ਦੁਬਈ (ਏਜੰਸੀ)— ਦੁਬਈ ਦੇ ਇਕ ਮਾਲ ਨੇ ਗਾਹਕਾਂ ਲਈ ਇਕ ਅਨੋਖਾ ਆਫਰ ਪੇਸ਼ ਕੀਤਾ ਹੈ। ਇਸ ਆਫਰ ਬਾਰੇ ਜਾਣ ਕੇ ਲੋਕ ਖੁਦ ਨੂੰ ਵਜ਼ਨ ਘਟਾਉਣ ਤੋਂ ਰੋਕ ਨਹੀਂ ਪਾਉਣਗੇ। ਅਲ ਚੁਰੈਰ ਸ਼ਾਪਿੰਗ ਸੈਂਟਰ ਨੇ 'ਲੂਜ਼ ਟੂ ਵਿਨ ਗੋਲਡ' ਚੈਲੇਂਜ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਮਾਲ ਵਿਚ ਚੱਲ ਰਹੇ ਫਿੱਟਨੈੱਸ ਚੈਲੇਂਜ ਨੂੰ ਪੂਰਾ ਕਰਨ ਵਿਚ ਜਿਹੜੇ ਲੋਕ ਸਫਲ ਰਹਿੰਦੇ ਹਨ, ਉਨ੍ਹਾਂ ਨੂੰ ਹਰੇਕ 1 ਕਿਲੋ ਵਜ਼ਨ ਘਟਾਉਣ 'ਤੇ 1 ਗ੍ਰਾਮ ਸੋਨਾ ਦਿੱਤਾ ਜਾਵੇਗਾ। ਇਸ ਚੈਲੇਂਜ ਵਿਚ ਹਿੱਸੇਦਾਰੀ ਲਈ ਭਾਗੀਦਾਰਾਂ ਨੂੰ ਸ਼ਾਪਿੰਗ ਮਾਲ ਦੇ ਕਸਟਮਰ ਕੇਅਰ ਡੈਸਕ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇੱਥੇ ਸਿਹਤ ਸਬੰਧੀ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੇਣੀਆਂ ਹੋਣਗੀਆਂ।
ਇੱਥੇ ਦੱਸ ਦਈਏ ਕਿ ਫਿੱਟਨੈੱਸ ਸਬੰਧੀ ਇਹ ਪਹਿਲ ਕਰ ਕੇ ਅਲ ਚੂਰੈਰ ਸੈਂਟਰ, ਦੁਬਈ ਨੂੰ ਦੁਨੀਆ ਵਿਚ ਸਭ ਤੋਂ ਕਿਰਿਆਸ਼ੀਲ ਸ਼ਹਿਰ ਬਣਾਉਣ ਦੀ ਸਰਕਾਰ ਦੀ ਮੁਹਿੰਮ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲ ਨੇ ਸਾਰੇ ਫਿੱਟਨੈੱਸ ਪ੍ਰੋਗਰਾਮ ਇਹ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤੇ ਹਨ ਕਿ ਇਨ੍ਹਾਂ ਵਿਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹੋ ਸਕਣ।
ਸ਼ਾਪਿੰਗ ਮਾਲ ਪ੍ਰਬੰਧਨ ਮੁਤਾਬਕ ਇਹ ਚੈਲੇਂਜ ਪੂਰੇ ਨਵੰਬਰ ਮਹੀਨੇ ਚੱਲੇਗਾ। ਇਸ ਮੁਹਿੰਮ ਵਿਚ ਰਸਿਜਟਰਡ ਹੋਣ ਵਾਲੇ ਲੋਕਾਂ ਨੇ ਨਿਯਮ ਅਤੇ ਸ਼ਰਤਾਂ ਮੁਤਾਬਕ ਜਿੰਨੇ ਕਿਲੋ ਵਜ਼ਨ ਘੱਟ ਕੀਤਾ ਹੋਵੇਗਾ ਉਨ੍ਹਾਂ ਨੂੰ ਉਨ੍ਹੇ ਹੀ ਗ੍ਰਾਮ ਸੋਨਾ ਦੇ ਦਿੱਤਾ ਜਾਵੇਗਾ। ਸਾਰੇ ਜੇਤੂਆਂ ਦੇ ਨਾਮ ਦਾ ਐਲਾਨ 25 ਨਵੰਬਰ ਨੂੰ ਕੀਤਾ ਜਾਵੇਗਾ। ਇਸੇ ਦਿਨ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਜਾਣਗੇ।ਸ਼ਾਪਿੰਗ ਮਾਲ ਨੇ ਨਵੰਬਰ ਮਹੀਨੇ ਵਿਚ ਹਰ ਹਫਤੇ ਫਿੱਟਨੈੱਸ ਪੋਗਰਾਮ ਆਯੋਜਿਤ ਕਰਨ ਦੀ ਵੀ ਗੱਲ ਕਹੀ ਹੈ। ਦੁਬਈ ਦੇ ਲੋਕਾਂ ਲਈ ਇਸ ਵਿਚ ਐਂਟਰੀ ਪੂਰੀ ਤਰ੍ਹਾਂ ਫ੍ਰੀ ਰਹੇਗੀ। ਅਲ ਚੂਰੇਰ ਸ਼ਾਪਿੰਗ ਸੈਂਟਰ ਦੇ ਮਾਰਕੀਟਿੰਗ ਦੇ ਪ੍ਰਮੁੱਖ ਜ਼ੈਨਬ ਬਦਾਰ ਨੇ ਇਸ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ 'ਤੇ ਕਿਹਾ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਰੋਜ਼ਾਨਾ 30 ਮਿੰਟ ਦੀ ਕਸਰਤ ਨਾ ਸਿਰਫ ਬੀਮਾਰੀਆਂ ਤੋਂ ਬਚਾਉਂਦੀ ਹੈ ਸਗੋਂ ਇਹ ਪੂਰੇ ਦਿਨ ਊਰਜਾ ਭਰਪੂਰ ਰਹਿਣ ਵਿਚ ਵੀ ਮਦਦ ਕਰਦੀ ਹੈ। ਬਦਾਰ ਨੇ ਕਿਹਾ ਕਿ ਇਸ ਚੈਲੇਂਜ ਨੂੰ ਸਿਰਫ ਸੋਨਾ ਜਿੱਤਣ ਨੂੰ ਲੈ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਾਡਾ ਇਹ ਉਦੇਸ਼ ਬਿਲਕੁੱਲ ਨਹੀਂ ਹੈ ਕਿ ਲੋਕ ਸਿਰਫ ਸੋਨਾ ਜਿੱਤਣ ਦੀ ਇੱਛਾ ਨਾਲ ਕੁਝ ਦਿਨਾਂ ਤੱਕ ਸਿਹਤ ਵੱਲ ਧਿਆਨ ਦੇਣ।
ਸੈਂਟਰ ਇਸ ਤਰ੍ਹਾਂ ਦੀ ਪਹਿਲ ਜ਼ਰੀਏ ਸਮਾਜ ਨੂੰ ਸਿਹਤਮੰਦ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਹਮੇਸ਼ਾ ਲਈ ਸਿਹਤਮੰਦ ਰੁਟੀਨ ਅਪਣਾ ਲੈਣ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਲ ਪੂਰਾ ਸਾਲ ਵੱਖ-ਵੱਖ ਪਹਿਲ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਮਾਲ ਦੇ ਗ੍ਰਾਊਂਡ ਫਲੋਰ 'ਤੇ ਕਸਰਤ ਚੈਲੇਂਜ ਦੇ ਭਾਗੀਦਾਰਾਂ ਲਈ ਜਗ੍ਹਾ ਰਿਜ਼ਰਵ ਕਰ ਦਿੱਤੀ ਗਈ ਹੈ। ਇਸ ਨੂੰ ਫਿੱਟਨੈੱਸ ਜ਼ੋਨ ਦੇ ਰੂਪ ਵਿਚ ਜਾਣਿਆ ਜਾਵੇਗਾ। ਇਸ ਵਿਚ ਹਿੱਸਾ ਲੈਣ ਵਾਲਿਆਂ ਲਈ ਬੀ.ਐੱਮ.ਆਈ. (ਬੌਡੀ ਮਾਸ ਇੰਡੈਕਸ) ਅਤੇ ਫੈਟ ਮਸਲ ਰੇਸ਼ੇ ਜਿਹੇ ਟੈਸਟ ਮੁਫਤ ਉਪਲਬਧ ਕਰਵਾਏ ਜਾਣਗੇ। ਜਿਹੜੇ ਲੋਕ ਚੁਣੌਤੀ ਪੂਰੀ ਨਹੀਂ ਕਰ ਪਾਉਂਦੇ ਹਨ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਫਿੱਟਨੈੱਸ ਦੀ ਕਲਾਸ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ।
ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਸਾਥੀਆਂ ਨਾਲ ਨਵੇਂ ਹੌਟਲਾਈਨ ਕੀਤੇ ਸਥਾਪਿਤ
NEXT STORY