ਇੰਟਰਨੈਸ਼ਨਲ ਡੈਸਕ: ਨੇਪਾਲ ਵਿਚ ਭੂਚਾਲ ਦਾ ਕਹਿਰ ਲਗਾਤਾਰ ਤੀਜੇ ਦਿਨ ਜਾਰੀ ਹੈ। ਸ਼ੁੱਕਰਵਾਰ ਨੂੰ ਨੇਪਾਲ ਵਿਚ 8 ਸਾਲ ਵਿਚ ਸਭ ਤੋਂ ਭਿਆਨਕ ਭੂਚਾਲ ਦੇ ਝਟਕੇ ਲੱਗੇ। ਉਸ ਮਗਰੋਂ ਸ਼ਨੀਵਾਰ ਦੁਪਹਿਰ 3.40 ਵਜੇ 4.2 ਤੀਬਰਤਾ ਦਾ ਝਟਕਾ ਦਰਜ ਕੀਤਾ ਗਿਆ। ਹੁਣ ਐਤਵਾਰ ਤੜਕਸਾਰ ਨੂੰ ਨੇਪਾਲ ਵਿਚ ਇਕ ਵਾਰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਨੇਪਾਲ 'ਚ ਸ਼ੁੱਕਰਵਾਰ ਰਾਤ ਨੂੰ 6.4 ਤੀਬਰਤਾ ਦੇ ਭੂਚਾਲ ਕਾਰਨ ਦੇਸ਼ ਦੇ ਦੂਰ-ਦੁਰਾਡੇ ਪਹਾੜੀ ਖੇਤਰ 'ਚ ਘੱਟੋ-ਘੱਟ 157 ਲੋਕਾਂ ਦੀ ਮੌਤ ਹੋ ਗਈ ਅਤੇ 160 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਦਕਿ ਸੈਂਕੜੇ ਘਰ ਨੁਕਸਾਨੇ ਗਏ। ਨੇਪਾਲ ਵਿੱਚ 2015 ਤੋਂ ਬਾਅਦ ਇਹ ਸਭ ਤੋਂ ਵਿਨਾਸ਼ਕਾਰੀ ਭੂਚਾਲ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਆਉਣਗੇ ਭਾਰਤ, ਇਨ੍ਹਾਂ ਆਗੂਆਂ ਨਾਲ ਕਰਨਗੇ ਮੁਲਾਕਾਤ
ਸ਼ਨੀਵਾਰ ਦੁਪਹਿਰ 3.40 ਵਜੇ ਜਾਜਰਕੋਟ ਜ਼ਿਲ੍ਹੇ 'ਚ ਭੂਚਾਲ ਦਾ ਝਟਕਾ ਦਰਜ ਕੀਤਾ ਗਿਆ। ਰਾਸ਼ਟਰੀ ਭੂਚਾਲ ਨਿਗਰਾਨ ਕੇਂਦਰ ਦੇ ਅਨੁਸਾਰ, ਝਟਕਾ 4.2 ਤੀਬਰਤਾ ਦਾ ਸੀ ਅਤੇ ਇਸ ਦਾ ਕੇਂਦਰ ਰਾਮਿੰਡਾ ਸੀ। ਇਹ ਝਟਕਾ ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਤੋਂ ਬਾਅਦ ਮਹਿਸੂਸ ਕੀਤਾ ਗਿਆ।
ਐਤਵਾਰ ਨੂੰ ਤੜਕਸਾਰ 4.38 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਕਾਠਮਾਂਡੂ ਤੋਂ 169 ਕਿੱਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਆਉਣਗੇ ਭਾਰਤ, ਇਨ੍ਹਾਂ ਆਗੂਆਂ ਨਾਲ ਕਰਨਗੇ ਮੁਲਾਕਾਤ
NEXT STORY