ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੀਆਂ ਰੂਸ ਨਾਲ ਨਜ਼ਦੀਕੀਆਂ ਕਾਰਨ ਦੁੱਗਣਾ ਟੈਰਿਫ਼ ਲਗਾਉਣ ਦੀਆਂ ਧਮਕੀਆਂ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਹ ਪਾਕਿਸਤਾਨ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ। ਇਸੇ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਇਕ ਵਾਰ ਫ਼ਿਰ ਤੋਂ ਅਮਰੀਕਾ ਜਾ ਰਹੇ ਹਨ ਤੇ ਉਹ ਇਸ ਦੌਰੇ 'ਤੇ ਨਿਕਲ ਚੁੱਕੇ ਹਨ।
ਜਾਣਕਾਰੀ ਅਨੁਸਾਰ ਉਹ ਬ੍ਰਿਟੇਨ ਰਾਹੀਂ ਫਲੋਰੀਡਾ ਵਿੱਚ ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਦੇ ਮੁੱਖ ਦਫਤਰ ਲਈ ਰਵਾਨਾ ਹੋ ਗਏ ਹਨ। ਇਸ ਦੌਰੇ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦਾ ਦੂਜਾ ਅਮਰੀਕੀ ਦੌਰਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਸੈਂਟਕਾਮ ਦੇ ਜਨਰਲ ਮਾਈਕਲ ਕੁਰੀਲਾ ਦੇ ਵਿਦਾਇਗੀ ਸਮਾਰੋਹ 'ਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੇ ਹਨ, ਜਿਸ ਨੇ ਪਾਕਿਸਤਾਨ ਨੂੰ ਅੱਤਵਾਦ ਵਿਰੋਧੀ ਗਤੀਵਿਧੀਆਂ ਲਈ ਇਕ ਸ਼ਾਨਦਾਰ ਪਾਰਟਨਰ ਕਿਹਾ ਸੀ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਆਸਿਮ ਮੁਨੀਰ ਦਾ ਇਹ ਦੌਰਾ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਰੂਸ ਤੋਂ ਤੇਲ ਖਰੀਦ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਵਧ ਰਿਹਾ ਹੈ। ਹਾਲ ਹੀ ਵਿੱਚ ਅਮਰੀਕਾ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 50 ਪ੍ਰਤੀਸ਼ਤ ਟੈਰਿਫ਼ ਲਗਾਉਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ CENTCOM ਅਮਰੀਕੀ ਇਕਾਈ ਹੈ ਜੋ ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਮੱਧ ਪੂਰਬ ਵਿੱਚ ਫੌਜੀ ਮਾਮਲਿਆਂ ਨੂੰ ਸੰਭਾਲਦੀ ਹੈ। ਪਾਕਿਸਤਾਨ ਹਮੇਸ਼ਾ ਇਸ ਕਮਾਂਡ ਨਾਲ ਨੇੜਲੇ ਸੰਪਰਕ ਵਿੱਚ ਰਿਹਾ ਹੈ, ਖਾਸ ਕਰਕੇ ਅਫਗਾਨਿਸਤਾਨ ਅਤੇ ਅੱਤਵਾਦ ਨਾਲ ਸਬੰਧਤ ਮਾਮਲਿਆਂ ਵਿੱਚ। ਆਸਿਮ ਮੁਨੀਰ ਦੇ ਅਮਰੀਕੀ ਦੌਰਿਆਂ ਨੂੰ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋ ਗਈ ਡਰਾਉਣੀ ਭਵਿੱਖਬਾਣੀ, 15 ਸਾਲਾਂ 'ਚ AI ਦਿਖਾਏਗਾ 'ਨਰਕ'
NEXT STORY