ਟੋਕੀਓ - ਜਾਪਾਨ ਸਰਕਾਰ ਨੇ 70 ਸਾਲ ਦੀ ਉਮਰ ਪਿੱਛੋਂ ਪੈਨਸ਼ਨ ਲੈਣ ਦੇ ਬਦਲੇ ਨੂੰ ਚੁਣਨ ਦੀ ਇਜਾਜ਼ਤ ਕਾਮਿਆਂ ਨੂੰ ਦੇ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਲੋਕ 70 ਸਾਲ ਦੀ ਉਮਰ ਤੱਕ ਰੋਜ਼ਾਨਾ ਕੰਮ ਕਰ ਸਕਦੇ ਹਨ ਅਤੇ ਉਸ ਪਿੱਛੋਂ ਸੇਵਾਮੁਕਤ ਹੋ ਕੇ ਪੈਨਸ਼ਨ ਲੈ ਸਕਦੇ ਹਨ।
ਇਹ ਫੈਸਲਾ ਜਾਪਾਨ ਸਰਕਾਰ ਨੇ ਦੇਸ਼ 'ਚ ਕਾਮਿਆਂ ਦੀ ਭਾਰੀ ਕਮੀ ਨੂੰ ਵੇਖਦੇ ਹੋਏ ਲਿਆ ਹੈ। ਸਰਕਾਰ ਨੇ ਕਿਹਾ ਕਿ ਉਹ ਸੇਵਾਮੁਕਤੀ ਦੀ ਉਮਰ ਨੂੰ 60 ਤੋਂ 65 ਸਾਲ ਕਰਨ 'ਤੇ ਗੰਭੀਰਤਾ ਨਾਲ ਸੋਚ ਰਹੀ ਹੈ। ਇਸ ਲਈ ਕਾਨੂੰਨੀ ਬਦਲਾਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੇ 34 ਲੱਖ ਮੁਲਾਜ਼ਮਾਂ 'ਤੇ ਲਾਗੂ ਹੋਵੇਗਾ। ਸੇਵਾਮੁਕਤੀ ਦੀ ਉਮਰ ਵਧਣ ਦੇ ਬਾਵਜੂਦ ਮੁਲਾਜ਼ਮਾਂ ਦੇ ਕੋਲ 70 ਸਾਲ ਦੀ ਉਮਰ ਤੱਕ ਕੰਮ ਕਰ ਸਕਦੇ ਹਨ। ਫਿਲਹਾਲ ਇਹ ਬਦਲਾਅ 60 ਸਾਲ ਦੀ ਉਮਰ 'ਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਲਾਗੂ ਹੋ ਗਿਆ ਹੈ। ਜਾਪਾਨ 'ਚ ਲੋਕ ਸਭ ਤੋਂ ਲੰਬੀ ਉਮਰ ਤੱਕ ਜ਼ਿੰਦਾ ਰਹਿੰਦੇ ਹਨ। ਉਥੇ ਜਨਮ ਦਰ ਵੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਲਈ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ।
ਪਿਛਲੇ ਸਾਲ ਜਨਮ ਦਰ ਘੱਟ ਕੇ 100 ਸਾਲ 'ਚ ਸਭ ਤੋਂ ਘੱਟ 'ਤੇ ਆ ਗਈ ਸੀ। 4 ਦਹਾਕਿਆਂ 'ਚ ਦੇਸ਼ ਦੀ ਆਬਾਦੀ 12.70 ਕਰੋੜ ਤੋਂ ਘੱਟ ਕੇ 8.8 ਕਰੋੜ ਹੋ ਗਈ ਹੈ। ਇਸ ਕਾਰਨ ਜਾਪਾਨ 'ਚ ਕਾਮਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਇਸ ਦਾ ਅਸਰ ਦੇਸ਼ ਦੀ ਵਿਕਾਸ ਗਤੀ ਅਤੇ ਆਰਥਿਕ ਸਥਿਤ 'ਤੇ ਪੈ ਸਕਦਾ ਹੈ। ਉਂਝ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਨੌਜਵਾਨਾਂ ਦੀ ਘੱਟਦੀ ਗਿਣਤੀ ਨਾਲ ਜਰਮਨੀ, ਇਟਲੀ, ਚੀਨ ਅਤੇ ਦੱਖਣੀ ਕੋਰੀਆ ਵਰਗੇ ਵਿਕਸਿਤ ਦੇਸ਼ ਵੀ ਇਸ ਨਾਲ ਨਜਿੱਠ ਰਹੇ ਹਨ। ਜਾਪਾਨ 'ਚ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਜਿਹੀਆਂ ਯੋਜਨਾਵਾਂ ਲੈ ਕੇ ਆਏ ਹਨ ਜਿਸ ਨਾਲ ਬਜ਼ੁਰਗ ਲੋਕ ਵੀ ਕੰਮ ਕਰ ਸਕਣ ਅਤੇ ਖੁਦ ਨੂੰ ਸਰਗਰਮ ਰੱਖ ਸਕਣ। ਇਸ ਲਈ ਨਿੱਜੀ ਕੰਪਨੀਆਂ ਦੀ ਸੇਵਾਮੁਕਤੀ ਦੀ ਉਮਰ 'ਚ ਬਦਲਾਅ ਲਿਆਂਦਾ ਗਿਆ ਹੈ।
ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ
NEXT STORY