ਦੁਬਈ : ਦੁਬਈ ’ਚ ਪੁਲਸ ਨੇ ਕੁਝ ਜਨਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਇਹ ਬਾਲਕੋਨੀ ’ਚ ਖੜ੍ਹੀਆਂ ਹੋ ਕੇ ਨਿਊਡ ਪੋਜ਼ ਦੇ ਰਹੀਆਂ ਸਨ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਜਨਾਨੀਆਂ ਨੂੰ ਜਨਤਕ ਤੌਰ ’ਤੇ ਮਾੜੇ ਆਚਰਣ ਕਾਰਨ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਜਨਾਨੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ ਅਤੇ ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ’ਤੇ ਕਾਰਵਾਈ ਕੀਤੀ।
ਦਰਜਨ ਦੇ ਲੱਗਭਗ ਇਨ੍ਹਾਂ ਜਨਾਨੀਆਂ ਨੂੰ ਇਕ ਸ਼ੂਟ ਲਈ ਪੋਜ਼ ਦਿੰਦਿਆਂ ਦੇਖਿਆ ਜਾ ਸਕਦਾ ਹੈ। ਦੁਬਈ ਦੇ ਇਕ ਰਈਸ ਇਲਾਕੇ ਦੀ ਬਾਲਕੋਨੀ ’ਚ ਖੜ੍ਹੀਆਂ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਨੂੰ ਇਕ ਪ੍ਰਮੋਸ਼ਨਲ ਫੋਟੋਗ੍ਰਾਫਰ ਤਾਂ ਸ਼ੂਟ ਕਰ ਹੀ ਰਿਹਾ ਸੀ, ਇਸ ਤੋਂ ਇਲਾਵਾ ਇਕ ਹੋਰ ਸ਼ਖਸ ਨੇ ਦੂਸਰੀ ਬਾਲਕੋਨੀ ਤੋਂ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਖਿੱਚ ਕੇ ਵਾਇਰਲ ਕਰ ਦਿੱਤੀਆਂ ਸਨ। ਦੁਬਈ ਦੀ ਇਕ ਅਖਬਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਇਕ ਪਬਲੀਸਿਟੀ ਸਟੰਟ ਵੀ ਹੋ ਸਕਦਾ ਹੈ। ਇਨ੍ਹਾਂ ਜਨਾਨੀਆਂ ਨੂੰ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਅਤੇ ਇਨ੍ਹਾਂ ’ਤੇ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।
ਦੁਬਈ ਦੇ ਸਖ਼ਤ ਕਾਨੂੰਨ ਬਣੇ ਗ੍ਰਿਫ਼ਤਾਰੀ ਦਾ ਕਾਰਨ
ਜ਼ਿਕਰਯੋਗ ਹੈ ਕਿ ਦੁਬਈ ’ਚ ਕਾਨੂੰਨ ਬਹੁਤ ਸਖਤ ਹਨ, ਜਿਨ੍ਹਾਂ ਕਾਰਨ ਹੀ ਇਨ੍ਹਾਂ ਜਨਾਨੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਇਥੇ ਜਨਤਕ ਤੌਰ ’ਤੇ ਕਿਸਿੰਗ ਕਰਨ ਜਾਂ ਬਿਨਾਂ ਲਾਇਸੈਂਸ ਸ਼ਰਾਬ ਪੀਣ ’ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਥੋਂ ਦੇ ਕਈ ਹਿੱਸਿਆਂ ’ਚ ਸ਼ਰੀਆ ਕਾਨੂੰਨ ਚਲਦਾ ਹੈ ਅਤੇ ਪੋਰਨ ਸਮੱਗਰੀ ਸ਼ੇਅਰ ਕਰਨ ’ਤੇ ਵੀ ਭਾਰੀ ਜੁਰਮਾਨਾ ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਦੇਸ਼ ’ਚ ਸੋਸ਼ਲ ਮੀਡੀਆ ਨੂੰ ਲੈ ਕੇ ਕਾਨੂੰਨ ਵੀ ਕਾਫੀ ਸਖਤ ਹਨ ਅਤੇ ਲੋਕਾਂ ਨੂੰ ਆਪਣੇ ਕੁਮੈਂਟਸ ਤੇ ਵੀਡੀਓਜ਼ ਕਾਰਨ ਜੇਲ੍ਹ ਜਾਣਾ ਪਿਆ ਹੈ।
ਯੂਕੇ 'ਚ ਨੌਜਵਾਨ ਡਰਾਈਵਿੰਗ ਲਾਇਸੈਂਸ ਧਾਰਕਾਂ ਦੀ ਗਿਣਤੀ 'ਚ ਆਈ ਗਿਰਾਵਟ
NEXT STORY