ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਚੀਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਘੰਟੇ 'ਚ 3 ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਦੇਸ਼ ਦੇ ਉੱਤਰ ਪੂਰਬੀ ਇਲਾਕੇ 'ਚ ਸਥਿਤ ਚਿੰਗਹਾਈ ਸੂਬੇ 'ਚ ਮਹਿਸੂਸ ਕੀਤੇ ਗਏ ਹਨ।
ਨੈਸ਼ਨਲ ਸੈਂਟਰ ਆਫ਼ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਭੂਚਾਲ ਭਾਰਤੀ ਸਮੇਂ ਮੁਤਾਬਕ 16 ਜੂਨ ਨੂੰ ਦੁਪਹਿਰ 2.36 ਵਜੇ ਆਇਆ, ਜਿਸ ਦੀ ਤੀਬਰਤਾ 6.3 ਰਹੀ। ਇਸ ਤੋਂ ਬਾਅਦ 3.12 ਵਜੇ ਦੂਜਾ ਝਟਕਾ ਮਹਿਸੂਸ ਹੋਇਆ, ਜਿਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.0 ਦੀ ਨਾਪੀ ਗਈ। 4.44 ਵਜੇ ਤੀਜੀ ਵਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 4.8 ਰਹੀ।
EQ of M: 6.3, On: 16/06/2026 14:36:56 IST, Lat: 37.833 N, Long: 95.286 E, Depth: 10 Km, Location: China.
For more information Download the BhooKamp App https://t.co/5gCOtjdtw0 @DrJitendraSingh @OfficeOfDrJS @DrNKalaiselvi @GSuresh_NCS @ndmaindia pic.twitter.com/e21b0ZFaWS
— National Center for Seismology (@NCS_Earthquake) June 16, 2026
ਇਨ੍ਹਾਂ ਭੂਚਾਲਾਂ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਰਿਹਾ। ਹਾਲਾਂਕਿ ਇਸ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ, ਪਰ ਇਨ੍ਹਾਂ ਝਟਕਿਆਂ ਕਾਰਨ ਹਜ਼ਾਰਾਂ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਵੀ ਅੱਜ 6.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਉੱਥੇ ਦੀ ਧਰਤੀ ਬੁਰੀ ਤਰ੍ਹਾਂ ਕੰਬ ਗਈ ਸੀ। ਹੁਣ ਚੀਨ 'ਚ ਆਏ ਇਨ੍ਹਾਂ ਝਟਕਿਆਂ ਨੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- AP ਢਿੱਲੋਂ ਦੇ ਘਰ ਗੋਲ਼ੀਆਂ ਚਲਾਉਣ ਵਾਲਾ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਨਤੋਵਾ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ
NEXT STORY