ਟੋਰਾਂਟੋ/ ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵਿਦੇਸ਼ੀ ਅੰਬੈਸੀਆਂ ਕੋਲ ਬੁੱਧਵਾਰ ਸਵੇਰੇ ਹੋਏ ਧਮਾਕੇ 'ਚ 90 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵਧੇਰੇ ਜ਼ਖਮੀ ਹੋ ਗਏ। ਵਾਹਨ 'ਚ ਰੱਖੇ ਧਮਾਕਾਖੇਜ਼ ਪਦਾਰਥ ਕਾਰਨ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਅੰਬੈਂਸੀਆਂ ਨੂੰ ਥੋੜ੍ਹਾ-ਬਹੁਤ ਨੁਕਸਾਨ ਪੁੱਜਾ ਹੈ, ਜਿਨ੍ਹਾਂ 'ਚ ਕੈਨੇਡੀਅਨ ਅੰਬੈਸੀ ਵੀ ਇਕ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਟਵੀਟ ਕਰਕੇ ਦੱਸਿਆ ਕਿ ਅਫਗਾਨਿਸਤਾਨ 'ਚ ਧਮਾਕੇ ਕਾਰਨ ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਅਤੇ ਉਹ ਉੱਥੇ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ। ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕਰਿਸਟੀਆ ਫਰੀਲੈਂਡ ਨੇ ਜਾਣਕਾਰੀ ਦਿੱਤੀ ਕਿ ਕਾਬੁਲ 'ਚ ਕੈਨੇਡੀਅਨ ਅੰਬੈਸੀ ਦੀ ਪਹਿਲੀ ਮੰਜ਼ਲ ਨੂੰ ਨੁਕਸਾਨ ਪੁੱਜਾ ਹੈ ਅਤੇ ਥੋੜ੍ਹਾ-ਬਹੁਤ ਪ੍ਰਭਾਵ ਬਾਕੀ ਇਮਾਰਤ 'ਤੇ ਵੀ ਪਿਆ ਹੈ।
ਦੱਸਣਯੋਗ ਹੈ ਕਿ ਕਾਬੁਲ 'ਚ ਧਮਾਕਾ ਹੁੰਦਿਆਂ ਹੀ ਹਰ ਪਾਸੇ ਖੂਨ ਅਤੇ ਲਾਸ਼ਾਂ ਦਿਖਾਈ ਦੇ ਰਹੀਆਂ ਸਨ ਅਤੇ ਬਹੁਤ ਸਾਰੇ ਲੋਕ ਜ਼ਖਮੀ ਹਾਲਤ 'ਚ ਚੀਖ ਰਹੇ ਸਨ। ਅਜੇ ਤਕ ਕਿਸੇ ਵੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ।
'ਜਦੋਂ ਤੱਕ ਪਾਕਿ 'ਚ ਅੱਤਵਾਦ ਖਤਮ ਨਹੀਂ ਹੁੰਦਾ, ਉਦੋਂ ਤੱਕ ਅਫਗਾਨਿਸਤਾਨ 'ਚ ਸ਼ਾਂਤੀ ਇਕ ਸੁਪਨਾ ਹੈ'
NEXT STORY