ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਹਿੰਦੂ ਔਰਤ ਅਤੇ ਉਸ ਦੀ ਨਾਬਾਲਗ ਧੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਨੂੰ ਕਰਾਚੀ ਦੇ ਸ਼ੇਰਸ਼ਾਹ ਸਥਿਤ ਸਿੰਧੀ ਮੁਹੱਲੇ 'ਚ ਵਾਪਰੀ। ਪਰਿਵਾਰ ਵਲੋਂ ਦਿੱਤੀ ਗਈ ਸ਼ੁਰੂਆਤੀ ਜਾਣਕਾਰੀ ਅਨੁਸਾਰ, ਔਰਤ ਦੇ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਘਰੋਂ ਬਾਹਰ ਨਿਕਲਦੇ ਹੀ ਜ਼ਬਰਨ ਇਕ ਸਫੈਦ ਕਾਰ 'ਚ ਬਿਠਾ ਲਿਆ। ਇਸ ਮਾਮਲੇ ਨਾਲ ਸਥਾਨਕ ਭਾਈਚਾਰੇ 'ਚ ਡਰ ਅਤੇ ਚਿੰਤਾ ਜ਼ਾਹਰ ਹੋ ਗਈ ਹੈ। ਸਿੰਧ ਸੂਬੇ 'ਚ ਹਿੰਦੂ ਭਾਈਚਾਰੇ ਦੇ ਨਾਗਰਿਕ ਅਧਿਕਾਰ ਵਰਕਰ ਸ਼ਿਵਾ ਕਾਚੀ ਨੇ ਕਿਹਾ ਕਿ ਰਾਣੀ ਅਤੇ ਉਸ ਦੀ ਨਾਬਾਲਗ ਧੀ ਅਜੇ ਵੀ ਲਾਪਤਾ ਹਨ। ਉਨ੍ਹਾਂ ਦੇ ਪਰਿਵਾਰ ਨੂੰ ਡਰ ਹੈ ਕਿ ਉਨ੍ਹਾਂ ਨੂੰ ਜ਼ਬਰਨ ਇਸਲਾਮ ਕਬੂਲ ਕਰਵਾਇਆ ਜਾਵੇਗਾ ਅਤੇ ਫਿਰ ਅਗਵਾਕਰਤਾਵਾਂ 'ਚੋਂ ਕਿਸੇ ਇਕ ਨਾਲ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ,''ਅਸੀਂ ਐੱਫਆਈਆਰ ਦਰਜ ਕਰਵਾ ਦਿੱਤੀ ਹੈ ਪਰ ਜਿਸ ਤਰ੍ਹਾਂ ਨਾਲ ਤਿੰਨ ਅਣਪਛਾਤੇ ਹਥਿਆਬੰਦ ਲੋਕਾਂ ਨੇ ਹਿੰਦੂ ਮਾਂ, ਧੀ ਨੂੰ ਅਗਵਾ ਕੀਤਾ, ਉਹ ਬੇਹੱਦ ਚਿੰਤਾਜਨਕ ਸਥਿਤੀ ਹੈ।'' ਕਾਚੀ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ 'ਤੇ ਧਿਆਨ ਦੇਣ ਅਤੇ ਕਾਰਵਾਈ ਕਰਨ। ਸੂਬੇ 'ਚ ਹਿੰਦੂ ਕੁੜੀਆਂ ਅਤੇ ਔਰਤਾਂ ਨੂੰ ਹਮੇਸ਼ਾ ਅਗਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਬਰਨ ਇਸਲਾਮ ਸਵੀਕਾਰ ਕਰਵਾਇਆ ਜਾ ਰਿਹਾ ਹੈ ਅਤੇ ਫਿਰ ਉਨ੍ਹਾਂ ਦਾ ਵਿਆਹ ਮੁਸਲਿਮ ਪੁਰਸ਼ਾਂ ਨਾਲ ਕਰ ਦਿੱਤਾ ਜਾਂਦਾ ਹੈ, ਜੋ ਜ਼ਿਆਦਾਤਰ ਮਾਮਲਿਆਂ 'ਚ ਉਨ੍ਹਾਂ ਤੋਂ ਉਮਰ 'ਚ ਕਾਫ਼ੀ ਵੱਡੇ ਹੁੰਦੇ ਹਨ। ਸਿੰਧ ਦੇ ਮੀਰਪੁਰਖਾਸ 'ਚ ਆਪਣਾ ਦਫ਼ਤਰ ਚਲਾਉਣ ਵਾਲੇ ਕਾਚੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਅਜਿਹੇ ਸਮੂਹਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜੋ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਅਤੇ ਜ਼ਬਰਨ ਧਰਮ ਪਰਿਵਰਤਨ ਕਰਵਾਉਣ ਦੇ ਅਪਰਾਧ 'ਚ ਸ਼ਾਮਲ ਹਨ। ਇਨ੍ਹਾਂ 'ਚ ਜ਼ਿਆਦਾ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ,''ਮੈਨੂੰ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਮੈਨੂੰ ਆਪਣੀ ਜਾਨ ਦਾ ਖ਼ਤਰਾ ਹੈ ਪਰ ਮੈਂ ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।''
Indonesia ; 7 ਮੰਜ਼ਿਲਾ ਇਮਾਰਤ 'ਚ ਲੱਗ ਗਈ ਅੱਗ ! ਘੱਟੋ-ਘੱਟ 20 ਲੋਕਾਂ ਦੀ ਹੋਈ ਦਰਦਨਾਕ ਮੌਤ
NEXT STORY