ਜਲੰਧਰ - ਦੁਬਈ ਦੇ ਡਿਵੈੱਲਪਰਜ਼ ਦੁਨੀਆ ਭਰ ਦੇ ਕਰੋੜਪਤੀਆਂ ਨੂੰ ਖਿੱਚਣ (ਆਕਰਸ਼ਿਤ) ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਹੁਣ ਅਮੀਰ ਲੋਕਾਂ ਨੂੰ ਖਿੱਚਣ ਲਈ 100 ਮਿਲੀਅਨ ਡਾਲਰ ਦੀਆਂ ਆਲੀਸ਼ਾਨ (ਲਗਜ਼ਰੀ) ਹਵੇਲੀਆਂ ਅਤੇ ਪੇਂਟ ਹਾਊਸ ਦੇ ਨਿਰਮਾਣ ਦਾ ਇਕ ਨਵਾਂ ਦੌਰ ਸ਼ੁਰੂ ਕੀਤਾ ਹੈ।
ਇਨ੍ਹਾਂ ਅਲਟਰਾ ਲਗਜ਼ਰੀ ਘਰਾਂ ਦੀ ਕੀਮਤ 60 ਮਿਲੀਅਨ ਡਾਲਰ (5,22,46,10,352 ਰੁਪਏ) ਤੋਂ ਲੈ ਕੇ 120 ਮਿਲੀਅਨ ਡਾਲਰ (10,446,993,960 ਰੁਪਏ) ਤੱਕ ਹੈ। ਇਸੇ ਹੀ ਚਾਅ ’ਚ ਯੂਰਪ, ਏਸ਼ੀਆ ਅਤੇ ਅਮਰੀਕਾ ਤੋਂ ਲੋਕ ਘਰ ਲੱਭਣ ਲਈ ਇਥੇ ਆ ਰਹੇ ਹਨ।
ਖਰੀਦਦਾਰਾਂ ਦੀ ਪਸੰਦ ਮੁਤਾਬਕ ਨਿਰਮਾਣ
ਰਿਪੋਰਟ ਅਨੁਸਾਰ ਇਕ ਬਿਲਡਰ ਨੇ ਘਰ ਦੇ ਮਾਲਕ ਨੂੰ ਉਸ ਦਾ ਮਨਪਸੰਦ ਸਮੁੰਦਰੀ ਨਜ਼ਾਰਾ ਦਿਖਾਉਣ ਲਈ ਹਜ਼ਾਰਾਂ ਮੀਲ ਦੂਰ ਇਕ ਵਿਸ਼ਾਲ ਸ਼ੀਸ਼ੇ ਦੀ ਕੰਧ ਬਣਾਈ ਹੈ ਤਾਂ ਦੂਸਰੇੇ ਨੇ ਇਕ ਪੇਂਟ ਹਾਊਸ ਦੇ ਖਰੀਦਦਾਰ ਲਈ ਇਕ ਨਿੱਜੀ ਲਾਬੀ ਅਤੇ ਲਿਫਟ ’ਤੇ ਕੰਮ ਕੀਤਾ, ਜੋ ਦੋ ਟਾਵਰਾਂ ਵਿਚਕਾਰ ਫੈਲਿਆ ਹੋਇਆ ਸੀ। ਇਕ ਹੋਰ ਨੇ ਕਲਾਇੰਟ ਦੇ ਸਵੀਮਿੰਗ ਪੂਲ ਲਈ ਇਕ ਹਿਲਣ (ਮੂਵੇਬਲ) ਵਾਲਾ ਫਰਸ਼ ਬਣਾਇਆ, ਜੋ ਪਾਰਟੀ ਦੌਰਾਨ ਬਾਗ਼ ਦੀਆਂ ਟਾਈਲਾਂ ਨਾਲ ਮਿਲ ਜਾਂਦਾ ਹੈ।
ਦੁਬਈ ’ਚ ਤੇਜ਼ੀ ਨਾਲ ਵਧ ਰਹੇ ਪ੍ਰਾਪਰਟੀ ਬਾਜ਼ਾਰ ’ਚ ਕੀਮਤਾਂ ਸਾਲ 2021 ਤੋਂ ਵਧਣ ਤੋਂ ਬਾਅਦ ਹੁਣ ਘੱਟ ਹੋ ਰਹੀਆਂ ਹਨ ਪਰ ਇਹ ਬਿਲਡਰਾਂ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਬੀਚ-ਫਰੰਟ ਸਥਾਨਾਂ ’ਤੇ ਲਗਜ਼ਰੀ ਨਵੇਂ ਘਰ ਬਣਾਉਣ ਤੋਂ ਨਹੀਂ ਰੋਕ ਰਹੀਆਂ ਹਨ। 1 ਬਿਲੀਅਨ ਡਾਲਰ ਦਾ ਅਲਟਰਾ-ਲਗਜ਼ਰੀ ਟਾਵਰ ਬਣਾਉਣ ਵਾਲੀ ਸਾਂਕਰੀ ਪ੍ਰਾਪਰਟੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਫੀਨਿਕਸ ਨੇ ਕਿਹਾ ਕਿ ਬਾਜ਼ਾਰ ਦਾ ਉੱਪਰਲਾ ਹਿੱਸਾ ਸਭ ਤੋਂ ਵੱਧ ਲਾਭਦਾਇਕ ਹੈ। ਦੁਬਈ ਦਾ ਬਾਜ਼ਾਰ ਵਿਸ਼ਵ ਪੱਧਰੀ ਰੁਝਾਨਾਂ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਕਈ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਮੁੱਖ ਰਿਹਾਇਸ਼ੀ ਕੀਮਤਾਂ ਘੱਟ ਜਾਂ ਡਿੱਗ ਗਈਆਂ ਹਨ।
ਅਲਟਰਾ ਲਗਜ਼ਰੀ ਦੀਆਂ ਕੀਮਤਾਂ ’ਚ ਹੋਵੇਗਾ ਵਾਧਾ
ਨਾਈਟ ਫ੍ਰੈਂਕ ਅਨੁਸਾਰ ਪਿਛਲੇ ਸਾਲ ਦੁਬਈ ’ਚ 10 ਮਿਲੀਅਨ ਡਾਲਰ ਤੋਂ ਵੱਧ ਯਾਨੀ 87,07,68,392 ਰੁਪਏ ਦੇ 435 ਘਰ ਵੇਚੇ ਗਏ ਸਨ, ਜੋ ਕਿ ਇਕ ਰਿਕਾਰਡ ਹੈ। ਪ੍ਰਾਪਰਟੀ ਰਿਸਚਰਜ਼ ਦਾ ਅੰਦਾਜ਼ਾ ਹੈ ਕਿ 2021 ਤੋਂ ਬਾਅਦ ਲਗਭਗ 67 ਫੀਸਦੀ ਵਧਣ ਤੋਂ ਬਾਅਦ ਇਸ ਸਾਲ ਅਮੀਰਾਤ ’ਚ ਅਲਟਰਾ ਲਗਜ਼ਰੀ ਹਵੇਲੀਆਂ ਦੀਆਂ ਕੀਮਤਾਂ ਘੱਟੋ-ਘੱਟ 5 ਫੀਸਦੀ ਹੋਰ ਵਧਣਗੀਆਂ, ਜਦਕਿ ਦੂਜੇ ਅਤੇ ਤੀਜੇ ਘਰ ਦੀ ਭਾਲ ਕਰ ਰਹੇ ਅਮੀਰ ਪਰਿਵਾਰ ਅਜੇ ਵੀ ਦੁਬਈ ’ਚ ਉਸੇ ਪੈਸੇ ਨਾਲ ਹੋਰ ਜਗ੍ਹਾ ਲੈ ਸਕਦੇ ਹਨ। ਅਲਟਰਾ ਲਗਜ਼ਰੀ ਅਪਾਰਟਮੈਂਟ ਦੇ ਡਿਵੈੱਲਪਰ ਓਮਨੀਯਤ ਦੇ ਸੰਸਥਾਪਕ ਮਹਿਦੀ ਅਮਜ਼ਦ ਅਨੁਸਾਰ ਪ੍ਰਤੀ ਵਰਗ ਫੁੱਟ ਦੇ ਆਧਾਰ ’ਤੇ ਅਮੀਰਾਤ ’ਚ ਕੀਮਤਾਂ ਨਿਊਯਾਰਕ ਦੀਆਂ ਇਕ ਤਿਹਾਈ ਅਤੇ ਲੰਡਨ ਦੇ ਪੰਜਵੇਂ ਹਿੱਸੇ ਦੇ ਬਰਾਬਰ ਹਨ।
ਟਰੰਪ ਵੱਲੋਂ ਲਾਏ ਗਏ ਨਵੇਂ ਟੈਰਿਫ ਤੋਂ ਵਾਹਨ ਨਿਰਮਾਤਾ ਪ੍ਰੇਸ਼ਾਨ, ਕਾਰਾਂ ਦੀਆਂ ਕੀਮਤਾਂ ਆਸਮਾਨ ਛੂਹਣ ਦਾ ਡਰ
NEXT STORY