ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੀਤਾਪੁਰ ਵਿਖੇ ਸਵੇਰੇ-ਸਵੇਰੇ ਪੁਲਸ ਤੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ 2 ਵਾਂਟੇਡ ਬਦਮਾਸ਼ਾਂ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ। ਇਹ ਦੋਵੇਂ ਬਦਮਾਸ਼ ਇਕ ਪੱਤਰਕਾਰ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਸਨ। ਇਸ ਤੋਂ ਇਲਾਵਾ ਇਨ੍ਹਾਂ ਦੋਹਾਂ 'ਤੇ ਹੋਰ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਸਨ।
ਜਾਣਕਾਰੀ ਦਿੰਦਿਆਂ ਐੱਸ.ਪੀ. ਅੰਕੁਰ ਅਗਰਵਾਲ ਨੇ ਦੱਸਿਆ ਕਿ ਪੁਲਸ ਨੂੰ ਇਕ ਗੁਪਤ ਸੂਤਨਾ ਮਿਲੀ ਸੀ ਕਿ ਪੱਤਰਕਾਰ ਰਾਘਵੇਂਦਰ ਬਾਜਪਾਈ ਦੇ ਕਤਲ ਮਾਮਲੇ 'ਚ ਲੋੜੀਂਦੇ 2 ਮੁਲਜ਼ਮ ਹਰਦੋਈ-ਸੀਤਾਪੁਰ ਬਾਰਡਰ ਪਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਐੱਸ.ਟੀ.ਐੱਫ. ਨਾਲ ਸਾਂਝੇ ਆਪਰੇਸ਼ਨ ਤਹਿਤ ਪਿਸਾਵਨ ਪੁਲਸ ਸਟੇਸ਼ਨ ਇਲਾਕੇ 'ਚ ਸਰਚ ਅਭਿਆਨ ਸ਼ੁਰੂ ਕੀਤਾ ਤੇ 2 ਮੁਲਜ਼ਮਾਂ ਰਾਜੂ ਤਿਵਾਰੀ ਉਰਫ਼ ਰਿਜ਼ਵਾਨ ਤੇ ਸੰਜੈ ਤਿਵਾਰੀ ਨੂੰ ਇਕ ਮੋਟਰਸਾਈਕਲ 'ਤੇ ਆਉਂਦਿਆਂ ਦੇਖ ਕੇ ਦਬੋਚ ਲਿਆ।
Sitapur, Uttar Pradesh: In Pisawan area, two main accused in journalist Raghvendra Bajpai's murder - Raju alias Rizwan and Sanjay alias Aqeel Khan were killed in a police encounter. Both carried ₹1 lakh bounty. SP Ankur Agrawal provides more information about the incident… pic.twitter.com/V7mcxIxxYq
— IANS (@ians_india) August 7, 2025
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਜਦੋਂ ਉਨ੍ਹਾਂ ਦੋਵਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਲਸ ਟੀਮ 'ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਵੀ ਗੋਲ਼ੀਆਂ ਚਲਾ ਦਿੱਤੀਆਂ, ਜਿਸ ਦੌਰਾਨ ਦੋਵੇਂ ਮੁਲਜ਼ਮ ਮਾਰੇ ਗਏ। ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਪੱਤਰਕਾਰ ਰਾਘਵੇਂਦਰ ਦੇ ਮਾਮਲੇ 'ਚ ਲੋੜੀਂਦੇ ਸਨ ਤੇ ਇਨ੍ਹਾਂ ਦੋਵਾਂ ਨੂੰ ਫੜਨ ਲਈ ਪ੍ਰਸ਼ਾਸਨ ਨੇ 1-1 ਲੱਖ ਰੁਪਏ ਨਕਦ ਇਨਾਮ ਦਾ ਵੀ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੱਤਰਕਾਰ ਰਾਘਵੇਂਦਰ ਬਾਜਪਾਈ (36) ਮੋਹਾਲੀ ਦੇ ਵਿਕਾਸਨਗਰ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦਾ 8 ਮਾਰਚ ਨੂੰ ਹੇਮਪੁਰ ਰੇਲਵੇ ਸਟੇਸ਼ਨ ਨੇੜੇ ਲਖਨਊ-ਦਿੱਲੀ ਹਾਈਵੇ 'ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ 'ਚੋਂ ਰਾਜੂ ਨੇ 2006 'ਚ ਇਕ ਸਬ ਇੰਸਪੈਕਟਰ ਪਰਵੇਜ਼ ਅਲੀ ਦਾ ਲਖੀਮਪੁਰ 'ਚ ਕਤਲ ਕੀਤਾ ਸੀ, ਜਦਕਿ ਸੰਜੈ ਨੇ ਸੀਤਾਪੁਰ 'ਚ ਸਾਲ 2011 'ਚ ਇਕ ਔਰਤ ਦਾ ਕਤਲ ਕੀਤਾ ਸੀ, ਜਿਨ੍ਹਾਂ ਮਾਮਲਿਆਂ 'ਚ ਵੀ ਇਹ ਦੋਵੇਂ ਪੁਲਸ ਨੂੰ ਲੋੜੀਂਦੇ ਸਨ।
ਇਹ ਵੀ ਪੜ੍ਹੋ- ਚਾਚੀ ਨਾਲ ਪਿਆਰ ! ਪਰਿਵਾਰ ਨੇ ਰਿਸ਼ਤਾ ਨਾ ਕੀਤਾ ਕਬੂਲ ਤਾਂ ਨੌਜਵਾਨ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਫੌਜੀ ਦਾ ਕਤਲ
NEXT STORY