾਰੀਆਂ ਨੂੰ ਧੰਨਵਾਦ ਕੀਤਾ। ਭਾਟੀਆ ਨੇ ਇਕ ਹੋਰ ਨੋਟ ਸਾਂਝਾ ਕੀਤਾ ਜਿਸ ਵਿਚ ਮੱਲਾਹਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਪਿਛਲੇ 10 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਉਹਨਾਂ ਨੇ ਉਹਨਾਂ ਨੇ ਓਮਾਨੀ ਮਾਲਕ ਅਤੇ ਓਮਾਨ ਵਿਚ ਭਾਰਤੀ ਦੂਤਾਵਾਸ ਨੂੰ ਮੱਲਾਹਾਂ ਦੀ ਤਨਖ਼ਾਹ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ।
ਨੋਟ- ਹੂਤੀ ਬਲਾਂ ਦੀ ਕੈਦ ਤੋਂ ਛੁੱਟੇ 14 ਭਾਰਤੀਆਂ ਦੀ ਦੇਸ਼ ਵਾਪਸੀ ਬਾਰੇ ਦੱਸੋ ਆਪਣੀ ਰਾਏ।
ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ
NEXT STORY