ਅੰਟਾਕਯਾ/ਤੁਰਕੀ (ਭਾਸ਼ਾ)- ਤੁਰਕੀ ਅਤੇ ਸੀਰੀਆ ਵਿਚ ਭਿਆਨਕ ਭੂਚਾਲ ਦੇ 6ਵੇਂ ਦਿਨ ਵੀ ਮਲਬੇ ਵਿਚ ਦੱਬੇ ਜਿੰਦਾ ਲੋਕ ਮਿਲ ਰਹੇ ਹਨ। ਤੁਰਕੀ ਵਿਚ ਬਚਾਅਕਰਮੀ ਨੇ ਇਕ ਪਰਿਵਾਰ ਦੇ 5 ਮੈਂਬਰਾਂ ਨੂੰ ਸ਼ਨੀਵਾਰ ਯਾਨੀ ਪੰਜਵੇਂ ਦਿਨ ਮਲਬੇ ’ਚੋਂ ਕੱਢਿਆ। ਉਥੇ ਹੀ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 28,000 ਨੂੰ ਪਾਰ ਕਰ ਗਈ ਹੈ। ਖਬਰ ਮੁਤਾਬਕ ਗੰਜੀਆਟੇਪ ਸੂਬੇ ਵਿਚ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨੂਰਦਗੀ ਵਿਚ ਮਲਬੇ ’ਚੋਂ ਮਾਂ-ਬੇਟੀ ਹਵਾ ਅਤੇ ਫਾਤਮਾਗੁਲ ਅਸਲਾਨ ਨੂੰ ਸਭ ਤੋਂ ਪਹਿਲਾਂ ਕੱਢਿਆ ਗਿਆ। ਟੀਮ ਬਾਅਦ ਵਿਚ ਲੜਕੀ ਦੇ ਪਿਤਾ ਹਸਨ ਅਸਲਾਨ ਕੋਲ ਪਹੁੰਚੀ, ਪਰ ਉਨ੍ਹਾਂ ਨੇ ਬਚਾਅ ਕਰਮੀਆਂ ਨੂੰ ਪਹਿਲਾਂ ਉਸਦੀ ਹੋਰ ਬੇਟੀ ਜੇਨੇਪ ਅਤੇ ਬੇਟੇ ਸਾਤਲਿਕ ਬੁਗਰਾ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਸਲਮਾਨ ਨੂੰ ਵੀ ਬਾਹਰ ਕੱਢਿਆ ਗਿਆ। ਇਸਦੇ ਦੋ ਘੰਟੇ ਬਾਅਦ ਗੰਜੀਆਟੇਪ ਸੂਬੇ ਦੇ ਹੀ ਇਸਲਾਹੀਏ ਸ਼ਹਿਰ ਵਿਚ ਮਲਬੇ ’ਚੋਂ ਤਿੰਨ ਸਾਲ ਦੀ ਬੱਚੀ ਅਤੇ ਉਸਦੇ ਪਿਤਾ ਨੂੰ ਬਾਹਰ ਕੱਢਿਆ ਗਿਆ ਅਤੇ ਇਸਦੇ ਇਕ ਘੰਟੇ ਬਾਅਦ ਹਾਤੇ ਸੂਬੇ ਵਿਚ 7 ਸਾਲਾਂ ਬੱਚੀ ਨੂੰ ਬਚਾਇਆ ਗਿਆ।
ਇਹ ਵੀ ਪੜ੍ਹੋ: ਅਜੇ ਵੀ ਨਹੀਂ ਲੱਭਿਆ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ ਦਾ ਸਿਰ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦਿੱਤਾ ਧਰਨਾ
ਕੜਾਕੇ ਦੀ ਠੰਡ ਅਤੇ ਘਟਦੀਆਂ ਉਮੀਦਾਂ ਵਿਚਾਲੇ ਸ਼ਨੀਵਾਰ ਨੂੰ ਲਗਭਗ 12 ਲੋਕਾਂ ਨੂੰ ਬਚਾਇਆ ਗਿਆ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਆਨ ਨੇ ਭੂਚਾਲ ਪ੍ਰਭਾਵਿਤ ਦਿਯਾਰਬਕਿਰ ਦਾ ਦੌਰਾ ਕੀਤਾ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਅੰਦਾਜ਼ਾ ਹੈ ਕਿ ਭੂਚਾਲ ਕਾਰਨ ਸੀਰੀਆ ਵਿਚ ਘੱਟੋ-ਘੱਟ 53 ਲੱਖ ਲੋਕ ਬੇਘਰ ਹੋ ਗਏ ਹਨ। ਸੀਰੀਆ ਦੇ ਸਰਕਾਰੀ ਟੀਵੀ ਨੇ ਕਿਹਾ ਕਿ ਰਾਸ਼ਟਰਪਤੀ ਬਸ਼ਰ ਅਸਦ ਅਤੇ ਉਨ੍ਹਾਂ ਦੀ ਪਤਨੀ ਨੇ ਹਸਪਤਾਲਾਂ ਵਿੱਚ ਤੱਟੀ ਸ਼ਹਿਰ ਲਤਾਕੀਆ ਵਿੱਚ ਭੂਚਾਲ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਗਏ। ਸਰਕਾਰੀ ਸਮਾਚਾਰ ਏਜੰਸੀ 'ਸਨਾ' ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਸ਼ਨੀਵਾਰ ਨੂੰ ਉੱਤਰੀ ਸੀਰੀਆ ਦੇ ਅਲੇਪੋ ਸ਼ਹਿਰ ਪਹੁੰਚੇ। ਉਹ ਆਪਣੇ ਨਾਲ 35 ਟਨ ਮੈਡੀਕਲ ਉਪਕਰਨ ਲਿਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 30 ਟਨ ਵਾਧੂ ਮੈਡੀਕਲ ਉਪਕਰਣਾਂ ਵਾਲਾ ਇੱਕ ਹੋਰ ਜਹਾਜ਼ ਪਹੁੰਚਣ ਵਾਲਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ
ਚੋਣਾਂ ਦੇ ਵਰ੍ਹੇ ਵਿਚ ਆਏ ਭੂਚਾਲ ਨਾਲ ਐਰਦੋਗਾਨ ਦੀਆਂ ਵਧਾਈਆਂ ਮੁਸ਼ਕਲਾਂ
ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਗਾਨ 20 ਸਾਲ ਪਹਿਲਾਂ ਇਕ ਵਿਨਾਸ਼ਕਾਰੀ ਭੂਚਾਲ ਦੀ ਸਥਿਤੀ ਨਾਲ ਨਜਿੱਠਣ ਦੇ ਤਤਕਾਲੀਨ ਸਰਕਾਰ ਦੇ ਤੌਰ-ਤਰੀਕੇ ਪ੍ਰਤੀ ਜਨ-ਅੰਸਤੋਸ਼ ਦੀ ਲਹਿਰ ’ਤੇ ਸਵਾਰ ਹੋ ਕੇ ਸੱਤਾ ਵਿਚ ਆਏ ਸਨ। ਹੁਣ ਜਦੋਂ ਦੇਸ਼ ਵਿਚ ਚੋਣਾਂ ਲਈ ਸਿਰਫ ਤਿੰਨ ਮਹੀਨੇ ਰਹਿ ਗਏ ਹਨ ਤਾਂ ਅਜਿਹੇ ਵਿਚ ਐਰਦੋਗਾਨ ਦਾ ਸਿਆਸੀ ਭਵਿੱਖ ਇਸ ਗੱਲ ’ਤੇ ਨਿਰਭਰ ਕਰ ਸਕਦਾ ਹੈ ਕਿ ਅਜਿਹੀ ਹੀ ਵਿਨਾਸ਼ਕਾਰੀ ਕੁਦਰਤੀ ਆਫਤ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਸਰਕਾਰ ਦੇ ਤੌਰ-ਤਰੀਕੇ ’ਤੇ ਲੋਕਾਂ ਦੀ ਪ੍ਰਤੀਕਿਰਿਆ ਦਾ ਰੁਖ ਕਿਹੋ ਜਿਹਾ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ
...ਤੇ ਹੁਣ ਕੈਨੇਡਾ ਦੇ ਆਸਮਾਨ 'ਚ ਦਿਸਿਆ 'Flying Object', ਟਰੂਡੋ ਨੇ ਟਵੀਟ ਕਰ ਕਹੀ ਇਹ ਗੱਲ
NEXT STORY