ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਾਪਾਨ 'ਚ ਆਏ 7.5 ਤੀਬਰਤਾ ਦੇ ਭੂਚਾਲ ਕਾਰਨ ਲੋਕ ਸਹਿਮੇ ਹੋਏ ਹਨ, ਉੱਥੇ ਹੀ ਅਫ਼ਗਾਨਿਸਤਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਕਰੀਬ 1 ਘੰਟੇ ਦੇ ਵਕਫ਼ੇ 'ਚ ਭੂਚਾਲ ਦੇ ਝਟਕਿਆਂ ਕਾਰਨ ਅਫ਼ਗਾਨਿਸਤਾਨ ਦੀ ਧਰਤੀ 2 ਵਾਰ ਕੰਬ ਗਈ ਹੈ।
ਭੂਚਾਲ ਦਾ ਪਹਿਲਾ ਝਟਕਾ ਦੁਪਹਿਰ ਕਰੀਬ 1.17 ਵਜੇ ਆਇਆ, ਜਿਸ ਦੀ ਤੀਬਰਤਾ 4.5 ਰਹੀ, ਜਦਕਿ ਦੂਜਾ ਭੂਚਾਲ 2.36 ਵਜੇ ਆਇਆ, ਜਿਸ ਦੀ ਤੀਬਰਤਾ 3.8 ਰਹੀ। ਹਾਲਾਂਕਿ ਗਨਿਮਤ ਰਹੀ ਕਿ ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜਾਪਾਨ 'ਚ ਆਏ 7.5 ਤੀਬਰਤਾ ਦੇ ਭੂਚਾਲ ਕਾਰਨ ਧਰਤੀ ਬੁਰੀ ਤਰ੍ਹਾਂ ਕੰਬ ਗਈ ਸੀ ਤੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ। ਇਸ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਸੀ ਤੇ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਸਿੰਧ 'ਚ ਹਿੰਦੂ ਮਾਂ-ਧੀ 'ਤੇ ਕਹਿਰ ! ਬੰਦੂਕ ਦੀ ਨੋਕ 'ਤੇ ਦੋਵਾਂ ਨੂੰ ਕੀਤਾ ਅਗਵਾ
NEXT STORY